Navjot Sidhu Video: ਅਸੀਂ ਸਾਰੇ ਪੰਜਾਬੀਆਂ ਨੂੰ ਅਕਸਰ ਹੀ ਕਹਿੰਦੇ ਸੁਣਦੇ ਹਾਂ 'ਚੱਕ ਦੇ ਫੱਟੇ'। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਜੁਮਲਾ ਕਿਉਂ ਕਿਹਾ ਜਾਂਦਾ ਹੈ ਤੇ ਇਸ ਦਾ ਮਤਲਬ ਕੀ ਹੈ। ਤੁਸੀਂ ਕਪਿਲ ਦੇ ਸ਼ੋਅ ਪਹਿਲਾਂ ਕਈ ਵਾਰ ਨਵਜੋਤ ਸਿੱਧੂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ 'ਚੱਕ ਦੇ ਫੱਟੇ, ਨੱਪ ਦੇ ਕਿੱਲੀ, ਸਵੇਰੇ ਜਲੰਧਰ ਸ਼ਾਮ ਨੂੰ ਦਿੱਲੀ।' ਕਪਿਲ ਦੇ ਸ਼ੋਅ 'ਚ ਹੀ ਸਿੱਧੂ ਨੇ ਇਸ ਦਾ ਮਤਲਬ ਵੀ ਦੱਸਿਆ ਸੀ।      


ਇਹ ਵੀ ਪੜ੍ਹੋ: ਬਾਲੀਵੁੱਡ ਗਾਇਕ ਅਰਿਜੀਤ ਸਿੰਘ ਨੇ ਕਿਉਂ ਮੰਗੀ ਇਸ ਪਾਕਿਸਤਾਨੀ ਅਭਿਨੇਤਰੀ ਤੋਂ ਮੁਆਫੀ, ਵਜ੍ਹਾ ਕਰੇਗੀ ਹੈਰਾਨ


ਦਰਅਸਲ, ਇਹ ਇੱਕ ਪੁਰਾਣਾ ਵੀਡੀਓ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਉਦੋਂ ਦੀ ਹੈ, ਜਦੋਂ ਕਪਿਲ ਸ਼ਰਮਾ ਦੇ ਸ਼ੋਅ 'ਚ ਨਵਜੋਤ ਸਿੱਧੂ ਜੱਜ ਦੀ ਕੁਰਸੀ ਸੰਭਾਲਦੇ ਸੀ। ਉਦੋਂ ਕਪਿਲ ਨੇ ਨਵਜੋਤ ਸਿੱਧੂ ਕੋਲੋਂ ਸਵਾਲ ਪੁੱਛਿਆ ਸੀ ਕਿ ਆਖਰ ਕੀ ਕਾਰਨ ਹੈ ਕਿ ਸਾਰੇ ਪੰਜਾਬੀ 'ਚੱਕ ਦੇ ਫੱਟੇ' ਬੋਲਦੇ ਹਨ। ਇਸ ਦਾ ਮਤਲਬ ਕੀ ਹੁੰਦਾ। ਇਸ 'ਤੇ ਨਵਜੋਤ ਸਿੱਧੂ ਨੇ ਜਵਾਬ ਦਿੱਤਾ ਸੀ, 'ਜਦੋਂ ਪੰਜਾਬ 'ਚ ਮੋਟਰ ਚੱਲਦੀ ਹੈ, ਤਾਂ ਉਸ 'ਤੇ ਫੱਟਾ ਰੱਖਿਆ ਹੁੰਦਾ ਹੈ। ਉਹ ਫੱਟਾ ਚੁੱਕ ਕੇ ਹੇਠਾਂ ਰੱਖਿਆ ਜਾਂਦਾ ਹੈ ਤੇ ਕਿੱਲੀ ਦੱਬੀ ਜਾਂਦੀ ਹੈ। ਇਸ ਲਈ ਕਹਿੰਦੇ ਹਨ 'ਚੱਕ ਦੇ ਫੱਟੇ ਨੱਪ ਦੇ ਕਿੱਲੀ''। ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਕਪਿਲ ਸ਼ਰਮਾ ਦਾ ਸ਼ੋਅ ਹੁਣ ਨੈੱਟਫਲਿਕਸ 'ਤੇ ਸ਼ਿਫਟ ਹੋ ਗਿਆ ਹੈ। ਇਸ ਸ਼ੋਅ ਨੂੰ ਪੂਰੇ ਇੰਡੀਆ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਪਹਿਲਾਂ ਇਸ ਸ਼ੋਅ 'ਤੇ ਨਵਜੋਤ ਸਿੱਧੂ ਜੱਜ ਹੁੰਦੇ ਸੀ ਤੇ ਹੁਣ ਇਹ ਕਮਾਨ ਅਰਚਨਾ ਪੂਰਨ ਸਿੰਘ ਨੇ ਸੰਭਾਲੀ ਹੈ। ਨਵਜੋਤ ਸਿੱਧੂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਉਹ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜਨਗੇ, ਕਿਉਂਕਿ ਉਨ੍ਹਾਂ ਦੀ ਪਤਨੀ ਦੀ ਸਿਹਤ ਠੀਕ ਨਹੀਂ ਹੈ ਤੇ ਉਹ ਉਨ੍ਹਾਂ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਹਨ।  


ਇਹ ਵੀ ਪੜ੍ਹੋ: ਪੰਜਾਬੀ ਮਾਡਲ ਕਮਲ ਖੰਗੂੜਾ ਨੇ ਤਸਵੀਰ ਨੇ ਖਿੱਚਿਆ ਧਿਆਨ, ਬੇਹਦ ਖੂਬਸੂਰਤ ਫੋਟੋ ਮਿੰਟਾ 'ਚ ਵਾਇਰਲ, ਫੈਨਜ਼ ਬੋਲੇ- 'ਸਰ੍ਹੋਂ ਦਾ ਫੁੱਲ੍ਹ'