Babbu Maan Video: ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਬੱਬੂ ਮਾਨ ਆਪਣੀ ਬਕਮਾਲ ਗਾਇਕੀ ਲਈ ਤਾਂ ਜਾਣੇ ਹੀ ਜਾਂਦੇ ਹਨ, ਪਰ ਨਾਲ ਨਾਲ ਗਾਇਕ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਕਰਕੇ ਵੀ ਜਾਣਿਆ ਜਾਂਦਾ ਹੈ। ਬੱਬੂ ਮਾਨ ਦੇ ਦਿਲ 'ਚ ਜੋ ਵੀ ਹੁੰਦਾ ਹੈ ਉਹ ਸਾਫ ਬੋਲ ਦਿੰਦੇ ਹਨ।  


ਇਹ ਵੀ ਪੜ੍ਹੋ: ਵਰੁਣ ਧਵਨ ਨੇ ਜਾਨ੍ਹਵੀ ਕਪੂਰ ਨਾਲ ਕੀਤੀ ਅਸ਼ਲੀਲ ਹਰਕਤ, ਤਾਂ ਭੜਕੇ ਲੋਕ, ਬੋਲੇ- 'ਇਸ ਨੂੰ ਥੱਪੜ ਮਾਰਨਾ ਚਾਹੀਦਾ ਸੀ'


ਬੱਬੂ ਮਾਨ ਦੀ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਵਿੱਚ ਇੱਕ ਪੱਤਰਕਾਰ ਉਨ੍ਹਾਂ ਤੋਂ ਪੁੱਛਦਾ ਹੈ ਕਿ 'ਕੀ ਇਹ ਗੱਲ ਸੱਚ ਹੈ ਕਿ ਉਨ੍ਹਾਂ ਨੂੰ ਬਿੱਗ ਬੌਸ ਜਾਣ ਦਾ ਆਫਰ ਆਇਆ ਸੀ? ਤੇ ਉਨ੍ਹਾਂ ਨੇ ਇਸ ਆਫਰ ਨੂੰ ਰਿਜੈਕਟ ਕੀਤਾ ਸੀ?'


ਇਸ ਦੇ ਜਵਾਬ 'ਚ ਬੱਬੂ ਮਾਨ ਨੇ ਕਿਹਾ ਕਿ 'ਮੈਂ ਆਪਣਾ ਬਿੱਗ ਬੌਸ ਖੁਦ ਹਾਂ। ਮੇਰਾ ਕੋਈ ਬੌਸ ਨਹੀਂ ਹੈ। ਮੈਂ ਕਿਉਂ ਜਾਵਾਂ ਬਿੱਗ ਬੌਸ 'ਚ।' ਲੋਕ ਇਸ ਵੀਡੀਓ 'ਤੇ ਕਮੈਂਟ ਕਰਕੇ ਬੱਬੂ ਮਾਨ ਦੀ ਬੇਬਾਕੀ ਦੀ ਖੂਬ ਤਾਰੀਫ ਕਰ ਰਹੇ ਹਨ, ਜਦਕਿ ਵਿੱਚੋਂ ਕੁੱਝ ਲੋਕ ਗਾਇਕ ਦੀ ਨਿੰਦਾ ਵੀ ਕਰ ਰਹੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਨੂੰ ਉਨ੍ਹਾਂ ਦੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਉਹ ਤਕਰੀਬਨ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਪਰਸਨਲ ਲਾਈਫ ਬਾਰੇ ਗੱਲ ਕੀਤੀ ਜਾਵੇ, ਤਾਂ ਬੱਬੂ ਮਾਨ ਦੀ ਨਿੱਜੀ ਜ਼ਿੰਦਗੀ ਜ਼ਿਆਦਾਤਰ ਵਿਵਾਦਾਂ ਨਾਲ ਘਿਰੀ ਰਹੀ ਹੈ।


ਇਹ ਵੀ ਪੜ੍ਹੋ: ਕੀ ਸਲਮਾਨ ਖਾਨ ਸਚਮੁੱਚ ਛੱਡ ਰਹੇ ਹਨ 'ਬਿੱਗ ਬੌਸ ਓਟੀਟੀ 2'? ਜਾਣੋ ਇਸ ਸਵਾਲ 'ਤੇ ਐਕਟਰ ਨੇ ਕੀ ਦਿੱਤਾ ਜਵਾਬ?


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।