Diljit Dosanjh On Justin Bieber: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਹਨ। ਉਹ ਹਾਲ ਹੀ 'ਚ ਰਿਲੀਜ਼ ਹੋਈ ਆਪਣੀ ਫਿਲਮ 'ਜੋੜੀ' ਕਰਕੇ ਕਾਫੀ ਚਰਚਾ ਵਿੱਚ ਹਨ। ਇਸ ਦੇ ਨਾਲ ਨਾਲ ਹਾਲ ਹੀ 'ਚ ਦਿਲਜੀਤ ਨੇ ਕੈਲੀਫੋਰਨੀਆ ਦੇ ਕੋਚੈਲਾ 'ਚ ਖੂਬ ਧਮਾਲਾਂ ਪਾਈਆਂ ਸੀ। ਉਨ੍ਹਾਂ ਦੀ ਗ਼ਜ਼ਬ ਦੀ ਪਰਫਾਰਮੈਂਸ ਦੀ ਚਰਚਾ ਹਾਲੇ ਤੱਕ ਪੂਰੀ ਦੁਨੀਆ 'ਚ ਹੋ ਰਹੀ ਹੈ। 

ਇਹ ਵੀ ਪੜ੍ਹੋ: ਸਤਿੰਦਰ ਸਰਤਾਜ ਦੀਆਂ ਇਹ ਗੱਲਾਂ ਤੁਹਾਨੂੰ ਸੋਚਣ 'ਤੇ ਕਰਨਗੀਆਂ ਮਜਬੂਰ, ਗਾਇਕ ਨੇ ਦੱਸਿਆ ਕੌਣ ਹੁੰਦਾ ਹੈ ਚੰਗਾ ਇਨਸਾਨ

ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਛਾਇਆ ਹੋਇਆ ਹੈ, ਜਿਸ ਵਿੱਚ ਉਹ ਜਸਟਿਨ ਬੀਬਰ ਬਾਰੇ ਬੋਲਦੇ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਨੇ ਅਮਰੀਕਨ ਪੌਪ ਸਿੰਗਰ ਬੀਬਰ ਨੂੰ ਪਹਿਲੀ ਵਾਰ ਮਿਲਣ ਦਾ ਐਕਸਪੀਰੀਐਂਸ ਸਾਂਝਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ "ਮੈਂ ਅਮਰੀਕਾ ਤੋਂ ਦੁਬਈ ਗਏ ਤਾਂ ਉਥੇ ਜਸਟਿਨ ਬੀਬਰ ਵੀ ਸੀ। ਮੈਂ ਲਿਫਟ 'ਚ ਗਿਆ ਤਾਂ ਸਾਹਮਣੇ ਤੋਂ ਇੱਕ ਛੋਟਾ ਜਿਹਾ ਲੜਕਾ ਆ ਰਿਹਾ ਸੀ, ਮੈਂ ਪਹਿਲਾਂ ਸੋਚਿਆ ਕਿ ਕੋਈ ਛੋਟਾ ਬੱਚਾ ਜਸਟਿਨ ਬੀਬਰ ਦੀ ਕਾਪੀ ਕਰ ਰਿਹਾ ਹੈ। ਉਹ ਜਦੋਂ ਲਿਫਟ 'ਚ ਆ ਗਿਆ, ਮੈਂ ਫਿਰ ਵੀ ਉਸ ਨੂੰ ਪਛਾਣ ਨਹੀਂ ਸਕਿਆ। ਜਦੋਂ ਉਸ ਨੇ ਕਿਹਾ 'ਹੇ ਬਿੱਗ ਗਾਏ, ਨਾਈਸ ਪੈਂਟਸ'। ਫਿਰ ਮੈਂ ਪਹਿਚਾਣਿਆ ਕਿ ਇਹ ਤਾਂ ਜਸਟਿਨ ਬੀਬਰ ਹੈ। ਇਸ ਤੋਂ ਬਾਅਦ ਜੋ ਹੋਇਆ, ਦੇਖੋ ਇਸ ਵੀਡੀਓ 'ਚ:

ਕਾਬਿਲੇਗ਼ੌਰ ਹੈ ਕਿ ਦਿਲਜੀਤ ਅਤੇ ਨਿਮਰਤ ਸਟਾਰਰ ਇਸ ਫਿਲਮ ਨੂੰ ਪੰਜਾਬੀ ਫਿਲਮ ਨਿਰਦੇਸ਼ਕ ਅੰਬਰਦੀਪ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਜੋ ਕਿ ਦੇਸ਼ ਅਤੇ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਵਿਚਕਾਰ ਵਧੀਆ ਕਮਾਈ ਕਰ ਰਹੀ ਹੈ। ਹੁਣ ਤੱਕ ਫਿਲਮ ਨੇ 30 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। 

ਇਹ ਵੀ ਪੜ੍ਹੋ: ਅਰਸ਼ ਤੋਂ ਫਰਸ਼ 'ਤੇ ਪਹੁੰਚੇ ਇਹ ਬਾਲੀਵੁੱਡ ਸਟਾਰਜ਼, ਕਿਸੇ ਨੇ ਮੰਗੀ ਸੀ ਭੀਖ ਤਾਂ ਕਿਸੇ ਨੂੰ ਆਖਰੀ ਸਮੇਂ 'ਚ ਮੋਢਾ ਤੱਕ ਨਹੀ ਹੋਇਆ ਨਸੀਬ