ਅਮੈਲੀਆ ਪੰਜਾਬੀ ਦੀ ਰਿਪੋਰਟ


Anmol Kwatra Podcast: ਅਨਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਅਨਮੋਲ ਕਵਾਤਰਾ ਪੂਰੇ ਨਿਰਸੁਆਰਥ ਮਨ ਤੇ ਤਨਦੇਹੀ ਦੇ ਨਾਲ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਨਾਲ ਉਸ ਦੇ ਪੌਡਕਾਸਟ ਵੀ ਕਾਫੀ ਮਸ਼ਹੂਰ ਰਹਿੰਦੇ ਹਨ। ਹਾਲ ਹੀ 'ਚ ਇੱਕ ਆਈਏਐਸ ਕੋਚ ਅਨਮੋਲ ਕਵਾਤਰਾ ਦੇ ਪੌਡਕਾਸਟ 'ਚ ਸ਼ਾਮਲ ਹੋਏ ਸੀ, ਜਿਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਕਵਾਤਰਾ ਨਾਲ ਖੁੱਲ੍ਹ ਕੇ ਗੱਲ ਕੀਤੀ।  


ਇਹ ਵੀ ਪੜ੍ਹੋ: ਅਜੇ ਦੇਵਗਨ ਦੀ 'ਸ਼ੈਤਾਨ' ਪਹਿਲੇ ਹੀ ਦਿਨ ਕਰੇਗੀ ਬੰਪਰ ਕਮਾਈ, ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਨੇ ਕਮਾਏ ਇੰਨੇ ਕਰੋੜ


ਅਨਮੋਲ ਕਵਾਤਰਾ ਨੇ ਕੋਚ ਤੋਂ ਸਵਾਲ ਪੁੱਛਿਆ ਕਿ ਆਖਰ ਕੀ ਕਾਰਨ ਹੈ ਕਿ ਪੰਜਾਬ ਦੇ ਬੱਚੇ ਆਈਏਐਸ ਆਈਪੀਐ ਨਹੀਂ ਬਣਦੇ? ਇਸ ਦੇ ਜਵਾਬ 'ਚ ਕੋਚ ਨੇ ਦੱਸਿਆ ਕਿ 'ਪੰਜਾਬੀਆਂ ਕੋਲ ਪੈਸਾ ਹੈ। ਇੱਕ ਸੱਚਾਈ ਇਹ ਵੀ ਹੈ ਕਿ ਆਈਏਐਸ-ਆਈਪੀਐਸ ਗਰੀਬ ਘਰਾਂ ਦੇ ਬੱਚੇ ਜ਼ਿਆਦਾ ਬਣਦੇ ਹਨ। ਕਿਉਂਕਿ ਉਨ੍ਹਾਂ ਕੋਲ ਪੈਸਾ ਨਹੀਂ ਹੁੰਦਾ। ਉਨ੍ਹਾਂ ਨੂੰ ਪੈਸੇ ਦੀ ਕਦਰ ਹੁੰਦੀ ਹੈ। ਜ਼ਿਆਦਾਤਰ ਪੰਜਾਬੀਆਂ ਕੋਲ ਪੈਸਾ ਹੁੰਦਾ ਹੈ, ਇਨ੍ਹਾਂ ਨੂੰ ਪੈਸੇ ਦੀ ਕਦਰ ਨਹੀਂ ਹੁੰਦੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਪੈਸਾ ਬਾਹਰ ਜਾਣ 'ਤੇ ਖਰਚ ਕਰਨਾ ਪਸੰਦ ਕਰਦੇ ਹਨ।' 


ਇਸ ਦੇ ਨਾਲ ਹੀ ਕੋਚ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਜਦੋਂ ਪੰਜਾਬ ਦੇ ਬੱਚੇ IELTS ਕਰਦੇ ਹਨ। ਕਿਉਂਕਿ ਉਹ ਬਾਹਰ ਜਾ ਕੇ ਮੇਹਨਤ ਕਰਦੇ ਹਨ। ਉਹ ਵਿਦੇਸ਼ਾਂ ਦੀ ਨੋਹਾਰ ਬਦਲਦੇ ਹਨ। ਜਦਕਿ ਪੰਜਾਬ ਨੂੰ ਨੌਜਵਾਨਾਂ ਦੀ ਜ਼ਿਆਦਾ ਲੋੜ ਹੈ। ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਪੰਜਾਬ ਦੇ ਜ਼ਿਆਦਾਤਰ ਨੌਜਵਾਨਾਂ ਦਾ ਕਰੇਜ਼ ਵਿਦੇਸ਼ ਜਾਣ 'ਚ ਹੈ। ਅੱਜ ਪੰਜਾਬ ਜਿਸ ਹਾਲਾਤ 'ਚ ਹੈ, ਉਸ ਨੂੰ ਦੇਖ ਕੇ ਸਚਮੁੱਚ ਇਹੀ ਲੱਗਦਾ ਹੈ ਕਿ ਪੰਜਾਬ ਨੂੰ ਨੌਜਵਾਨਾਂ ਦੀ ਲੋੜ ਹੈ। ਜੇ ਇਹੀ ਨੌਜਵਾਨ ਪੰਜਾਬ 'ਚ ਰਹਿ ਕੇ ਇਸ ਦੀ ਸੇਵਾ ਕਰਨ ਤਾਂ ਸਾਡਾ ਸੂਬਾ ਕਿਤੇ ਦੀ ਕਿਤੇ ਹੋਵੇਗਾ। 


ਇਹ ਵੀ ਪੜ੍ਹੋ: ਨੀਤਾ ਅੰਬਾਨੀ ਨੇ ਪੇਸ਼ ਕੀਤਾ 'ਭਰਤ ਨਾਟਿਅਮ' ਡਾਂਸ, ਪੁੱਤਰ ਅਨੰਤ ਤੇ ਹੋਣ ਵਾਲੀ ਨੂੰਹ ਰਾਧਿਕਾ ਲਈ ਭਗਵਾਨ ਦਾ ਮੰਗਿਆ ਆਸ਼ੀਰਵਾਦ