ਯਾਮੀ ਗੌਤਮ ਨੇ ਊਰੀ ਦੇ ਨਿਰਦੇਸ਼ਕ ਆਦਿੱਤਿਆ ਧਾਰ ਨਾਲ ਵਿਆਹ ਰਚਾ ਲਿਆ ਹੈ।ਵਿੱਕੀ ਡੋਨਰ ਦੀ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਅਤੇ ਫੋਲੋਅਰਸ ਨਾਲ ਖੁਸ਼ਖਬਰੀ ਸਾਂਝੀ ਕਰਦੇ ਹੋਏ ਵਿਆਹ ਦੀ ਇਕ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ ਹੈ।


ਉਸਨੇ ਕੈਪਸ਼ਨ ਵਿੱਚ ਲਿਖਿਆ, "ਸਾਡੇ ਪਰਿਵਾਰ ਦੇ ਆਸ਼ੀਰਵਾਦ ਨਾਲ, ਅਸੀਂ ਅੱਜ ਵਿਆਹ ਦੇ ਰਿਸ਼ਤੇ ਵਿੱਚ ਬੰਨ੍ਹੇ ਗਏ ਹਾਂ। ਜਿਵੇਂ ਅਸੀਂ ਪਿਆਰ ਅਤੇ ਦੋਸਤੀ ਦੇ ਸਫ਼ਰ ਵੱਲ ਵੱਧਦੇ ਹਾਂ, ਅਸੀਂ ਤੁਹਾਡੇ ਸਾਰੀਆਂ ਦੇ ਆਸ਼ੀਰਵਾਦ ਅਤੇ ਸ਼ੁਭ ਇੱਛਾਵਾਂ ਦੀ ਮੰਗ ਕਰਦੇ ਹਾਂ। ਪਿਆਰ, ਯਾਮੀ ਅਤੇ ਆਦਿਤਿਆ।"









ਯਾਮੀ ਗੌਤਮ ਅਗਾਮੀ ਡਾਇਰੈਕਟ-ਟੂ-ਡਿਜੀਟਲ ਥ੍ਰਿਲਰ, A Thursday ਵਿੱਚ ਦਿਖਾਈ ਦੇਵੇਗੀ।ਯਾਮੀ ਫਿਲਮ ਵਿੱਚ ਇੱਕ ਸਕੂਲ ਅਧਿਆਪਕਾ ਨੈਨਾ ਦੀ ਭੂਮਿਕਾ ਨਿਭਾਏਗੀ। ਇਸ ਵਿੱਚ ਨੇਹਾ ਧੂਪੀਆ, ਡਿੰਪਲ ਕਪਾਡੀਆ, ਅਤੁਲ ਕੁਲਕਰਨੀ ਅਤੇ ਮਾਇਆ ਸਰਾਓ ਵੀ ਅਹਿਮ ਭੂਮਿਕਾਵਾਂ ਵਿੱਚ ਹਨ।