Rapper Paradox On Sidhu Moose Wala: ਸਿੱਧੂ ਮੂਸੇਵਾਲਾ ਮਰਨ ਤੋਂ ਇੱਕ ਸਾਲ ਬਾਅਦ ਵੀ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਉਸ ਦੇ ਚਾਹੁਣ ਵਾਲੇ ਤੇ ਪ੍ਰਸ਼ੰਸਕ ਉਸ ਨੂੰ ਹਾਲੇ ਤੱਕ ਭੁਲਾ ਨਹੀਂ ਸਕੇ ਹਨ। ਸੋਸ਼ਲ ਮੀਡੀਆ 'ਤੇ ਵੀ ਅਕਸਰ ਹੀ ਸਿੱਧੂ ਦੀਆਂ ਤਸਵੀਰਾਂ ਤੇ ਵੀਡੀਓਜ਼ ਛਾਈਆਂ ਰਹਿੰਦੀਆਂ ਹਨ। 


ਇਹ ਵੀ ਪੜ੍ਹੋ: ਸੰਘਰਸ਼ ਦੇ ਦਿਨਾਂ 'ਚ ਵਹਿਮਾਂ-ਭਰਮਾਂ 'ਚ ਫਸ ਗਏ ਸੀ ਗਿੱਪੀ ਗਰੇਵਾਲ, ਕਾਮਯਾਬੀ ਹਾਸਲ ਕਰਨ ਲਈ ਕੀਤਾ ਸੀ ਇਹ ਟੋਟਕਾ


ਇੰਨੀਂ ਦਿਨੀਂ ਸਿੱਧੂ ਮੂਸੇਵਾਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਵਿੱਚ ਸਿੱਧੂ ਤਾਂ ਨਜ਼ਰ ਨਹੀਂ ਆ ਰਿਹਾ ਹੈ, ਪਰ ਸਿੱਧੂ ਦਾ ਜ਼ਿਕਰ ਜ਼ਰੂਰ ਹੈ। ਮਸ਼ਹੂਰ ਰੈਪਰ ਪੈਰਾਡੌਕਸ ਨੇ ਸਿੱਧੂ ਮੂਸੇਵਾਲਾ ਨਾਲ ਜੁੜਿਆ ਇੱਕ ਕਿੱਸਾ ਸੁਣਾਇਆ ਹੈ, ਜਿਸ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆ ਹਨ ਅਤੇ ਹਰ ਕੋਈ ਸਿੱਧੂ ਦੀ ਤਾਰੀਫ ਕਰ ਰਿਹਾ ਹੈ।


ਪੈਰਾਡੌਕਸ ਨੇ ਦੱਸਿਆ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਹ ਮਾਨਸਾ 'ਚ ਉਸ ਦੇ ਘਰ ਸਿੱਧੂ ਦੇ ਮਾਪਿਆਂ ਨੂੰ ਮਿਲਣ ਗਿਆ ਤਾਂ ਉਸ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਨਾਲ ਜੁੜਿਆ ਇੱਕ ਸੁਣਾਇਆ। ਪੈਰਾਡੌਕਸ ਨੇ ਕਿਹਾ, 'ਅੰਕਲ ਨੇ ਦੱਸਿਆ ਕਿ ਇੱਕ ਵਾਰ ਕਿਸੇ ਦੁੱਧ ਵਾਲੇ ਦੀ ਮੋਟਰ ਸਾਈਕਲ ਚੋਰੀ ਹੋ ਗਈ ਸੀ। ਜਾਂ ਫਿਰ ਉਸ ਦੀ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਸੀ। ਉਹ ਰੋਂਦਾ ਹੋਇਆ ਸਿੱਧੂ ਦੇ ਘਰ ਜਾ ਪਹੁੰਚਿਆ ਅਤੇ ਕਿਹਾ ਕਿ ਮੈਂ ਬਰਬਾਦ ਹੋ ਗਿਆ। ਮੇਰੀ ਬਾਈਕ ਚੋਰੀ ਹੋ ਗਈ। ਇਸ 'ਤੇ ਸਿੱਧੂ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਬਾਈਕ ਦੀ ਕੀਮਤ ਪੁੱਛੀ। ਉਸ ਨੇ ਕੀਮਤ ਦੱਸੀ, ਤਾਂ ਸਿੱਧੂ ਨੇ ਤੁਰੰਤ ਉਸ ਸ਼ਖਸ ਨੂੰ ਨਵੀਂ ਮੋਟਰ ਸਾਈਕਲ ਖਰੀਦਣ ਦੇ ਪੈਸੇ ਦੇ ਦਿੱਤੇ।' ਦੇਖੋ ਇਹ ਵੀਡੀਓ:









ਦੱਸ ਦਈਏ ਕਿ ਇਸ ਵੀਡੀਓ ਨੂੰ ਦੇਖ ਮੂਸੇਵਾਲਾ ਦੇ ਫੈਨਜ਼ ਕਾਫੀ ਭਾਵੁਕ ਹੋ ਰਹੇ ਹਨ ਅਤੇ ਕਮੈਂਟ ਬਾਕਸ 'ਚ 'ਜਸਟਿਸ ਫਾਰ ਸਿੱਧੂ ਮੂਸੇਵਾਲਾ' ਤੇ 'ਮਿਸ ਯੂ ਬਾਈ' ਲਿਖ ਕੇ ਉਸ ਨੂੰ ਯਾਦ ਕਰ ਰਹੇ ਹਨ। ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: ਅਨੁਪਮਾ 'ਤੇ ਜਾਨਲੇਵਾ ਹਮਲਾ ਕਰੇਗੀ ਮਾਇਆ, ਅਨੂ 'ਤੇ ਚੜ੍ਹਾਵੇਗੀ ਗੱਡੀ? ਅਮਰੀਕਾ ਦੀ ਥਾਂ ਮੌਤ ਦੇ ਮੂੰਹ 'ਚ ਪਹੁੰਚ ਜਾਵੇਗੀ ਅਨੂ?