ਕਪਿਲ ਸ਼ਰਮਾ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿੱਚ ਸੁਨੀਲ ਗਰੋਵਰ ਇਕੱਠੇ ਨਜ਼ਰ ਆ ਰਹੇ ਹਨ। ਇਹ ਵੀਡੀਓ ਕਪਿਲ ਦੇ ਕਰੀਬੀ ਦੋਸਤ ਦੇ ਵਿਆਹ ਦੀ ਹੈ। ਇਸ ਵੀਡੀਓ 'ਚ ਗਾਇਕ ਮੀਕਾ ਸਿੰਘ ਵੀ ਨਜ਼ਰ ਆ ਰਹੇ ਹਨ। ਮੀਕਾ 'ਆਈ ਮੇਰੀ ਜ਼ੋਹਰਾ ਜਬੀਨ' ਗਾ ਰਹੇ ਹਨ। ਇਸ ਵੀਡੀਓ ਵਿੱਚ ਕਪਿਲ ਸੁਰ ਨਾਲ ਸੁਰ ਵੀ ਜੋੜ ਰਹੇ ਹਨ, ਖਾਸ ਗੱਲ ਇਹ ਹੈ ਕਿ ਸੁਨੀਲ ਵੀ ਕਪਿਲ ਦਾ ਸਮਰਥਨ ਕਰਦੇ ਦਿਖਾਈ ਦੇ ਰਹੇ ਹਨ।
ਪਾਜੀ, ਇਹ ਇੱਕ ਬਹੁਤ ਹੀ ਖ਼ਾਸ ਅਤੇ ਖੂਬਸੂਰਤ ਸ਼ਾਮ ਸੀ। ਸਾਰੇ ਪਿਆਰ ਲਈ ਧੰਨਵਾਦ। ਕੁਮਾਰੀਆ ਪਰਿਵਾਰ ਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ।- ਕਪਿਲ ਸ਼ਰਮਾ
ਇਸ ਵੀਡੀਓ 'ਤੇ ਟਿੱਪਣੀ ਕਰਦਿਆਂ ਸੁਨੀਲ ਗਰੋਵਰ ਨੇ ਲਿਖਿਆ- 'ਇਹ ਸੱਚਮੁੱਚ ਖ਼ਾਸ ਦਿਨ ਹੈ। ਵਰੁਣ, ਕਨਿਕਾ ਅਤੇ ਸਾਰੇ ਪਰਿਵਾਰ ਨੂੰ ਵਧਾਈ। ਬਹੁਤ ਸਾਰੇ ਪਿਆਰ ਅਤੇ ਧੰਨਵਾਦ।"
ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਕਾਮੇਡੀ ਟਿਉਨਿੰਗ ਗਜਬ ਹੈ। ਕਪਿਲ ਸ਼ਰਮਾ ਸ਼ੋਅ ਦੇ ਫੈਨਸ ਨੂੰ ਅਜੇ ਵੀ ਸੁਨੀਲ ਗਰੋਵਰ ਦਾ 'ਗੁਥੀ' ਕਿਰਦਾਰ ਯਾਦ ਹੈ। ਦੋਵਾਂ ਨੂੰ ਇਕੱਠੇ ਵੇਖਣ ਦੀ ਇੱਛਾ ਦਰਸ਼ਕਾਂ 'ਚ ਹਮੇਸ਼ਾ ਸੀ। ਦੋਵਾਂ 'ਚ ਜੋ ਵੀ ਮਤਭੇਦ ਹਨ, ਉਹ ਬਹੁਤ ਹੱਦ ਤਕ ਦੂਰ ਹੋ ਗਏ ਹਨ। ਇਸੇ ਕਰਕੇ ਦੋਵੇਂ ਕਾਫੀ ਸਮੇਂ ਬਾਅਦ ਇਕੋ ਪਲੇਟਫਾਰਮ 'ਤੇ ਇਕੱਠੇ ਦਿਖਾਈ ਦਿੱਤੇ।