ਚੰਡੀਗੜ੍ਹ: ਹਾਲ ਹੀ ਵਿੱਚ, ਯਸ਼ ਰਾਜ ਫਿਲਮਸ ਦੇ ਅਦਿੱਤਿਆ ਚੋਪੜਾ ਨੇ 30,000 ਰੋਜ਼ਾਨਾ ਦਿਹਾੜੀ ਮਜ਼ਦੂਰਾਂ, ਟੈਕਨੀਸ਼ੀਅਨ ਅਤੇ ਬਾਲੀਵੁੱਡ ਨਾਲ ਜੁੜੇ ਜੂਨੀਅਰ ਕਲਾਕਾਰਾਂ ਦਾ ਮੁਫਤ ਵੈਕਸੀਨੇਸ਼ਨ ਕਰਨ ਦਾ ਐਲਾਨ ਕੀਤਾ ਸੀ। ਐਸੇ ਵਿਚ ਇਹ ਮੁਹਿੰਮ ਅੱਜ ਤੋਂ ਅੰਧੇਰੀ ਵਿਚ ਯਸ਼ ਰਾਜ ਸਟੂਡੀਓਜ਼ 'ਚ ਸ਼ੁਰੂ ਹੋਈ।


ਅੱਜ ਤੋਂ ਯਸ਼ ਰਾਜ ਸਟੂਡੀਓਜ਼ ਵਿਚ ਸ਼ੁਰੂ ਹੋਏ ਇਸ ਦੇ ਪਹਿਲੇ ਪੜਾਅ ਵਿੱਚ, ਇੰਡਸਟਰੀ ਦੇ ਨਾਲ ਜੁੜੇ 3500-4000 ਲੋਕਾਂ ਨੂੰ ਵੈਕਸੀਨ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਪੜਾਅਵਰ ਢੰਗ ਨਾਲ, ਫਿਲਮ ਇੰਡਸਟਰੀ ਦੇ 30,000 ਮੈਂਬਰਾਂ ਨੂੰ ਯਸ਼ ਰਾਜ ਫਿਲਮਸ ਵੱਲੋਂ ਵੈਕਸੀਨੇਸ਼ਨ ਕੀਤਾ ਜਾਵੇਗਾ |


ਇਸ ਮੁਫਤ ਵੈਕਸੀਨੇਸ਼ਨ ਮੁਹਿੰਮ ਲਈ, ਆਦਿਤਿਆ ਚੋਪੜਾ ਨੇ ਇੰਡਸਟਰੀ ਨਾਲ ਜੁੜੇ ਸੰਗਠਨ ਫੈਡਰੇਸ਼ਨ FWICE ਨੂੰ ਆਪਣੇ ਰਜਿਸਟਰਡ ਮੈਂਬਰਾਂ ਦਾ ਵੈਕਸੀਨੇਸ਼ਨ ਕਰਨ ਦਾ ਵਾਅਦਾ ਕੀਤਾ ਸੀ। ਯਸ਼ ਰਾਜ ਫਿਲਮਜ਼ ਅਤੇ FWICE ਦੋਵਾਂ ਨੇ ਵੈਕਸੀਨੇਸ਼ਨ ਲਈ ਡੋਜ਼ ਮੁਹੱਈਆ ਕਰਾਉਣ ਲਈ ਉਨ੍ਹਾਂ ਦੀ ਤਰਫੋਂ ਮਹਾਰਾਸ਼ਟਰ ਸਰਕਾਰ ਨੂੰ ਪੱਤਰ ਲਿਖੇ ਸਨ। ਇਸ ਪੱਤਰ ਵਿੱਚ, ਯਸ਼ ਰਾਜ ਸਟੂਡੀਓਜ਼ ਨੇ ਲਿਖਿਆ ਸੀ ਕਿ ਉਹ ਖੁਦ ਵੈਕਸੀਨੇਸ਼ਨ ਲਈ ਆਉਣ ਵਾਲੇ ਲੋਕਾਂ ਦੇ ਆਵਾਜਾਈ  ਅਤੇ ਹੋਰ ਖਰਚਿਆਂ ਨੂੰ ਚੁੱਕਣਗੇ।