Amar Singhh Chamkila Sridevi: ਅਮਰ ਸਿੰਘ ਚਮਕੀਲਾ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਛੋਟੇ ਜਿਹੇ ਗਾਇਕੀ ਦੇ ਕਰੀਅਰ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਸੀ। ਉਸ ਦੇ ਗਾਣੇ ਅੱਜ ਵੀ ਸਹਾਬਹਾਰ ਹਨ। ਉਹ ਪੰਜਾਬੀ ਇੰਡਸਟਰੀ ਦਾ ਚਮਕਦਾਰ ਸਿਤਾਰਾ ਸੀ, ਪਰ 8 ਮਾਰਚ 1988 ਨੂੰ ਇਹ ਤਾਰਾ ਹਮੇਸ਼ਾ ਲਈ ਡੁੱਬ ਗਿਆ। ਚਮਕੀਲੇ ਦੀ ਮੌਤ ਤੋਂ ਬਾਅਦ ਉਸ ਦੇ ਨਾਲ ਜੁੜੇ ਕਈ ਕਿੱਸੇ ਮਸ਼ਹੂਰ ਹਨ। ਉਨ੍ਹਾਂ ਵਿੱਚੋਂ ਹੀ ਅੱਜ ਅਸੀਂ ਤੁਹਾਨੂੰ ਇੱਕ ਕਿੱਸਾ ਦੱਸਣ ਜਾ ਰਹੇ ਹਾਂ।
ਇਹ ਵੀ ਪੜ੍ਹੋ: ਚਮਕੀਲੇ ਦੀ ਮੌਤ 'ਤੇ ਇਸ ਸ਼ਖਸ ਨੇ ਕੀਤਾ ਵੱਡਾ ਖੁਲਾਸਾ, ਦੱਸਿਆ, ਕਲਾਕਾਰਾਂ ਨੇ ਕਿਵੇਂ ਮਰਵਾਇਆ ਸੀ ਚਮਕੀਲਾ
ਕੀ ਤੁਹਾਨੂੰ ਪਤਾ ਹੈ ਕਿ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਨੇ ਚਮਕੀਲੇ ਨੂੰ ਆਪਣੇ ਨਾਲ ਫਿਲਮ 'ਚ ਕੰਮ ਕਰਨ ਦਾ ਆਫਰ ਦਿੱਤਾ ਸੀ। ਪਰ ਚਮਕੀਲੇ ਨੇ ਇਸ ਆਫਰ ਨੂੰ ਠੁਕਰਾ ਦਿੱਤਾ ਸੀ। ਗੱਲ ਦਰਅਸਲ, 80 ਦੇ ਦਹਾਕਿਆਂ ਦੀ ਹੈ, ਜਦੋਂ ਚਮਕੀਲਾ ਦਾ ਨਾਂ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚ ਸ਼ੁਮਾਰ ਸੀ। ਉਸ ਦੇ ਸਾਹਮਣੇ ਦਿੱਗਜ ਕਲਾਕਾਰ ਵੀ ਫੇਲ੍ਹ ਹੋ ਗਏ ਸੀ।
ਜਦੋਂ ਸ਼੍ਰੀਦੇਵੀ ਨੂੰ ਪਛਾਣ ਨਹੀਂ ਸਕਿਆ ਚਮਕੀਲਾ
80ਆਂ ਦੇ ਦਹਾਕੇ 'ਚ ਚਮਕੀਲਾ ਕੈਨੇਡਾ 'ਚ ਲਾਈਵ ਸ਼ੋਅ ਕਰਨ ਗਿਆ ਸੀ। ਉੱਥੇ ਕੁਦਰਤੀ ਬਾਲੀਵੁੱਡ ਦੇ ਕਈ ਸਿਤਾਰੇ ਵੀ ਮੌਜੂਦ ਸਨ। ਜਿਨ੍ਹਾਂ ਵਿੱਚੋਂ ਬਾਲੀਵੱੁਡ ਅਦਾਕਾਰਾ ਸ਼੍ਰੀਦੇਵੀ ਵੀ ਇੱਕ ਸੀ। ਇਸ ਦੌਰਾਨ ਜਦੋਂ ਚਮਕੀਲੇ ਨੇ ਸ਼੍ਰੀਦੇਵੀ ਨੂੰ ਦੇਖਿਆ, ਤਾਂ ਉਹ ਅਦਾਕਾਰਾ ਨੂੰ ਪਛਾਣ ਨਹੀਂ ਸਕਿਆ ਅਤੇ ਬੋਲਿਆ, ਇਹ ਤਾਂ 'ਨਗੀਨਾ' ਫਿਲਮ ਵਾਲੀ ਹੀਰੋਈਨ ਲੱਗਦੀ ਹੈ। ਇਸ 'ਤੇ ਸ਼੍ਰੀਦੇਵੀ ਹੈਰਾਨ ਹੋ ਗਈ ਕਿ ਚਮਕੀਲੇ ਨੇ ਉਸ ਨੂੰ ਨਹੀਂ ਪਛਾਣਿਆ। ਕਿਉਂਕਿ ਚਮਕੀਲਾ ਹਿੰਦੀ ਫਿਲਮਾਂ ਕਾਫੀ ਘੱਟ ਦੇਖਦਾ ਸੀ।
ਚਮਕੀਲੇ ਦੀ ਪ੍ਰਸਿੱਧੀ ਦੇਖ ਹੈਰਾਨ ਰਹਿ ਗਈ ਸੀ ਸ਼੍ਰੀਦੇਵੀ
ਜਦੋਂ ਚਮਕੀਲਾ ਸਟੇਜ 'ਤੇ ਪਰਫਾਰਮ ਕਰਨ ਲਈ ਗਿਆ, ਤਾਂ ਲੋਕਾਂ ਨੇ ਉਸ ਨੂੰ ਦੇਖਦੇ ਹੀ ਤਾੜੀਆਂ ਵਜਾਉਣਾ ਸ਼ੁਰੂ ਕਰ ਦਿੱਤਾ। ਚਮਕੀਲਾ ਦੇ ਸਨਮਾਨ 'ਚ ਆਡੀਟੋਰੀਅਮ 'ਚ 10 ਮਿੰਟ ਤੋਂ ਵੀ ਜ਼ਿਆਦਾ ਸਮੇਂ ਲਈ ਤਾੜੀਆਂ ਵੱਜਦੀਆਂ ਰਹੀਆਂ। ਸ਼੍ਰੀਦੇਵੀ ਇਹ ਸਭ ਦੇਖ ਹੈਰਾਨ ਹੋ ਗਈ।
ਚਮਕੀਲਾ ਨੂੰ ਬਾਲੀਵੁੱਡ ਫਿਲਮ 'ਚ ਦਿੱਤਾ ਆਫਰ
ਸ਼੍ਰੀਦੇਵੀ ਚਮਕੀਲੇ ਦੀ ਪ੍ਰਸਿੱਧੀ ਤੋਂ ਇੰਨੀਂ ਪ੍ਰਭਾਵਤ ਸੀ ਕਿ ਉਨ੍ਹਾਂ ਨੇ ਚਮਕੀਲੇ ਨੂੰ ਆਂਪਣੇ ਨਾਲ ਫਿਲਮ ਤੱਕ ਕਰਨ ਦੀ ਆਫਰ ਦੇ ਦਿੱਤੀ, ਪਰ ਇਸ 'ਤੇ ਚਮਕੀਲੇ ਨੇ ਮਨਾ ਕਰਦਿਆਂ ਕਿਹਾ ਕਿ ਉਸ ਨੂੰ ਹਿੰਦੀ ਤਾਂ ਢੰਗ ਸਿਰ ਬੋਲਣੀ ਨਹੀਂ ਆਉਂਦੀ, ਉਹ ਕਿਵੇਂ ਬਾਲੀਵੁੱਡ ਫਿਲਮ ;ਚ ਕੰਮ ਕਰੇਗਾ।