ਉਰਵਸ਼ੀ ਰਾਓਤੇਲਾ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ, ਹਨੀ ਸਿੰਘ ਨੇ ਕੀਤਾ ਕੁਮੈਂਟ - ਮੈਂ ਡਰ ਗਿਆ
ਏਬੀਪੀ ਸਾਂਝਾ | 06 Feb 2020 02:42 PM (IST)
ਉਰਵਸ਼ੀ ਰਾਓਤੇਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਸਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਨੂੰ ਵੇਖ ਯੋ-ਯੋ ਹਨੀ ਸਿੰਘ ਡਰ ਗਏ।
ਮੁੰਬਈ: ਬਾਲੀਵੁੱਡ ਐਕਟਰਸ ਉਰਵਸ਼ੀ ਰਾਓਤੇਲਾ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੀ ਖਾਸ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਪਿਛਲੇ ਦਿਨੀਂ ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ, ਜਿਨ੍ਹਾਂ ਨੂੰ ਵੇਖ ਯੋ-ਯੋ ਹਨੀ ਸਿੰਘ ਨੇ ਉਰਵਸ਼ੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਬਹੁਤ ਹੀ ਮਜ਼ੇਦਾਰ ਰਿਐਕਸ਼ਨ ਦਿੱਤਾ। ਉਰਵਸ਼ੀ ਨੇ ਉਸ ਦੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਜਿਸ 'ਚ ਉਹ ਅਕਸ਼ੈ ਕੁਮਾਰ ਦੀ ਸੁਪਰਹਿੱਟ ਫਿਲਮ 'ਭੁਲੱਭੁਲਇਆ' ਦੇ ਕਿਰਦਾਰ ਮੌਨਜੂਲਿਕਾ ਨੂੰ ਮਿਲਦੀ ਹੈ। ਇਨ੍ਹਾਂ ਤਸਵੀਰਾਂ 'ਚ ਉਰਵਸ਼ੀ ਰਾਉਟੇਲਾ ਭਾਰਤੀ ਪਹਿਰਾਵੇ 'ਚ ਦਿਖਾਈ ਦੇ ਰਹੀ ਹੈ, ਜਿਸ ਦਾ ਮੇਕਅਪ ਖ਼ਰਾਬ ਹੋ ਗਿਆ ਹੈ ਅਤੇ ਉਸ ਦੇ ਵਾਲ ਬੁਰੀ ਤਰ੍ਹਾਂ ਖਿੰਡੇ ਹੋਏ ਹਨ। ਇਨ੍ਹਾਂ ਤਸਵੀਰਾਂ 'ਤੇ ਟਿੱਪਣੀ ਕਰਦਿਆਂ ਹਨੀ ਸਿੰਘ ਨੇ ਲਿਖਿਆ, "ਮੈਂ ਡਰ ਗਿਆ ਹਾਂ।" ਹੋਰ ਫੈਨਸ ਨੇ ਹਨੀ ਸਿੰਘ ਦੀ ਇਸ ਟਿੱਪਣੀ 'ਤੇ ਤਿੰਨ ਹਜ਼ਾਰ ਤੋਂ ਵੱਧ ਕੁਮੈਂਟ ਕੀਤਾ। ਇਸ ਦੇ ਨਾਲ ਹੀ 15 ਹਜ਼ਾਰ ਤੋਂ ਵੱਧ ਲੋਕਾਂ ਨੇ ਵੀ ਇਸ ਨੂੰ ਪਸੰਦ ਕੀਤਾ। ਇਸ ਦੇ ਨਾਲ ਹੀ ਉਰਵਸ਼ੀ ਨੇ ਖੁਦ ਆਪਣੀ ਤਸਵੀਰ ਸ਼ੇਅਰ ਕੀਤੀ ਅਤੇ ਇਸ ਨੂੰ ਸੋਮਵਾਰ ਨਾਲ ਜੁੜਿਆ ਕੈਪਸ਼ਨ ਦਿੱਤਾ।