Shahrukh Khan Gauri Khan 31 Years Of Togetherness: ਸ਼ਾਹਰੁਖ ਖਾਨ ਤੇ ਗੌਰੀ ਖਾਨ ਨੇ ਬੀਤੇ ਦਿਨ ਯਾਨਿ 25 ਅਕਤੂਬਰ ਨੂੰ ਆਪਣੇ ਵਿਆਹ ਦੀ 31ਵੀਂ ਵਰ੍ਹੇਗੰਢ ਮਨਾਈ ਹੈ। ਦੋਵਾਂ ਨੂੰ ਬਾਲੀਵੁੱਡ ਦੀ ਪਰਫ਼ੈਕਟ ਜੋੜੀ ਕਿਹਾ ਜਾਂਦਾ ਹੈ। ਸ਼ਾਹਰੁਖ ਨੂੰ ਗੌਰੀ ਨਾਲ ਉਦੋਂ ਪਿਆਰ ਹੋਇਆ ਸੀ, ਜਦੋਂ ਉਹ ਸਿਰਫ਼ 14 ਸਾਲ ਦੀ ਸੀ। ਰਿਪੋਰਟਾਂ ਦੇ ਮੁਤਾਬਕ ਸ਼ਾਹਰੁਖ ਤੇ ਗੌਰੀ ਦੀ ਪਹਿਲੀ ਮੁਲਾਕਾਤ 1984 `ਚ ਹੋਈ ਸੀ। ਦੋਵਾਂ ਨੇ ਇੱਕ ਦੂਜੇ ਨੂੰ ਤਕਰੀਬਨ 6 ਸਾਲ ਡੇਟ ਕੀਤਾ ਅਤੇ 1991 `ਚ ਵਿਆਹ ਕਰਵਾ ਲਿਆ। ਸਭ ਨੂੰ ਪਤਾ ਹੈ ਕਿ ਸ਼ਾਹਰੁਖ ਤੇ ਗੌਰੀ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਹਨ।


ਪਰ ਕੀ ਤੁਹਾਨੂੰ ਪਤਾ ਹੈ ਕਿ ਗੌਰੀ ਖਾਨ ਨੂੰ ਸ਼ਾਹਰੁਖ ਐਕਟਰ ਦੇ ਤੌਰ ਤੇ ਜ਼ਿਆਦਾ ਪਸੰਦ ਨਹੀਂ ਹਨ। ਜੀ ਹਾਂ, ਗੌਰੀ ਖਾਨ ਇੱਕ ਇੰਟਰਵਿਊ `ਚ ਖੁਦ ਕਹਿ ਚੁੱਕੀ ਹੈ ਕਿ ਉਨ੍ਹਾਂ ਨੂੰ ਸ਼ਾਹਰੁਖ ਤੋਂ ਜ਼ਿਆਦਾ ਸੰਜੇ ਦੱਤ ਤੇ ਆਮਿਰ ਖਾਨ ਦੀ ਐਕਟਿੰਗ ਪਸੰਦ ਹੈ। ਇਸ ਦਾ ਖੁਲਾਸਾ ਖੁਦ ਸ਼ਾਹਰੁਖ ਖਾਨ ਨੇ ਕੀਤਾ ਸੀ। ਇਸ ਦਾ ਖੁਲਾਸਾ ਖੁਦ ਸ਼ਾਹਰੁਖ ਖਾਨ ਨੇ ਕੀਤਾ ਸੀ। ਦਰਅਸਲ, ਸ਼ਾਹਰੁਖ ਤੇ ਗੌਰੀ ਦੀ ਵਿਆਹ ਦੀ ਵਰ੍ਹੇਗੰਢ ਦੇ ਮੌਕੇ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਦੇਖਿਆ ਜਾ ਰਿਹਾ ਹੈ। ਵੀਡੀਓ `ਚ ਸ਼ਾਹਰੁਖ ਖਾਨ ਮਸ਼ਹੂਰ ਟੀਵੀ ਐਂਕਰ ਰਜਤ ਸ਼ਰਮਾ ਦੇ ਸੁਪਰਹਿੱਟ ਸ਼ੋਅ `ਜਨਤਾ ਕੀ ਅਦਾਲਤ` `ਚ ਬੈਠੇ ਹਨ। ਰਜਤ ਸ਼ਰਮਾ ਨੇ ਸ਼ਾਹਰੁਖ ਨੂੰ ਸਵਾਲ ਕੀਤਾ ਸੀ ਕਿ ਉਨ੍ਹਾਂ ਦੀ ਪਤਨੀ ਗੌਰੀ ਨੇ ਇੱਕ ਵਾਰ ਕਿਹਾ ਸੀ ਕਿ ਉਨ੍ਹਾਂ ਨੂੰ ਸ਼ਾਹਰੁਖ ਨਹੀਂ ਬਲਕਿ ਸੰਜੇ ਦੱਤ ਤੇ ਆਮਿਰ ਖਾਨ ਦੀ ਐਕਟਿੰਗ ਜ਼ਿਆਦਾ ਪਸੰਦ ਹੈ। ਇਸ ਦੇ ਜਵਾਬ `ਚ ਸ਼ਾਹਰੁਖ ਨੇ ਕਿਹਾ ਸੀ ਕਿ "ਹਾਂ ਇਹ ਸੱਚ ਹੈ। ਮੇਰੀ ਪਤਨੀ ਨੂੰ ਲੱਗਦਾ ਹੈ ਕਿ ਮੈਂ ਬਹੁਤ ਓਵਰ ਐਕਟਿੰਗ ਕਰਦਾ ਹਾਂ, ਪਰਦੇ ਤੇ ਐਕਟਿੰਗ ਨਾਲੋਂ ਜ਼ਿਆਦਾ ਨੱਚਣ ਟੱਪਣ ਵੱਲ ਧਿਆਨ ਦਿੰਦਾ ਹਾਂ। ਇਸ ਕਰਕੇ ਗੌਰੀ ਨੂੰ ਮੇਰੀ ਐਕਟਿੰਗ ਚੰਗੀ ਨਹੀਂ ਲੱਗਦੀ, ਉਹ ਸੰਜੇ ਦੱਤ ਤੇ ਆਮਿਰ ਨੂੰ ਜ਼ਿਆਦਾ ਪਸੰਦ ਕਰਦੀ ਹੈ।" 









ਇਸ ਦੇ ਨਾਲ ਹੀ ਸ਼ੋਅ `ਚ ਇੱਕ ਸ਼ਖਸ ਨੇ ਸ਼ਾਹਰੁਖ ਨੂੰ ਸਵਾਲ ਕੀਤਾ ਸੀ ਕਿ ਕੀ ਉਹ ਫ਼ਿਲਮ ਦੇ ਸੈੱਟ ਤੋਂ ਗੌਰੀ ਨੂੰ ਦਿਨ `ਚ 7-8 ਵਾਰ ਫ਼ੋਨ ਕਰਦੇ ਹਨ। ਇਸ ਦੇ ਜਵਾਬ `ਚ ਸ਼ਾਹਰੁਖ ਨੇ ਕਿਹਾ, "ਮੈਨੂੰ ਜਦੋਂ ਆਪਣੀ ਪਤਨੀ ਦੀ ਯਾਦ ਆਉਂਦੀ ਹੈ ਮੈਂ ਉਸ ਨੂੰ ਫ਼ੋਨ ਕਰ ਲੈਂਦਾ ਹਾਂ, ਭਾਵੇਂ ਉਹ 5 ਮਿੰਟਾਂ ਬਾਅਦ ਆਵੇ ਜਾਂ 5 ਘੰਟਿਆਂ ਬਾਅਦ।"


ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਤੇ ਗੌਰੀ ਦੇ ਵਿਆਹ ਨੂੰ 31 ਸਾਲ ਹੋ ਗਏ ਹਨ। ਜੇ ਇਸ ਜੋੜੀ ਨੂੰ ਬਾਲੀਵੁੱਡ ਦਾ ਪਾਵਰ ਕੱਪਲ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। ਕਿਉਂਕਿ ਇਨ੍ਹਾਂ ਦੋਵਾਂ ਨੇ ਸਾਰਿਆਂ ਦੇ ਸਾਹਮਣੇ ਪਰਫ਼ੈਕਟ ਕੱਪਲ ਦੀ ਬੇਹਤਰੀਨ ਮਿਸਾਲ ਪੇਸ਼ ਕੀਤੀ ਹੈ।