Harbhajan Mann Video: ਹਰਭਜਨ ਮਾਨ ਦੀ ਗਿਣਤੀ ਪੰਜਾਬੀ ਇੰਡਸਟਰੀ ਦੇ ਟੌਪ ਦੇ ਗਾਇਕਾਂ ਵਿੱਚ ਹੁੰਦੀ ਹੈ। ਹਰਭਜਨ ਮਾਨ ਨੂੰ ਆਪਣੀ ਸਾਫ ਸੁਥਰੀ ਤੇ ਸੱਭਿਆਚਾਰ ਨਾਲ ਜੁੜੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਮਾਨ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਆਪਣੇ ਗੀਤਾਂ ਤੇ ਫਿਲਮਾਂ 'ਚ ਕਦੇ ਵੀ ਲੱਚਰਤਾ, ਹਥਿਆਰ ਤੇ ਨਸ਼ਿਆਂ ਦੀ ਨੁਮਾਇਸ਼ ਨਹੀਂ ਕੀਤੀ।
ਇੰਨੀਂ ਦਿਨੀਂ ਹਰਭਜਨ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਵੀਡੀਓ 'ਚ ਮਾਨ ਕਿਸੇ ਈਵੈਂਟ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਕਲਾਕਾਰਾਂ 'ਤੇ ਨਿਸ਼ਾਨਾ ਸਾਧਦੇ ਨਜ਼ਰ ਆਏ, ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬ ਦੇ ਮਾਹੌਲ ਤੇ ਸੱਭਿਆਚਾਰ ਨੂੰ ਖਰਾਬ ਕੀਤਾ ਹੈ। ਮਾਨ ਬੋਲੇ ਸੀ, 'ਕਾਰਲ ਮਾਰਕਸ ਨੇ ਕਦੇ ਕਿਹਾ ਸੀ ਕਿ ਮੈਨੂੰ ਆਪਣੇ ਮੌਜੂਦਾ ਦੌਰ ਦੇ ਪੰਜ ਗਾਣੇ ਸੁਣਾ ਦਿਓ, ਉਸ ਨਾਲ ਮੈਂ ਤੁਹਾਡੀ ਆਉਣ ਵਾਲੀਆਂ ਪੀੜੀਆ ਦਾ ਭਵਿੱਖ ਦੱਸ ਦਿਆਂਗਾ। ਅੱਜ ਜੋ ਪੰਜਾਬ ਦਾ ਭਵਿੱਖ ਹੈ, ਅੱਜ ਦੇ ਨੌਜਵਾਨ ਜਿੱਥੇ ਨੂੰ ਤੁਰੇ ਆ, ਮੁਆਫ ਕਰਨਾ। ਉਸ ਦੇ ਵਿੱਚ ਸਰਕਾਰਾਂ ਨੂੰ ਅਸੀਂ ਗਾਲਾਂ ਕੱਢਦੇ ਹਾਂ, ਪਰ ਉਸ ਵਿੱਚ ਕਲਾਕਾਰ ਵੀ ਬਰਾਬਰ ਦੇ ਦੋਸ਼ੀ ਨੇ, ਇਹ ਕਦੇ ਇਤਿਹਾਸ ਫੈਸਲਾ ਕਰੂਗਾ ਕਿ ਅਸੀਂ ਆਪਣੀ ਸ਼ੋਹਰਤ ਲਈ ਪੰਜਾਬ ਦੇ ਯੂਥ ਨੂੰ ਕਿੱਧਰ ਤੋਰਿਆ।' ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਨੂੰ ਆਪਣੀ ਸਾਫ ਸੁਥਰੀ ਵਿਰਸੇ ਤੇ ਸੱਭਿਆਚਾਰ ਨਾਲ ਜੁੜੀ ਗਾਇਕੀ ਲਈ ਜਾਣਿਆ ਜਾਂਦਾ ਹੈ। ਹਾਲ ਹੀ 'ਚ ਮਾਨ ਨੇ ਪੰਜਾਬੀ ਇੰਡਸਟਰੀ 'ਚ ਆਪਣੇ 30 ਸਾਲ ਪੂਰੇ ਕੀਤੇ ਸੀ। ਇਸ ਖੁਸ਼ੀ 'ਚ ਉਨ੍ਹਾਂ ਨੇ ਆਪਣੀ ਐਲਬਮ 'ਮਾਇ ਵੇਅ ਮੈਂ ਤੇ ਮੇਰੇ ਗੀਤ' ਵੀ ਕੱਢੀ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਨਿਮਰਤ ਖਹਿਰਾ ਦੇ ਦੇਸੀ ਅਵਤਾਰ ਨੇ ਜਿੱਤਿਆ ਦਿਲ, ਤਸਵੀਰਾਂ ਦੇਖ ਫੈਨਜ਼ ਬੋਲੇ- 'ਇਹ ਹੁੰਦੀ ਅਸਲੀ ਪੰਜਾਬਣ'