Sidhu Moose Wala Video: ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਹੋ ਚੁੱਕਿਆ ਹੈ, ਪਰ ਚਾਹੁਣ ਵਾਲਿਆਂ ਦੇ ਦਿਲਾਂ 'ਚ ਉਹ ਅੱਜ ਵੀ ਉਸੇ ਤਰ੍ਹਾਂ ਰਾਜ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਸਿੱਧੂ ਦੀਆਂ ਵੀਡੀਓਜ਼ ਦੇਖ ਕੇ ਇਹ ਲੱਗਦਾ ਹੀ ਨਹੀਂ ਕਿ ਉਹ ਸਾਡੇ ਦਰਮਿਆਨ ਨਹੀਂ ਹੈ। ਸਿੱਧੂ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ;ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਫੈਨਜ਼ ਭਾਵੁਕ ਹੋ ਜਾਂਦੇ ਹਨ, ਪਰ ਹੁਣ ਮੂਸੇਵਾਲਾ ਦੀ ਸੋਸ਼ਲ ਮੀਡੀਆ 'ਤੇ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਲੋਕ ਉਸ ਦੀ ਹੋਰ ਜ਼ਿਆਦਾ ਰਿਸਪੈਕਟ ਕਰਨ ਲੱਗ ਪਏ ਹਨ।
ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਗਲੈਮਰਸ ਲੁੱਕ ਨਾਲ ਖਿੱਚਿਆ ਧਿਆਨ, ਵੀਡੀਓ ਦੇਖ ਉੱਡੇ ਫੈਨਜ਼ ਦੇ ਹੋਸ਼, ਬੋਲੇ- 'ਨਿਰੀ ਅੱਗ'
ਵੀਡੀਓ 'ਚ ਸਿੱਧੂ ਮੂਸੇਵਾਲਾ ਨਹੀਂ, ਬਲਕਿ ਇੱਕ ਲੜਕੀ ਨਜ਼ਰ ਆ ਰਹੀ ਹੈ, ਜੋ ਕਿ ਮੂਸੇਵਾਲਾ ਬਾਰੇ ਬੋਲ ਰਹੀ ਹੈ। ਉਸ ਨੇ ਗੱਲ ਕਰਦਿਆਂ ਦੱਸਿਆ ਕਿ ਉਸ ਨੂੰ ਮੂਸੇਵਾਲਾ ਨੇ ਜ਼ਿੰਦਗੀ ਦਾ ਕਿਹੜਾ ਸਬਕ ਸਿਖਾਇਆ ਹੈ। ਇਹ ਲੜਕੀ ਦਾ ਮਜ਼ਹਬ ਯਾਨਿ ਧਰਮ ਮੁਸਲਿਮ ਹੈ। ਉਹ ਬੋਲ ਰਹੀ ਹੈ, 'ਸਿੱਧੂ ਕਹਿੰਦਾ ਹੁੰਦਾ ਸੀ ਕਿ ਜਿਸ ਦਿਨ ਲੋਕ ਇਹ ਸਮਝ ਗਏ ਕਿ ਧਰਮ ਇਨਸਾਨ ਲਈ ਬਣਿਆ, ਇਨਸਾਨ ਧਰਮਾਂ ਲਈ ਨਹੀਂ ਬਣਿਆ। ਉਸ ਦਿਨ ਸਾਰਾ ਰੌਲਾ ਮੁੱਕ ਜਾਵੇਗਾ।' ਉਹ ਅੱਗੇ ਬੋਲੀ- 'ਇਹ ਕਿੱਸਾ ਸਿੱਧੂ ਦਾ ਗਾਣਾ 295 ਆਉਣ ਤੋਂ ਪਹਿਲਾਂ ਦਾ ਹੈ। ਸਿੱਧੂ ਨੇ ਮੈਨੂੰ ਕਿਹਾ ਕਿ ਮੇਰਾ ਕੀ ਆ ਕੱਲ੍ਹ ਨੂੰ ਮੈਂ ਟਿੱਕਾ ਲਗਾ ਲਵਾਂਗਾ, ਰੋਜ਼ਾ ਰੱਖ ਲਵਾਂਗਾ। ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ। ਤੂੰ ਅਧਿਆਪਕ ਹੈਂ। ਤੇਰਾ ਕੋਈ ਧਰਮ ਨਹੀਂ, ਬਲਕਿ ਸਾਰੇ ਹੀ ਧਰਮ ਤੇਰੇ ਨੇ।' ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਹਾਲੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹੈ।