Sidhu Moose Wala Video: ਸਿੱਧੂ ਮੂਸੇਵਾਲਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਮੂਸੇਵਾਲਾ ਨੇ ਆਪਣੇ ਗਾਇਕੀ ਦੇ ਛੋਟੇ ਜਿਹੇ ਕਰੀਅਰ 'ਚ ਜੋ ਕਮਾਲ ਕੀਤਾ ਸੀ, ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕੱਲ੍ਹ ਯਾਨਿ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਪੂਰਾ ਇੱਕ ਸਾਲ ਹੋ ਜਾਵੇਗਾ। ਇਸ ਮੌਕੇ 'ਤੇ ਮੂਸੇਵਾਲਾ ਦੀਆਂ ਬਹੁਤ ਸਾਰੀਆਂ ਪੁਰਾਣੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।  


ਇਹ ਵੀ ਪੜ੍ਹੋ: ਰਾਜਸਥਾਨ 'ਚ ਵਿਆਹ ਕਰਨਗੇ ਪਰਿਣੀਤੀ ਚੋਪੜਾ-ਰਾਘਵ ਚੱਢਾ, ਰਾਜਸਥਾਨ 'ਚ ਘੁੰਮਦੇ ਦੇਖਿਆ ਗਿਆ ਜੋੜਾ


ਸਿੱਧੂ ਮੂਸੇਵਾਲਾ ਦੀ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ ਨੇ ਖੁਦ ਦੱਸਿਆ ਸੀ ਕਿ ਉਹ ਪਹਿਲਾ ਗਾਣਾ 'ਸੋ ਹਾਈ' ਰਿਲੀਜ਼ ਹੋਣ ਤੇ ਸੁਪਰਹਿੱਟ ਹੋਣ ਦੇ ਬਾਵਜੂਦ ਹੋਟਲ 'ਚ ਭਾਂਡੇ ਮਾਂਜਦਾ ਹੁੰਦਾ ਸੀ। 


ਮੂਸੇਵਾਲਾ ਨੇ ਕਿਹਾ ਕਿ "ਜਦੋਂ ਮੇਰਾ ਗਾਣਾ ਰਿਲੀਜ਼ ਹੋਇਆ 'ਸੋ ਹਾਈ', ਉਹ ਗਾਣਾ ਕਾਫੀ ਹਿੱਟ ਹੋਇਆ ਸੀ। ਮੈਂ ਉਸ ਦੇ ਬਾਵਜੂਦ ਹੋਟਲ ਵਿੱਚ ਭਾਂਡੇ ਮਾਂਜਦਾ ਸੀ। ਮੇਰੇ ਨਾਲ ਦੇ ਕਹਿੰਦੇ ਸੀ ਕਿ ਤੇਰਾ ਗਾਣਾ ਤਾਂ ਹਿੱਟ ਹੋ ਗਿਆ, ਹੁਣ ਕੀ ਲੋੜ ਆ ਤੈਨੂੰ ਆ ਸਭ ਕਰਨ ਦੀ। ਜਾ ਜਾ ਕੇ ਪੈਸੇ ਕਮਾ।" ਇਸ 'ਤੇ ਜੋ ਜਵਾਬ ਮੂਸੇਵਾਲਾ ਨੇ ਦਿੱਤਾ ਦੇਖੋ ਇਸ ਵੀਡੀਓ 'ਚ:









ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕੈਨੇਡਾ 'ਚ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ, ਜਦੋਂ ਉਸ ਦਾ ਪਹਿਲਾ ਗਾਣਾ ਰਿਲੀਜ਼ ਹੋਇਆ ਸੀ।


ਕਾਬਿਲੇਗੌਰ ਹੇੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ ਪੂਰਾ ਇੱਕ ਸਾਲ ਬੀਤ ਚੁੱਕਿਆ ਹੈ। ਹਾਲੇ ਤੱਕ ਪਰਿਵਾਰ ਇਨਸਾਫ ਲਈ ਸੰਘਰਸ਼ ਕਰ ਰਿਹਾ ਹੈ। ਸਿੱਧੂ ਮੂਸੇਵਾਲਾ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਉਸ ਦੇ ਕਤਲ ਦੇ ਮੁੱਖ ਦੋਸ਼ੀ ਦੇ ਗ੍ਰਿਫਤਾਰ ਹੋਣ ਦੀ ਉਡੀਕ ਕਰ ਰਹੇ ਹਨ।


ਇਹ ਵੀ ਪੜ੍ਹੋ: ਐਕਸ ਹਸਬੈਂਡ ਸੰਜੇ ਕਪੂਰ ਨਾਲ ਡਿਨਰ ਕਰਦੀ ਨਜ਼ਰ ਆਈ ਕਰਿਸ਼ਮਾ ਕਪੂਰ, ਤਸਵੀਰਾਂ ਹੋਈਆਂ ਵਾਇਰਲ