ਅਮੈਲੀਆ ਪੰਜਾਬੀ ਦੀ ਰਿਪੋਰਟ


Superhit Punjabi Movies Of 2023: ਦਸੰਬਰ ਮਹੀਨਾ ਚੱਲ ਰਿਹਾ ਹੈ। ਸਾਲ 2023 ਖਤਮ ਹੋਣ ਲਈ ਮਹਿਜ਼ ਕੁੱਝ ਹੀ ਦਿਨ ਬਚੇ ਹਨ। ਨਵੇਂ ਸਾਲ ਯਾਨਿ 2024 ਸ਼ੁਰੂ ਹੋਣ ਲਈ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ 2023 ਦੀਆਂ ਉਨ੍ਹਾਂ ਸੁਪਰਹਿੱਟ ਪੰਜਾਬੀ ਫਿਲਮਾਂ ਬਾਰੇ ਜਿਨ੍ਹਾਂ ਨੇ ਨਾ ਸਿਰਫ ਇਤਿਹਾਸ ਰਚਿਆ, ਬਲਕਿ ਪੰਜਾਬੀ ਇੰਡਸਟਰੀ ਨੂੰ ਕਾਮਯਾਬੀ ਦੇ ਨਵੇਂ ਲੈਵਲ ਤੱਕ ਵੀ ਪਹੁੰਚਾਇਆ। 


ਇਹ ਵੀ ਪੜ੍ਹੋ: ਬਾਲੀਵੁੱਡ ਐਕਟਰ ਰਣਦੀਪ ਹੁੱਡਾ ਦੀ ਰਿਸੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਖੂਬ ਨੱਚਦੇ ਨਜ਼ਰ ਆਏ ਦੁਲਹਾ-ਦੁਲਹਨ


ਸਾਲ 2023 ਪੰਜਾਬੀ ਸਿਨੇਮਾ ਦੇ ਲਈ ਬਹੁਤ ਹੀ ਭਾਗਾਂ ਵਾਲਾ ਰਿਹਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਰੱਜ ਕੇ ਨੋਟ ਛਾਪੇ:


ਕਲੀ ਜੋਟਾ (2 ਫਰਵਰੀ 2023)
ਕਲੀ ਜੋਟਾ ਫਿਲਮ 'ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ। ਫਿਲਮ ਨੂੰ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਹੀ ਨਹੀਂ ਬਲਕਿ ਫਿਲਮ ਆਲੋਚਕਾਂ ਤੋਂ ਵੀ ਭਰਵਾਂ ਹੁੰਗਾਰਾ ਮਿਿਲਿਆ ਸੀ। ਇਹ ਫਿਲਮ ਔਰਤਾਂ ਦੀ ਸਮਾਜ 'ਚ ਸਮੱਸਿਆ ਨੂੰ ਲੈਕੇ ਬਣਾਈ ਗਈ ਸੀ। ਫਿਲਮ ਦੀ ਕਹਾਣੀ ਰਾਬੀਆ (ਨੀਰੂ ਬਾਜਵਾ) ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਆਪਣੇ ਹੌਸਲੇ ਦੇ ਪਰਾਂ ਨਾਲ ਪੂਰੀ ਦੁਨੀਆ 'ਚ ਉੱਡਣਾ ਚਾਹੁੰਦੀ ਹੈ, ਪਰ ਸਮਾਜ ਨੇ ਉਸ ਦੇ ਸੁਪਨਿਆਂ ਦੇ ਪਰਾਂ ਨੂੰ ਬੁਰੀ ਤਰ੍ਹਾਂ ਕੁਤਰ ਕੇ ਉਸ ਨੂੰ ਪਾਗਲਖਾਨੇ ਪਹੁੰਚਾ ਦਿੱਤਾ। ਇਸ ਫਿਲਮ ਨੇ ਇੰਡੀਆ 'ਚ 20 ਕਰੋੜ ਤੇ ਵਰਲਡਵਾਈਡ 20 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ਦੀ ਕੁੱਲ ਕਮਾਈ 40.5 ਕਰੋੜ ਦੱਸੀ ਗਈ ਹੈ।




ਅੰਨ੍ਹੀ ਦਿਆ ਮਜ਼ਾਕ ਏ (21 ਅਪ੍ਰੈਲ)
ਐਮੀ ਵਿਰਕ, ਪਰੀ ਪੰਧੇਰ ਸਟਾਰਰ ਫਿਲਮ ਨੂੰ ਜਨਤਾ ਨੇ ਕਾਫੀ ਪਸੰਦ ਕੀਤਾ ਸੀ। ਐਮੀ ਦੀ ਕਾਮੇਡੀ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਸੀ। ਫਿਲਮ ਨੇ ਇੰਡੀਆ 'ਚ 3 ਕਰੋੜ, ਜਦਕਿ ਦੁਨੀਆ ਭਰ 'ਚ 4.5 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 7.5 ਕਰੋੜ ਰਹੀ ਸੀ।


ਜੋੜੀ (5 ਮਈ)
ਜੋੜੀ ਫਿਲਮ 'ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਨਜ਼ਰ ਆਏ ਸੀ। ਫਿਲਮ 'ਚ ਦਿਲਜੀਤ ਤੇ ਨਿੰਮੋ ਨੇ ਪਰਦੇ 'ਤੇ ਚਮਕੀਲਾ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਨੂੰ ਮੁੜ ਸੁਰਜੀਤ ਕੀਤਾ ਸੀ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਜ਼ਬਰਦਸਤ ਹੁੰਗਾਰਾ ਮਿਿਲਿਆ ਸੀ। ਦਿਲਜੀਤ ਨਿੰਮੋ ਦੀ ਇਹ ਫਿਲਮ ਜ਼ਬਰਦਸਤ ਹਿੱਟ ਰਹੀ ਸੀ। ਇਹ ਫਿਲਮ ਸਿਰਫ ਇੱਕ ਕਰੋੜ ਦੇ ਬਜਟ 'ਚ ਬਣੀ ਸੀ। ਫਿਲਮ ਨੇ ਇੰਡੀਆ 'ਚ 13.45 ਕਰੋੜ ਦੀ ਕਮਾਈ ਕੀਤੀ ਸੀ, ਜਦਕਿ ਦੁਨੀਆ ਭਰ 'ਚ ਫਿਲਮ ਨੇ 34 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 47 ਕਰੋੜ ਰਹੀ ਸੀ।




ਗੋਡੇ ਗੋਡੇ ਚਾਅ (26 ਮਈ)
ਸੋਨਮ ਬਾਜਵਾ, ਨਿਰਮਲ ਰਿਸ਼ੀ, ਤਾਨੀਆ ਦੀ ਇਸ ਫਿਲਮ ਦੀ ਕਹਾਣੀ ਬਿਲਕੁਲ ਅਲੱਗ ਥੀਮ 'ਤੇ ਆਧਾਰਤ ਸੀ। ਇਸ ਫਿਲਮ ਰਾਹੀਂ ਜਗਦੀਪ ਸਿੱਧੂ ਨੇ ਬਿਲਕੁਲ ਤਾਜ਼ਾ ਕਾਨਸੈਪਟ ਲੋਕਾਂ ਸਾਹਮਣੇ ਪੇਸ਼ ਕੀਤਾ। ਜਿਸ ਨੂੰ ਜਨਤਾ ਨੇ ਖੂਬ ਪਸੰਦ ਕੀਤਾ। ਇਹ ਫਿਲਮ ਵੀ ਹਿੱਟ ਰਹੀ ਸੀ। ਫਿਲਮ ਨੇ ਇੰਡੀਆ 'ਚ 13.4, ਜਦਕਿ ਪੂਰੀ ਦੁਨੀਆ 'ਚ 9 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ 22 ਕਰੋੜ ਦੀ ਕੁੱਲ ਕਮਾਈ ਨਾਲ ਹਿੱਟ ਰਹੀ ਸੀ।





ਮੌੜ (9 ਜੂਨ)
ਐਮੀ ਵਿਰਕ ਤੇ ਦੇਵ ਖਰੌੜ ਸਟਾਰਰ ਫਿਲਮ ਨੂੰ ਦਰਸ਼ਕਾਂ ਨੇ ਠੀਕ ਠਾਕ ਪਸੰਦ ਕੀਤਾ ਸੀ। ਫਿਲਮ 'ਚ ਐਮੀ ਨੂੰ ਜਿਓਣਾ ਮੌੜ ਦੇ ਕਿਰਦਾਰ 'ਚ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ। ਸ਼ਾਇਦ ਇਸੇ ਲਈ ਇਹ ਫਿਲਮ ਉਮੀਦ ਮੁਤਾਬਕ ਕੰਮ ਨਹੀਂ ਕਰ ਸਕੀ। ਫਿਲਮ ਨੇ ਕੁੱਲ 10 ਕਰੋੜ ਦੀ ਕਮਾਈ ਕੀਤੀ ਸੀ।




ਕੈਰੀ ਆਨ ਜੱਟਾ 3 (29 ਜੂਨ)
ਕੈਰੀ ਆਨ ਜੱਟਾ ਪੰਜਾਬੀ ਸਿਨੇਮਾ ਦੀ ਉਹ ਫਿਲਮ ਬਣੀ, ਜਿਸ ਨੇ ਇੰਡਸਟਰੀ ਨੂੰ ਸਫਲਤਾ ਦੇ ਨਵੇਂ ਲੈਵਲ ਤੱਕ ਪਹੁੰਚਾਇਆ। 'ਕੈਰੀ...3' 2012 'ਚ ਆਈ 'ਕੈਰੀ ਆਨ ਜੱਟਾ' ਦਾ ਤੀਜਾ ਭਾਗ ਹੈ। ਇਸ ਫਿਲਮ ਨੂੰ ਜਨਤਾ ਨੇ ਦੁਨੀਆ ਭਰ 'ਚ ਰੱਜ ਕੇ ਪਿਆਰ ਦਿੱਤਾ। ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਬਣੀ ਸੀ। ਫਿਲਮ ਨੇ ਇੰਡੀਆ 'ਚ 55.9 ਕਰੋੜ, ਜਦਕਿ ਦੁਨੀਆ ਭਰ 'ਚ 46 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 109 ਕਰੋੜ ਰੁਪਏ ਰਹੀ ਸੀ।




ਮਸਤਾਨੇ (25 ਅਗਸਤ)
ਮਸਤਾਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਇਤਿਹਾਸਕ ਫਿਲਮ ਮੰਨੀ ਗਈ ਹੈ। ਫਿਲਮ 'ਚ ਤਰਸੇਮ ਜੱਸੜ, ਸਿੰਮੀ ਚਾਹਲ ਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸੀ। ਫਿਲਮ ਨੂੰ ਪੂਰੀ ਦੁਨੀਆ 'ਚ ਸਿੱਖ ਭਾਈਚਾਰੇ ਵੱਲੌਂ ਭਰਵਾਂ ਹੁੰਗਾਰਾ ਮਿਿਲਿਆ। ਫਿਲਮ ਨੇ ਕੁੱਲ 74 ਕਰੋੜ ਦੀ ਕਮਾਈ ਕੀਤੀ ਸੀ।




ਤਾਂ ਇਹ ਸੀ ਕੁੱਝ ਫਿਲਮਾਂ ਜਿਹੜੀਆਂ ਵਧੀਆ ਕਮਾਈ ਕਰਨ 'ਚ ਕਾਮਯਾਬ ਤਾਂ ਰਹੀਆਂ ਹੀ, ਤੇ ਨਾਲ ਹੀ ਦੁਨੀਆ ਭਰ 'ਚ ਪੰਜਾਬੀ ਸਿਨੇਮਾ ਨੂੰ ਕਾਮਯਾਬੀ ਦੇ ਨਵੇਂ ਲੈਵਲ ਤੱਕ ਪਹੁੰਚਾਇਆ। 


ਇਹ ਵੀ ਪੜ੍ਹੋ: ਸ਼ਾਹਰੁਖ 'ਡੰਕੀ' ਦੀ ਰਿਲੀਜ਼ ਤੋਂ ਪਹਿਲਾਂ ਪਹੁੰਚੇ ਵੈਸ਼ਨੋ ਮਾਤਾ ਦੇ ਮੰਦਰ, ਕਿੰਗ ਖਾਨ ਨੇ ਇੱਕ ਸਾਲ 'ਚ ਤੀਜੀ ਵਾਰ ਕੀਤੇ ਦਰਸ਼ਨ