Yami Gautam Pregnancy: ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਲਈ ਇਹ ਸਾਲ ਖੁਸ਼ੀਆਂ ਭਰਿਆ ਹੋਣ ਵਾਲਾ ਹੈ। ਯਾਮੀ ਅਤੇ ਆਦਿਤਿਆ ਧਰ ਦੇ ਘਰ ਜਲਦੀ ਹੀ ਇੱਕ ਛੋਟਾ ਮਹਿਮਾਨ ਆਉਣ ਵਾਲਾ ਹੈ। ਜੀ ਹਾਂ, ਯਾਮੀ ਗਰਭਵਤੀ ਹੈ ਅਤੇ ਇਸ ਸਾਲ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਹਿੰਦੁਸਤਾਨ ਟਾਈਮਜ਼ ਦੀਆਂ ਰਿਪੋਰਟਾਂ ਮੁਤਾਬਕ ਯਾਮੀ ਨੂੰ ਪ੍ਰੈਗਨੈਂਟ ਹੋਇਆਂ ਸਾਢੇ ਪੰਜ ਮਹੀਨੇ ਹੋ ਚੁੱਕੇ ਹਨ। ਯਾਮੀ ਅਤੇ ਆਦਿਤਿਆ ਨੇ ਹੁਣ ਤੱਕ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਚੁੱਪੀ ਧਾਰੀ ਰੱਖੀ ਹੈ। ਉਸ ਨੇ ਇਸ ਬਾਰੇ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਦੱਸਿਆ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਜਦੋਂ ਤੋਂ ਯਾਮੀ ਨੂੰ ਆਪਣੀ ਪ੍ਰੈਗਨੈਂਸੀ ਬਾਰੇ ਪਤਾ ਲੱਗਾ ਹੈ, ਉਹ ਕਾਫੀ ਖੁਸ਼ ਹੈ। ਸ਼ਾਇਦ ਉਹ ਮਈ ਵਿਚ ਬੱਚੇ ਨੂੰ ਜਨਮ ਦੇਵੇਗੀ। ਪਰਿਵਾਰ ਹੁਣ ਤੱਕ ਸਭ ਕੁਝ ਲੁਕਾ ਕੇ ਰੱਖ ਰਿਹਾ ਸੀ।
ਗਰਭਵਤੀ ਹੋਣ ਦੀ ਖਬਰ ਆਈ ਸੀ ਸਾਹਮਣੇ
ਹਾਲ ਹੀ 'ਚ ਯਾਮੀ ਗੌਤਮ ਨੂੰ ਪਤੀ ਆਦਿਤਿਆ ਧਰ ਨਾਲ ਜਨਤਕ ਤੌਰ 'ਤੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਸ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਆਉਣ ਲੱਗੀਆਂ ਕਿਉਂਕਿ ਉਹ ਦੁਪੱਟੇ ਨਾਲ ਆਪਣਾ ਪੇਟ ਲੁਕਾਉਂਦੀ ਨਜ਼ਰ ਆਈ ਸੀ। ਖਬਰਾਂ ਮੁਤਾਬਕ ਯਾਮੀ ਅਤੇ ਆਦਿਤਿਆ ਜਲਦ ਹੀ ਪ੍ਰੈਗਨੈਂਸੀ ਦਾ ਐਲਾਨ ਕਰਨ ਜਾ ਰਹੇ ਹਨ ਕਿਉਂਕਿ ਉਹ ਜਲਦ ਹੀ ਆਪਣੀ ਥ੍ਰਿਲਰ ਫਿਲਮ ਦਾ ਪ੍ਰਚਾਰ ਕਰਨ ਜਾ ਰਹੇ ਹਨ।
ਧਾਰਾ 370 ਵਿੱਚ ਯਾਮੀ ਗੌਤਮ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ ਅਤੇ ਇਸ ਫਿਲਮ ਨੂੰ ਆਦਿਤਿਆ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦਾ ਟ੍ਰੇਲਰ ਅੱਜ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਫਿਲਮ 23 ਫਰਵਰੀ ਨੂੰ ਰਿਲੀਜ਼ ਹੋਵੇਗੀ। ਖਬਰਾਂ ਮੁਤਾਬਕ ਯਾਮੀ ਅਤੇ ਆਦਿਤਿਆ ਫਿਲਮ ਦੀ ਪ੍ਰਮੋਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰ ਦੇਣਗੇ।
ਤੁਹਾਨੂੰ ਦੱਸ ਦੇਈਏ ਕਿ ਯਾਮੀ ਗੌਤਮ ਅਤੇ ਆਦਿਤਿਆ ਧਰ ਦਾ ਵਿਆਹ 4 ਜੂਨ 2021 ਨੂੰ ਹੋਇਆ ਸੀ। ਦੋਹਾਂ ਨੇ 2 ਸਾਲ ਡੇਟ ਕਰਨ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਦੋਵਾਂ ਦੀ ਮੁਲਾਕਾਤ "ਉਰੀ: ਸਰਜੀਕਲ ਸਟ੍ਰਾਈਕ" ਦੇ ਸੈੱਟ 'ਤੇ ਹੋਈ ਸੀ ਅਤੇ ਉੱਥੇ ਹੀ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। ਹੁਣ ਵਿਆਹ ਦੇ 3 ਸਾਲ ਬਾਅਦ ਇਹ ਜੋੜਾ ਮਾਤਾ-ਪਿਤਾ ਬਣਨ ਜਾ ਰਿਹਾ ਹੈ।