Yograj Singh On Sidhu Moose Wala Death: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕਰੀਬ ਡੇਢ ਸਾਲ ਦਾ ਸਮਾਂ ਹੋ ਚੁੱਕਿਆ ਹੈ। ਉਸ ਦੀ ਮੌਤ ਦੇ ਇੰਨੇਂ ਸਮੇਂ ਬਾਅਦ ਵੀ ਕੋਈ ਉਸ ਨੂੰ ਭੁਲਾ ਨਹੀਂ ਸਕਿਆ ਹੈ। ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਅੱਜ ਵੀ ਆਪਣੇ ਗੀਤਾਂ ਦੇ ਰਾਹੀਂ ਜ਼ਿੰਦਾ ਹੈ। ਇਸ ਦੇ ਨਾਲ ਨਾਲ ਆਏ ਦਿਨ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈਕੇ ਵੀ ਖੁਲਾਸੇ ਹੁੰਦੇ ਰਹਿੰਦੇ ਹਨ।


ਇਹ ਵੀ ਪੜ੍ਹੋ: ਕਰਤਾਰਪੁਰ ਸਾਹਿਬ ਨਤਮਸਤਕ ਹੋਏ ਗਿੱਪੀ ਗਰੇਵਾਲ, ਬਿੰਨੂੰ ਢਿੱਲੋਂ ਤੇ ਕਰਮਜੀਤ ਅਨਮੋਲ, ਫਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ


ਹਾਲ ਹੀ 'ਚ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਐਕਟਰ ਤੇ ਸਾਬਕਾ ਕ੍ਰਿਕੇਟਰ ਅਤੇ ਯੁਵਰਾਜ ਸਿਘ ਦੇ ਪਿਤਾ ਯੋਗਰਾਜ ਸਿੰਘ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਮੂਸੇਵਾਲਾ ਤੇ ਉਸ ਦੇ ਪਰਿਵਾਰ ਦੇ ਨਾਲ ਉਸ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਫੋਨ 'ਤੇ ਗੱਲ ਕੀਤੀ ਸੀ। ਇਹੀ ਨਹੀਂ ਉਸ ਦੇ ਮਾਪਿਆਂ ਨੇ ਯੋਗਰਾਜ ਸਿੰਘ ਨੂੰ ਮੂਸੇਵਾਲਾ ਨੂੰ ਸਮਝਾਉਣ ਲਈ ਵੀ ਕਿਹਾ ਸੀ।


ਯੋਗਰਾਜ ਸਿੰਘ ਦੀ ਇਹ ਵੀਡੀਓ ਬਰਿੱਟ ਏਸ਼ੀਆ ਟੀਵੀ ਨੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 'ਉਸ ਨੇ ਮੇਰਾ ਕਹਿਣਾ ਨਹੀਂ ਮੰਨਿਆ। ਬੜੇ ਬੰਦੇ ਇਸ ਦੇ ਨਾਲ ਰੱਖੇ, ਪਰ ਉਹ ਦਿਨ ਹੀ ਬਹੁਤ ਮਾੜਾ ਸੀ। ਬਹੁਤ ਹੀ ਚੰਗਾ ਮੁੰਡਾ ਸੀ। ਮੈਨੂੰ ਮੂਸੇਵਾਲਾ ਦੇ ਪਿਤਾ ਦਾ ਉਸ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਫੋਨ ਆਇਆ ਸੀ ਕਿ ਤੁਸੀਂ ਆ ਕੇ ਇਸ ਨੂੰ ਸਮਝਾਓ। ਇਹ ਬਾਹਰ ਜਾਣੋਂ ਨਹੀਂ ਹਟਦਾ।' ਦੇਖੋ ਹੋਰ ਯੋਗਰਾਜ ਸਿੰਘ ਨੇ ਕੀ ਕਿਹਾ:









ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਡੇਢ ਸਾਲ ਬਾਅਦ ਵੀ ਹਾਲੇ ਤੱਕ ਉਸ ਨੂੰ ਇਨਸਾਫ ਨਹੀਂ ਮਿਿਲਿਆ ਹੈ। ਉਸ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਹਾਲੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹੈ।


ਇਹ ਵੀ ਪੜ੍ਹੋ: ਸਮਿਤਾ ਪਾਟਿਲ ਨੇ 21 ਦੀ ਉਮਰ 'ਚ ਜਿੱਤਿਆ ਸੀ ਨੈਸ਼ਨਲ ਐਵਾਰਡ, ਰਾਜ ਬੱਬਰ ਨਾਲ ਲਿਵ ਇਨ 'ਚ ਰਹਿ ਕੇ ਬਟੋਰੀਆਂ ਸੀ ਸੁਰਖੀਆਂ