ਅਮੈਲੀਆ ਪੰਜਾਬੀ ਦੀ ਰਿਪੋਰਟ


Yuvraj Hans On His Father Hans Raj Hans: ਲੈਜੇਂਡਰੀ ਗਾਇਕ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਦਰਅਸਲ, ਯੁਵਰਾਜ ਦੀ ਫਿਲਮ 'ਮੁੰਡਾ ਰੌਕਸਟਾਰ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਐਕਟਰ ਇਸ ਫਿਲਮ ਦੀ ਜ਼ੋਰ-ਸ਼ੋਰ ਨਾਲ ਪ੍ਰਮੋਸ਼ਨ ਕਰ ਰਿਹਾ ਹੈ। ਇਸ ਦਰਮਿਆਨ ਹਾਲ ਹੀ 'ਚ ਯੁਵਰਾਜ ਹੰਸ ਨੂੰ ਅਨਮੋਲ ਕਵਾਤਰਾ ਦੇ ਨਾਲ ਪੌਡਕਾਸਟ ਕਰਦੇ ਦੇਖਿਆ ਗਿਆ। ਇਸ ਪੌਡਕਾਸਟ ਦੌਰਾਨ ਯੁਵਰਾਜ ਹੰਸ ਨੇ ਦਿਲ ਖੋਲ੍ਹ ਆਪਣੇ ਪਰਿਵਾਰਕ ਕਿੱਸੇ ਸਾਂਝੇ ਕੀਤੇ।


ਇਹ ਵੀ ਪੜ੍ਹੋ: ਅਦਾਕਾਰਾ ਬਿਪਾਸ਼ਾ ਬਾਸੂ ਨੂੰ ਮਾਲਦੀਵ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕਰਨਾ ਪਿਆ ਭਾਰੀ, ਲੋਕਾਂ ਨੇ ਰੱਜ ਕੇ ਕੀਤਾ ਟਰੋਲ


ਇਸ ਦੌਰਾਨ ਯੁਵਰਾਜ ਹੰਸ ਨੇ ਆਪਣੇ ਪਿਤਾ ਤੇ ਗਾਇਕ ਹੰਸ ਰਾਜ ਹੰਸ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਨੁਸ਼ਾਸਨ ਪਸੰਦ ਹਨ। ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਚੇਤਾਵਨੀ ਦਿੱਤੀ ਹੋਈ ਸੀ ਕਿ ਕਦੇ ਵੀ ਕਿਸੇ ਗਲਤ ਗੱਲ 'ਚ ਆਪਣੇ ਪਿਤਾ ਦਾ ਨਾਂ ਨਹੀਂ ਲੈਣਾ, ਜੇ ਕਦੇ ਵੀ ਇਸ ਤਰ੍ਹਾਂ ਕੀਤਾ ਤਾਂ ਤੁਹਾਡੀ ਖੈਰ ਨਹੀਂ। ਇਸ ਦੇ ਨਾਲ ਨਾਲ ਯੁਵਰਾਜ ਹੰਸ ਨੇ ਉਹ ਕਿੱਸਾ ਸਾਂਝਾ ਕੀਤਾ, ਜਦੋਂ ਉਸ ਦੀ ਕਾਰ ਨੂੰ ਪੁਲਿਸ ਨੇ ਰੋਕ ਲਿਆ ਸੀ। ਇਸ ਤੋਂ ਬਾਅਦ ਯੁਵਰਾਜ ਨੇ ਆਪਣੇ ਡੈਡੀ ਹੰਸ ਜੀ ਨੂੰ ਫੋਨ ਲਾਇਆ ਤੇ ਪੁਲਿਸ ਨਾਲ ਗੱਲ ਕਰਵਾਈ। ਪੁਲਿਸ ਨਾਲ ਗੱਲ ਕਰਨ ਤੋਂ ਬਾਅਦ ਜਦੋਂ ਯੁਵਰਾਜ ਨੇ ਆਨ ਡਿਊਟੀ ਅਫਸਰ ਨੂੰ ਪੁੱਛਿਆ ਕਿ 'ਮੈਂ ਜਾਵਾਂ?' ਤਾਂ ਅੱਗੋਂ ਪੁਲਿਸ ਅਫਸਰ ਨੇ ਕਿਹਾ, 'ਤੇਰੇ ਡੈਡੀ ਕਹਿੰਦੇ ਕਿ ਇਹਨੂੰ 2-3 ਘੰਟੇ ਆਪਣੀ ਜੀਪ 'ਚ ਬਿਠਾ ਕੇ ਰੱਖੋ ਤੇ ਚੰਗਾ ਸਬਕ ਸਿਖਾਓ। ਇਹਦੇ ਚੰਗੀ ਤਰ੍ਹਾਂ ਪਟੇ ਲਾਓ।' ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਯੁਵਰਾਜ ਹੰਸ ਲੈਜੇਂਡਰੀ ਗਾਇਕ ਹੰਸ ਰਾਜ ਹੰਸ ਦਾ ਬੇਟਾ ਹੈ। ਉਸ ਦੀ ਜਲਦ ਹੀ ਫਿਲਮ 'ਮੁੰਡਾ ਰੌਕਸਟਾਰ' ਰਿਲੀਜ਼ ਹੋਣ ਵਾਲੀ ਹੈ। 


ਇਹ ਵੀ ਪੜ੍ਹੋ: ਤਿੰਨ ਫੈਨਜ਼ ਦੀ ਦਰਦਨਾਕ ਮੌਤ ਤੋਂ ਬਾਅਦ ਸਦਮੇ 'ਚ ਸਾਊਥ ਸੁਪਰਸਟਾਰ ਯਸ਼, ਫਿਲਮ ਦੀ ਸ਼ੂਟਿੰਗ ਕੀਤੀ ਮੁਲਤਵੀ