ਹਾਲ ਹੀ ਦੇ ਵਿੱਚ ਸੁਪਰ ਸਟਾਰ ਦਿਲਜੀਤ ਦੁਸਾਂਝ ਨੇ ਆਪਣੀ ਆਉਣ ਵਾਲੀ ਐਲਬਮ ਬਾਰੇ ਕਾਫ਼ੀ ਅਪਡੇਟਸ ਦਿੱਤੇ ਹਨ। ਹਾਲਾਂਕਿ ਦਿਲਜੀਤ ਨੇ ਐਲਬਮ ਦੀ ਕੈਟੇਗਰੀ ਬਾਰੇ ਕੁਝ ਖਾਸ ਸ਼ੇਅਰ ਨਹੀਂ ਕੀਤਾ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੀ ਐਲਬਮ ਦੇ ਨਾਲ ਉਹ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਲਿਆਉਣਗੇ ਜੋ ਉਹ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਨ।


 


ਦਿਲਜੀਤ ਅਤੇ ਉਨ੍ਹਾਂ ਦੇ ਫੈਨਜ਼ ਲਈ ਇਹ ਸਾਫ ਤੌਰ 'ਤੇ ਕੁਝ ਨਵਾਂ ਹੋਣ ਵਾਲਾ ਹੈ। ਕਿਉਂਕਿ ਦਿਲਜੀਤ ਜ਼ਿਆਦਾਤਰ ਆਪਣੀ ਐਲਬਮ ਨਾਲ ਭੰਗੜਾ ਨੰਬਰ ਵਾਲੇ ਗਾਣੇ ਜ਼ਿਆਦਾ ਕਰਦੇ ਹਨ। ਹਾਲਾਂਕਿ, ਹੁਣ ਇਹ ਜਾਪਦਾ ਹੈ ਕਿ ਐਲਬਮ 'ਚ ਵੱਧ ਗਾਣੇ ਕੋਨਟੈਂਟ ਵਾਲੇ ਜਾ ਸੇਂਟੀਮੈਂਟ ਗੀਤ ਹੋਣਗੇ।


 


ਦਿਲਜੀਤ ਦੁਸਾਂਝ ਇੱਕ ਵਾਰ ਫਿਰ ਆਪਣੀ ਐਲਬਮ ਬਾਰੇ ਕੁਝ ਸ਼ੇਅਰ ਕੀਤਾ। ਦਿਲਜੀਤ ਨੇ ਕਿਹਾ - "ਜ਼ਿਆਦਾਤਰ ਸਮਾਂ ਅਸੀਂ ਆਪਣੀ ਸੁਪਨੇ ਦੀ ਦੁਨੀਆ ਵਿਚ ਹੀ ਫਸ ਜਾਂਦੇ ਹਾਂ। ਸਾਨੂੰ ਸਾਡੇ ਵੱਡੇ ਵਡੇਰਿਆਂ ਨੇ ਬਹੁਤ ਕੁਝ ਸਿਖਾਇਆ ਪਰ ਤੁਸੀਂ ਸਮਝਦੇ ਓਦੋਂ ਹੋ ਜਦੋਂ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਮਿਲਦੇ ਹੋ ਤੇ ਇਕ ਨਵੇਂ ਤਜ਼ੁਰਬੇ ਨੂੰ ਲੈ ਕੇ ਆਉਂਦੇ ਹੋ। ਹਕੀਕਤ ਦੇ ਆਦੀ ਹੋਣ ਵਿਚ ਸਮਾਂ ਲਗਦਾ ਹੈ।


 


ਇਸ ਦੌਰਾਨ ਦਿਲਜੀਤ ਆਪਣੀ ਆਉਣ ਵਾਲੀ ਐਲਬਮ ਤੋਂ ਇਲਾਵਾ ਆਪਣੀਆਂ ਆਉਣ ਵਾਲੀਆਂ ਫਿਲਮਾਂ ਲਈ ਵੀ ਸੁਰਖੀਆਂ ਬਟੋਰ ਰਹੇ ਹਨ। ਦਿਲਜੀਤ ਨੇ ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ, ਸ਼ਿੰਦਾ ਗਰੇਵਾਲ ਅਤੇ ਸੋਨਮ ਬਾਜਵਾ ਨਾਲ ਫਿਲਮ 'ਹੋਂਸਲਾ ਰੱਖ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫਿਲਮ ਇਸ ਸਾਲ ਦੁਸਹਿਰੇ 'ਤੇ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ 2021 ਦੀ ਮੋਸਟ ਅਵੇਟੇਡ ਪੰਜਾਬੀ ਫ਼ਿਲਮਾਂ ਵਿੱਚੋ ਇਕ ਹੈ। 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904