Salman Khan Angry: ਜਦੋਂ ਸਿਤਾਰੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਦੀਆਂ ਇਕ ਤੋਂ ਵਧ ਕੇ ਇਕ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਮਜ਼ੇਦਾਰ ਕਹਾਣੀ ਦੱਸਣ ਜਾ ਰਹੇ ਹਾਂ। ਇਹ ਸਲਮਾਨ ਖਾਨ ਅਤੇ ਸਾਜਿਦ ਨਾਡਿਆਡਵਾਲਾ ਵਿਚਕਾਰ ਮਜ਼ਾਕੀਆ ਕਹਾਣੀ ਹੈ। ਜਦੋਂ ਸਾਜਿਦ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ ਤਾਂ ਉਨ੍ਹਾਂ ਨੇ ਖੁਦ ਇਹ ਕਹਾਣੀ ਸੁਣਾਈ। ਸਾਜਿਦ ਨੇ ਦੱਸਿਆ ਸੀ ਕਿ ਇਕ ਵਾਰ ਉਨ੍ਹਾਂ ਅਤੇ ਸਲਮਾਨ ਦੀ ਲੜਾਈ ਹੋ ਗਈ ਸੀ। ਫਿਲਮ 'ਹਰ ਦਿਲ ਜੋ ਪਿਆਰ ਕਰੇਗਾ' ਦੀਆਂ ਤਰੀਕਾਂ ਨੂੰ ਲੈ ਕੇ ਦੋਵਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ।


ਇਹ ਵੀ ਪੜ੍ਹੋ: ਆਲੀਆ ਭੱਟ ਦੇ ਨਾਂ ਵੱਡੀ ਪ੍ਰਾਪਤੀ, ਅਦਾਕਾਰਾ ਨੂੰ 'RRR' ਲਈ ਮਿਲਿਆ ਹਾਲੀਵੁੱਡ 'ਸਪੌਟਲਾਈਟ ਐਵਾਰਡ 2023'


ਸਾਜਿਦ ਨੇ ਸੁਣਾਇਆ ਕਿੱਸਾ
ਸਾਜਿਦ ਨੇ ਦੱਸਿਆ ਕਿ ਉਹ ਇਸ ਫਿਲਮ ਦੀ ਸ਼ੂਟਿੰਗ ਜਲਦੀ ਤੋਂ ਜਲਦੀ ਸ਼ੁਰੂ ਕਰਨਾ ਚਾਹੁੰਦੇ ਸੀ। ਜਦੋਂ ਉਨ੍ਹਾਂ ਨੇ ਸਲਮਾਨ ਨਾਲ ਫਿਲਮ ਲਈ ਸੰਪਰਕ ਕੀਤਾ ਤਾਂ ਉਹ 'ਕੁਛ ਕੁਛ ਹੋਤਾ ਹੈ' ਦੀ ਸ਼ੂਟਿੰਗ ਕਰ ਰਹੇ ਸਨ। ਸਾਜਿਦ ਨੇ ਸਲਮਾਨ ਨੂੰ ਕਿਹਾ, ''ਮੈਂ ਇਸ ਫਿਲਮ ਦੀ ਸ਼ੂਟਿੰਗ ਜਲਦੀ ਤੋਂ ਜਲਦੀ ਸ਼ੁਰੂ ਕਰਨਾ ਚਾਹੁੰਦਾ ਹਾਂ''। ਜਿਸ 'ਤੇ ਸਲਮਾਨ ਨੇ ਕਿਹਾ, ''ਠੀਕ ਹੈ ਡੇਟ ਲੈ ਲਓ, ਅਸੀਂ ਪੰਜ ਮਹੀਨਿਆਂ 'ਚ ਸ਼ੂਟਿੰਗ ਸ਼ੁਰੂ ਕਰ ਦੇਵਾਂਗੇ। ਸਾਜਿਦ ਨੇ ਕਿਹਾ ਕਿ ਪੰਜ ਮਹੀਨੇ ਨਹੀਂ, ਮੈਂ ਜਲਦੀ ਹੀ ਸ਼ੂਟਿੰਗ ਸ਼ੁਰੂ ਕਰਨੀ ਹੈ। ਸਲਮਾਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਸ਼ੂਟਿੰਗ ਕਦੋਂ ਸ਼ੁਰੂ ਕਰਨਾ ਚਾਹੁੰਦੇ ਹਨ, ਜਿਸ 'ਤੇ ਨਿਰਦੇਸ਼ਕ ਨੇ ਕਿਹਾ ਕਿ 20 ਦਿਨਾਂ ਦੇ ਅੰਦਰ।









ਸਲਮਾਨ ਖਾਨ ਨੂੰ ਆਇਆ ਸੀ ਜ਼ਬਰਦਸਤ ਗੁੱਸਾ
ਸਾਜਿਦ ਨਾਡਿਆਡਵਾਲਾ ਦੀ ਗੱਲ ਸੁਣਨ ਤੋਂ ਬਾਅਦ ਸਲਮਾਨ ਖਾਨ ਨੇ ਉਨ੍ਹਾਂ ਨੂੰ ਕਿਹਾ, ''ਤੁਸੀਂ ਪਾਗਲ ਹੋ, ਮੈਂ ਇਸ ਸਮੇਂ ਚਾਰ ਫਿਲਮਾਂ ਦੀ ਸ਼ੂਟਿੰਗ ਕਰ ਰਿਹਾ ਹਾਂ''। ਸਾਜਿਦ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੀ ਅਤੇ ਸਲਮਾਨ ਦੀ ਡੇਟ ਨੂੰ ਲੈ ਕੇ ਬਹਿਸ ਹੋਈ ਅਤੇ ਸਲਮਾਨ ਨੇ ਗੁੱਸੇ 'ਚ ਆਪਣੀ ਡਾਇਰੀ ਸਾਜਿਦ ਦੇ ਮੂੰਹ 'ਤੇ ਸੁੱਟ ਕੇ ਮਾਰੀ ਅਤੇ ਕਿਹਾ, ''ਦੇਖ ਲਓ ਖੁਦ, ਇੱਥੇ ਕੁੱਝ ਨਹੀਂ ਹੈ।" ਸਾਜਿਦ ਨੇ ਦੱਸਿਆ ਕਿ ਉਨ੍ਹਾਂ ਨੇ ਸਲਮਾਨ ਦੀ ਉਹ ਡਾਇਰੀ ਆਪਣੇ ਕੋਲ ਰੱਖ ਲਈ ਅਤੇ ਤਰੀਕਾਂ ਨੂੰ ਐਡਜਸਟ ਕੀਤਾ। ਕੁਝ ਦਿਨਾਂ ਬਾਅਦ ਸਲਮਾਨ ਖਾਨ ਦੇ ਘਰ ਦਾ ਇਕ ਵਿਅਕਤੀ ਉਨ੍ਹਾਂ ਨੂੰ ਡਾਇਰੀ ਵਾਪਸ ਕਰਨ ਲਈ ਕਹਿਣ ਆਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਲਮਾਨ ਦੀ ਡਾਇਰੀ ਚਾਹੀਦੀ ਹੈ। ਸਲਮਾਨ ਨੇ ਸ਼ੂਟਿੰਗ ਲਈ ਜਾਣਾ ਹੈ, ਪਰ ਉਹ ਨਹੀਂ ਜਾਣਦੇ ਕਿ ਕਿੱਥੇ। ਇਹ ਕਹਾਣੀ ਸੁਣ ਕੇ ਸਾਰੇ ਉੱਚੀ-ਉੱਚੀ ਹੱਸਣ ਲੱਗੇ।


ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਬਿਲ ਗੇਟਸ ਨਾਲ ਬਣਾਈ ਖਿਚੜੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ