ਅਮੈਲੀਆ ਪੰਜਾਬੀ ਦੀ ਰਿਪੋਰਟ


Dino James Khatron Ke Khiladi 13 Winner: 'ਖਤਰੋਂ ਕੇ ਖਿਲਾੜੀ 13' ਖਤਮ ਹੋ ਗਿਆ ਹੈ ਅਤੇ 13ਵੇਂ ਸੀਜ਼ਨ ਦੇ ਵਿਨਰ ਦਾ ਨਾਮ ਵੀ ਸਾਹਮਣੇ ਆ ਗਿਆ ਹੈ। ਮਸ਼ਹੂਰ ਰੈਪਰ ਡੀਨੋ ਜੇਮਜ਼ 'ਖਤਰੋਂ ਕੇ ਖਿਲਾੜੀ 13' ਦਾ ਵਿਨਰ ਬਣਿਆ ਹੈ। ਪੰਜਾਬ 'ਚ ਸ਼ਾਇਦ ਹੀ ਕਿਸੇ ਨੇ ਇਸ ਰੈਪਰ ਦਾ ਨਾਮ ਸੁਣਿਆ ਹੋਵੇ, ਪਰ ਇਸ ਦਾ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਨਾਲ ਸਬੰਧ ਹੈ।









ਦਰਅਸਲ, ਜਦੋਂ ਵਿਵਾਦ ਦੇ ਚੱਲਦੇ ਪੰਜਾਬੀ ਗਾਇਕ ਸ਼ੁਭ ਦਾ ਮੁੰਬਈ ਲਾਈਵ ਕੰਸਰਟ ਰੱਦ ਹੋਇਅ ਸੀ, ਉਸ ਸਮੇਂ ਇਸ ਰੈਪਰ ਨੇ ਸ਼ੁਭ ਦੇ ਸਮਰਥਨ 'ਚ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ, ਪਰ ਬਾਅਦ ;ਚ ਜਦੋਂ ਰੈਪਰ ਨੂੰ ਲੋਕਾਂ ਨੇ ਟਰੋਲ ਕੀਤਾ ਤਾਂ ਉਸ ਨੇ ਪਲਟੀ ਮਾਰ ਲਈ ਸੀ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਨੇ ਕੀ ਪੋਸਟਾਂ ਸ਼ੇਅਰ ਕੀਤੀਆਂ ਸੀ। 


ਰੈਪਰ ਡੀਨੋ ਜੇਮਜ਼ ਨੇ ਕਿਹਾ ਸੀ ਕਿ 'ਸ਼ੁਭ ਇੱਕ ਬੇਹਤਰੀਨ ਕਲਾਕਾਰ ਹੈ। ਮੈਨੂੰ ਸੁਣ ਕੇ ਬਹਤ ਦੁੱਖ ਲੱਗਾ ਕਿ ਉਸ ਦਾ ਕੰਸਰਟ ਰੱਦ ਹੋ ਗਿਆ ਹੈ। ਚੱਲੋ ਕੋਈ ਨਹੀਂ, ਜਦੋਂ ਦੁਬਾਰਾ ਤੁਹਾਡਾ ਭਾਰਤ 'ਚ ਸ਼ੋਅ ਹੋਵੇਗਾ, ਤਾਂ ਮੈਂ ਸਭ ਤੋਂ ਅਗਲੀਆਂ ਸੀਟਾਂ 'ਤੇ ਦਿਖਾਈ ਦੇਵਾਂਗਾ।'


ਇਸ ਤੋਂ ਬਾਅਦ ਜਦੋਂ ਉਸ ਨੂੰ ਟਰੋਲ ਕੀਤਾ ਗਿਆ ਤਾਂ ਉਸ ਨੇ ਥੋੜੀ ਦੇਰ ਬਾਅਦ ਹੀ ਆਪਣੇ ਬਿਆਨ ਤੋਂ ਪਲਟੀ ਮਾਰ ਲਈ। ਉਸ ਨੇ ਕਿਹਾ ਕਿ, 'ਜਿਹੜੀ ਸਟੋਰੀ ਮੈਂ ਥੋੜੀ ਦੇਰ ਪਹਿਲਾਂ ਸੋਸ਼ਲ ਮੀਡੀਆ 'ਤੇ ਪਾਈ ਸੀ, ਉਸ ਦੇ ਲਈ ਮੈਂ ਮੁਆਫੀ ਮੰਗਦਾ ਹਾਂ। ਮੈਨੂੰ ਸਚਮੁੱਚ ਕੋਈ ਆਈਡੀਆ ਨਹੀਂ ਸੀ ਕਿ ਪਿਛਲੇ 2 ਦਿਨਾਂ 'ਚ ਭਾਰਤ 'ਚ ਕੀ ਹੋਇਆ ਸੀ। ਮੈਂ ਬੱਸ ਆਪਣੇ ਨਾਲ ਦੇ ਕਲਾਕਾਰ ਦਾ ਸ਼ੋਅ ਰੱਦ ਹੋਣ 'ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਸੀ। ਮੈਨੂੰ ਨਹੀਂ ਪਤਾ ਸੀ ਕਿ ਉਸ ਨੇ ਕੀਤਾ ਹੈ। ਪਲੀਜ਼ ਮੇਰੀ ਇਸ ਗੁਸਤਾਖੀ ਨੂੰ ਮੁਆਫ ਕੀਤਾ ਜਾਵੇ। ਇੰਡੀਆ ਮੇਰਾ ਘਰ ਹੈ। ਮੈਨੂੰ ਜੋ ਵੀ ਕੁੱਝ ਮਿਿਲਿਆ ਹੈ, ਸਭ ਇਸੇ ਦੇਸ਼ ਤੋਂ ਮਿਿਲਿਆ ਹੈ। ਮੈਨੂੰ ਉਨ੍ਹਾਂ ਭੈਣ ਭਰਾਵਾਂ ਤੇ ਆਪਣੇ ਫੈਨਜ਼ ਤੋਂ ਮੁਆਫੀ ਮੰਗਦਾ ਹਾਂ, ਜਿਨ੍ਹਾਂ ਨੂੰ ਮੇਰੀ ਪਿਛਲੀ ਪੋਸਟ ਤੋਂ ਦੁੱਖ ਪਹੁੰਚਿਆ ਹੈ।' ਦੇਖੋ ਇਹ ਪੋਸਟਾਂ:




ਦੱਸ ਦਈਏ ਕਿ ਡੀਨੋ ਜੇਮਜ਼ ਜਾਣਿਆ ਮਾਣਿਆ ਭਾਰਤੀ ਰੈਪਰ, ਮਿਊਜ਼ਿਕ ਕੰਪੋਜ਼ਰ, ਗੀਤਕਾਰ, ਗਾਇਕ ਤੇ ਯੂਟਿਊਬਰ ਹੈ। ਜਿਸ ਦੀ ਸੋਸ਼ਲ ਮੀਡੀਆ 'ਤੇ ਮਿਲੀਅਨਜ਼ ਦੇ ਵਿੱਚ ਫੈਨ ਫਾਲੋਇੰਗ ਹੈ।


ਕਾਬਿਲੇਗ਼ੌਰ ਹੈ ਕਿ ਸ਼ੁਭ ਦਾ ਸਤੰਬਰ ਮਹੀਨੇ 'ਚ ਮੁੰਬਈ 'ਚ ਹੋਣ ਵਾਲਾ ਲਾਈਵ ਸ਼ੋਅ ਰੱਦ ਹੋ ਗਿਆ ਸੀ। ਇਸ ਦੀ ਵਜ੍ਹਾ ਇਹ ਸੀ ਕਿ ਉਸ ਨੇ ਭਾਰਤ ਦਾ ਅਜਿਹਾ ਨਕਸ਼ਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ, ਜਿਸ ਤੋਂ ਪੰਜਾਬ ਤੇ ਜੰਮੂ-ਕਸ਼ਮੀਰ ਗਾਇਬ ਸਨ। ਇਸ ਤੋਂ ਬਾਅਦ ਹੀ ਸ਼ੁਭ ਨੂੰ ਲੈਕੇ ਭਾਰਤ 'ਚ ਵਿਵਾਦ ਖੜਾ ਹੋ ਗਿਆ ਸੀ। ਇੱਥੋਂ ਤੱਕ ਕਿ ਉਸ ਦਾ ਕੰਸਰਟ ਵੀ ਰੱਦ ਕਰ ਦਿੱਤਾ ਗਿਆ ਸੀ।