Best Punjabi Movies Of 2022: ਪੰਜਾਬੀ ਫਿਲਮ ਇੰਡਸਟਰੀ ਲਈ ਸਾਲ 2022 ਬੇਹਤਰੀਨ ਸਾਬਤ ਹੋਇਆ ਹੈ। ਇਸ ਸਾਲ ਪੰਜਾਬੀ ਇੰਡਸਟਰੀ ਦੇ ਇਤਿਹਾਸ ‘ਚ ਸਭ ਤੋਂ ਜ਼ਿਆਦਾ ਫਿਲਮਾਂ ਰਿਲੀਜ਼ ਹੋਈਆਂ ਹਨ। ਇਨ੍ਹਾਂ ਵਿੱਚੋਂ ਕਈ ਫਿਲਮਾਂ ਅਜਿਹੀਆਂ ਵੀ ਸੀ, ਜੋ ਇੰਡਸਟਰੀ ਲਈ ਮੀਲ ਪੱਥਰ ਸਾਬਤ ਹੋਈਆਂ। ਇਨ੍ਹਾਂ ਫਿਲਮਾਂ ਵਿੱਚ ਕਹਾਣੀ ਤੋਂ ਲੈਕੇ ਐਕਟਿੰਗ, ਨਿਰਦੇਸ਼ਨ ਤੱਕ ਸਭ ਕੁੱਝ ਬੇਹਤਰੀਨ ਸੀ। ਤਾਂ ਆਓ ਦੇਖਦੇ ਹਾਂ ਇਸ ਸਾਲ ਦੀਆਂ ਬੇਹਤਰੀਨ ਫਿਲਮਾਂ ਦੀ ਲਿਸਟ:
ਆਜਾ ਮੈਕਸੀਕੋ ਚੱਲੀਏ
ਮੋਹ
ਛੱਲਾ ਮੁੜ ਕੇ ਨਹੀਂ ਆਇਆ
ਮਾਂ
ਪੋਸਤੀ
ਲੇਖ
ਸ਼ਰੀਕ 2
ਬਾਜਰੇ ਦਾ ਸਿੱਟਾ
ਓਏ ਮੱਖਣਾ
ਹਨੀਮੂਨ
ਯਾਰ ਮੇਰਾ ਤਿਤਲੀਆਂ ਵਰਗਾ
ਟੈਲੀਵਿਜ਼ਨ
ਸੌਂਕਣ ਸੌਂਕਣੇ
ਕ੍ਰਿਮੀਨਲ
ਦੱਸ ਦਈਏ ਕਿ ਇਸ ਸਾਲ ਕਈ ਪੰਜਾਬੀ ਫਿਲਮਾਂ ਸਿਨੇਮਾਘਰਾਂ ‘ਚ ਰਿਲੀਜ਼ ਹੋਈਆਂ ਸੀ, ਪਰ ਇੱਥੇ ਅਸੀਂ ਤੁਹਾਨੂੰ ਸਿਰਫ ਉਹੀ ਫਿਲਮਾਂ ਬਾਰੇ ਦੱਸਿਆ ਹੈ, ਜਿਨ੍ਹਾਂ ਦੀ ਕਹਾਣੀ ਦਿਲ ਨੂੰ ਛੂਹਣ ਵਾਲੀ ਹੈ। ਇਹ ਫਿਲਮਾਂ ਦਰਸ਼ਕਾਂ ਨੂੰ ਖੂਬ ਪਸੰਦ ਆਈਆਂ ਸੀ ਤੇ ਨਾਲ ਹੀ ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਵੀ ਕੀਤਾ ਸੀ।