Sidhu Moose Wala Old Video: ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਸਾਲ ਪੂਰੇ ਹੋਣ ਵਾਲੇ ਹਨ, ਪਰ ਇੰਨੇਂ ਸਮੇਂ ਬਾਅਦ ਅੱਜ ਵੀ ਮੂਸੇਵਾਲਾ ਦਾ ਨਾਂ ਸੁਰਖੀਆਂ 'ਚ ਰਹਿੰਦਾ ਹੈ। ਇਸ ਦੇ ਨਾਲ ਨਾਲ ਉਸ ਦੇ ਕਈ ਪੁਰਾਣੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। 


ਇਹ ਵੀ ਪੜ੍ਹੋ: ਵਿਦੇਸ਼ਾਂ 'ਚ ਖਤਮ ਹੋਣ ਲੱਗਿਆ ਅਕਸ਼ੈ ਕੁਮਾਰ ਦਾ ਸਟਾਰਡਮ, 'ਬੜੇ ਮੀਆਂ ਛੋਟੇ ਮੀਆਂ' ਦੀ ਐਡਵਾਂਸ ਬੁਕਿੰਗ ਦੇ ਅੰਕੜੇ ਹਨ ਸਬੂਤ


ਇੰਨੀਂ ਦਿਨੀਂ ਮੂਸੇਵਾਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿੱਧੂ ਮੂਸੇਵਾਲਾ ਤੋਂ ਇੱਕ ਇੰਟਰਵਿਊ 'ਚ ਪੁੱਛਿਆ ਗਿਆ ਸੀ ਕਿ ਜੇ ਉਸ ਨੂੰ ਕਿਸੇ ਪੰਜਾਬੀ ਅਭਿਨੇਤਰੀ ਨਾਲ ਵਿਆਹ ਕਰਵਾਉਣਾ ਹੋਏ ਤਾਂ ਉਹ ਕਿਸ ਨਾਲ ਕਰਵਾਏਗਾ। ਇਸ 'ਤੇ ਮੂਸੇਵਾਲਾ ਨੇ ਹੈਰਾਨ ਕਰਨ ਵਾਲਾ ਜਵਾਬ ਦਿੱਤਾ ਸੀ। 


ਜਦੋਂ ਮੂਸੇਵਾਲਾ ਤੋਂ ਪੁੱਛਿਆ ਗਿਆ ਕਿ ਉਹ ਕਿਹੜੀ ਅਭਿਨੇਤਰੀ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਉਸ ਦਾ ਜਵਾਬ ਸੀ, 'ਸਾਨੂੰ ਤਾਂ ਕੋਈ ਰੋਟੀ ਪਕਾਉਣ ਵਾਲੀ ਚਾਹੀਦੀ ਹੈ, ਅਸੀਂ ਅਭਿਨੇਤਰੀਆਂ ਤੋਂ ਕੀ ਲੈਣਾ।' ਦੇਖੋ ਇਹ ਵੀਡੀਓ:                 






ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੇ 2017 'ਚ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ। ਉਸ ਨੇ 5 ਸਾਲਾਂ 'ਚ ਪੂਰੀ ਦੁਨੀਆ 'ਚ ਆਪਣੀ ਛਾਪ ਛੱਡੀ। ਉਸ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਦੋ ਸਾਲਾਂ ਬਾਅਦ ਉਸ ਦੇ ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਦੀ ਜ਼ਿੰਦਗੀ 'ਚ ਫਿਰ ਤੋਂ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਉਨ੍ਹਾਂ ਦੇ ਘਰ ਦੁਬਾਰਾ ਪੁੱਤਰ ਨੇ ਜਨਮ ਲਿਆ ਹੈ, ਜਿਸ ਦਾ ਨਾਮ ਸ਼ੁਭਦੀਪ ਰੱਖਿਆ ਗਿਆ ਹੈ।                     


ਇਹ ਵੀ ਪੜ੍ਹੋ: ਹੇਮਾ ਮਾਲਿਨੀ ਤੋਂ ਕੰਗਨਾ ਰਣੌਤ ਤੱਕ, ਲੋਕਸਭਾ ਚੋਣਾਂ 'ਚ ਫਿਲਮੀ ਸਿਤਾਰਿਆਂ ਦੀ ਭਰਮਾਰ, ਕੀ ਬਚਾ ਸਕਣਗੇ ਆਪੋ-ਆਪਣੀਆਂ ਸਿਆਸੀ ਪਾਰਟੀਆਂ ਦੀ ਇੱਜ਼ਤ?