ਅਮੈਲੀਆ ਪੰਜਾਬੀ ਦੀ ਰਿਪੋਰਟ
Mukesh Ambani Neeta Ambani: ਮੁਕੇਸ਼ ਅੰਬਾਨੀ ਇੰਡੀਆ ਦੇ ਬੇਹੱਦ ਸਫਲ ਬਿਜ਼ਨਸਮੈਨ ਹਨ। ਇਸ ਦੇ ਨਾਲ ਨਾਲ ਉਹ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਵੀ ਹਨ ਅਤੇ ਨਾਲ ਹੀ ਉਨ੍ਹਾਂ ਦੀ ਗਿਣਤੀ ਦੁਨੀਆ ਟੌਪ ਅਮੀਰ ਕਾਰੋਬਾਰੀਆਂ ਵਿੱਚ ਵੀ ਹੁੰਦੀ ਹੈ। ਅੰਬਾਨੀ ਪਰਿਵਾਰ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਜਿੰਨੇ ਅਮੀਰ ਹਨ, ਉਨ੍ਹਾਂ ਹੀ ਉਹ ਆਪਣੀਆਂ ਜੜਾਂ ਦੇ ਨਾਲ ਜੁੜੇ ਹੋਏ ਹਨ।
ਹਾਲ ਹੀ 'ਚ ਮੁਕੇਸ਼ ਤੇ ਨੀਤਾ ਅੰਬਾਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਜਿਸ ਵਿੱਚ ਉਹ ਸਿੰਮੀ ਗਰੇਵਾਲ ਦੇ ਸ਼ੋਅ 'ਰੌਂਡੇਵੂ' 'ਚ ਨਜ਼ਰ ਆ ਰਹੇ ਹਨ। ਇਸ ਵੀਡੀਓ ਕਲਿੱਪ 'ਚ ਨੀਤਾ ਆਪਣੇ ਵੱਡੇ ਬੇਟੇ ਆਕਾਸ਼ ਅੰਬਾਨੀ ਬਾਰੇ ਗੱਲ ਕਰ ਰਹੀ ਹੈ। ਉਹ ਕਹਿੰਦੀ ਹੈ ਕਿ 'ਇੱਕ ਵਾਰ ਮੇਰਾ ਬੇਟਾ ਆਕਾਸ਼ ਫੋਨ 'ਤੇ ਵਾਚਮੈਨ ਨਾਲ ਗੱਲ ਕਰ ਰਿਹਾ ਹੈ। ਇਸ ਦਰਮਿਆਨ ਉਸ ਨੇ ਕਿਸੇ ਵਜ੍ਹਾ ਕਰਕੇ ਉਸ ਨਾਲ ਉੱਚੀ ਆਵਾਜ਼ 'ਚ ਗੱਲ ਕੀਤੀ, ਮੁਕੇਸ਼ ਨੇ ਆਕਾਸ਼ ਨੂੰ ਵਾਚਮੈਨ ਨਾਲ ਇਸ ਤਰ੍ਹਾਂ ਗੱਲ ਕਰਦਿਆਂ ਸੁਣਿਆ ਤਾਂ ਉਹ ਗੁੱਸੇ 'ਚ ਬੋਲੇ ਕਿ ਹੁਣੇ ਹੇਠਾਂ ਜਾ ਤੇ ਵਾਚਮੈਨ ਤੋਂ ਮੁਆਫੀ ਮੰਗ।' ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਤੁਸੀਂ ਵੀ ਦੇਖੋ:
ਕਾਬਿਲੇਗ਼ੌਰ ਹੈ ਕਿ ਅੰਬਾਨੀ ਪਰਿਵਾਰ ਕਾਫੀ ਜ਼ਿਆਂਦਾ ਸੁਰਖੀਆਂ 'ਚ ਰਹਿੰਦਾ ਹੈ। ਇਨ੍ਹਾਂ ਦੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਅੰਬਾਨੀ ਪਰਿਵਾਰ ਦੀ ਇੱਕ ਹਾਲ ਹੀ 'ਚ ਸੋਸ਼ਲ ਮੀਡੀਆਂ 'ਤੇ ਵਾਇਰਲ ਹੋਈ ਸੀ, ਜਦੋਂ ਮੁਕੇਸ਼ ਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਵਿਚਾਲੇ ਝਗੜਾ ਚੱਲ ਰਿਹਾ ਸੀ। ਇਸ ਦਰਮਿਆਨ ਉਨ੍ਹਾਂ ਦੀ ਧੀ ਈਸ਼ਾ ਵਿੱਚ ਆਈ ਸੀ। ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ।
ਇਹ ਵੀ ਪੜ੍ਹੋ: ਇਹ ਛੋਟੀ ਬੱਚੀ ਅੱਜ ਹੈ ਟੌਪ ਪੰਜਾਬੀ ਅਭਿਨੇਤਰੀ, ਕਰੋੜਾਂ ਦੀ ਜਾਇਦਾਦ ਦੀ ਮਾਲਕਣ, ਕੀ ਤੁਸੀਂ ਪਛਾਣਿਆ?