Sidhu Moose Wala Songs: ਸਿੱਧੂ ਮੂਸੇਵਾਲਾ ਦੇ ਫੈਨਜ਼ ਇੰਨੀਂ ਦਿਨੀਂ ਕਾਫੀ ਹੈਰਾਨ ਪਰੇਸ਼ਾਨ ਹਨ। ਕਿਉਂਕਿ ਗਾਇਕ ਦੇ ਕਈ ਗੀਤ ਯੂਟਿਊਬ, ਸਪੌਟੀਫਾਈ ਤੇ ਵਿੰਕ ਵਰਗੇ ਮਿਊਜ਼ਿਕ ਐਪਸ ਤੋਂ ਗਾਇਬ ਹੋ ਰਹੇ ਹਨ। ਹੁਣ ਇਸ ਦੀ ਅਸਲੀ ਵਜ੍ਹਾ ਪੰਜਾਬੀ ਕਲਾਕਾਰ ਬੰਟੀ ਬੈਂਸ ਨੇ ਦੱਸੀ ਹੈ। 









ਦਰਅਸਲ, ਬੰਟੀ ਬੈਂਸ ਆਪਣੇ ਫੈਨਜ਼ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ। ਇਸ ਦੌਰਾਨ ਇੱਕ ਫੈਨ ਨੇ ਉਨ੍ਹਾਂ ਕੋਲੋਂ ਪੁੱਛ ਲਿਆ ਕਿ ‘ਸਿੱਧੂ ਮੂਸੇਵਾਲਾ ਦੇ ਗਾਣੇ ਸਪੌਟੀਫਾਈ ਤੋਂ ਕਿਉਂ ਹਟਾਏ ਗਏ ਅਤੇ ਦੁਬਾਰਾ ਘੱਟ ਸਟਰੀਮਜ਼ ਨਾਲ ਕਿਉਂ ਅਪਲੋਡ ਕੀਤੇ ਜਾ ਰਹੇ ਹਨ?’ ਇਸ ਦੇ ਜਵਾਬ ਵਿੱਚ ਬੰਟੀ ਬੈਂਸ ਨੇ ਦੱਸਿਆ ਕਿ “ਦਰਅਸਲ, ਉਹ ਸਾਰੇ ਗਾਣੇ ਜੋ ਸਪੌਟੀਫਾਈ ਤੋਂ ਹਟਾਏ ਗਏ ਹਨ ਉਹ ਦੂਜੇ ਮਿਊਜ਼ਿਕ ਲੇਬਲਜ਼ ਦੇ ਗੀਤ ਹਨ। ਅਸੀਂ ਸਿਰਫ ਸਾਡੇ ਲੇਬਲ, ਸਿੱਧੂ ਮੂਸੇਵਾਲਾ, 5911 ਰਿਕਾਰਡਜ਼ ਉਨ੍ਹਾਂ ਨੂੰ ਹੀ ਦੇਖ ਸਕਦੇ ਹਾਂ। ਸ਼ਾਇਦ ਹੋਰ ਲੇਬਲ ਜਦੋਂ ਆਪਣਾ ਡਿਸਟ੍ਰਿਬਿਊਸ਼ਨ ਪਾਰਟਨਰ ਬਦਲਦੇ ਹਨ ਤਾਂ ਉਹ ਪੁਰਾਣੇ ਤੇ ਨਵੇਂ ਅਪਲੋਡ ਨੂੰ ਮਰਜ ਨਹੀਂ ਕਰ ਪਾ ਰਹੇ ਹਨ। ਤਾਂ ਕਰਕੇ ਨਵੇਂ ਅਪਲੋਡ ਦੀਆਂ ਸਟਰੀਮਜ਼ ਸ਼ੋਅ ਹੋ ਰਹੀਆਂ ਹਨ।”




ਦੱਸ ਦਈਏ ਕਿ ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦੀ ਐਲਬਮ ‘ਮੂਸਟੇਪ’ ਦੇ ਕਈ ਗਾਣੇ ਸਪੌਟੀਫਾਈ ਤੋਂ ਹਟਾਏ ਗਏ ਸੀ। ਹਾਲਾਂਕਿ ਉਹ ਗਾਣੇ ਸਪੌਟੀਫਾਈ ਤੇ ਦੁਬਾਰਾ ਅਪਲੋਡ ਕਰ ਦਿੱਤੇ ਗਏ, ਪਰ ਉਨ੍ਹਾਂ ਗਾਣਿਆਂ ;ਤੇ ਇਸ ਸਮੇਂ ਕਾਫੀ ਘੱਟ ਸਟਰੀਮਜ਼ ਹਨ। ਇਸ ਦੇ ਨਾਲ ਨਾਲ ਹਾਲ ਹੀ ‘ਚ ਸਿੱਧੂ ਮੂਸੇਵਾਲਾ ਦਾ ਗਾਣਾ ‘ਸੇਮ ਬੀਫ’ ਦੀ ਵੀਡੀਓ ਵੀ ਯੂਟਿਊਬ ਤੋਂ ਹਟਾ ਦਿੱਤੀ ਗਈ ਹੈ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨਜ਼ ਕਾਫੀ ਪਰੇਸ਼ਾਨ ਹੋ ਗਏ ਸੀ। 


ਇਹ ਵੀ ਪੜ੍ਹੋ: ਹਰਭਜਨ ਮਾਨ ਨੇ ਪਤਨੀ ਹਰਮਨ ਨਾਲ ਵੀਡੀਓ ਕੀਤੀ ਸ਼ੇਅਰ, ਕਿਹਾ- ਖੁਸ਼ਕਿਸਮਤ ਹਾਂ ਤੇਰੇ ਵਰਗਾ ਜੀਵਨ ਸਾਥੀ ਮਿਲਿਆ