ਚੰਡੀਗੜ੍ਹ: ਕੋਰੋਨਾਵਾਇਰਸ (coronavirus) ਕਰਕੇ ਭਾਰਤ ਨੂੰ 3 ਮਈ ਤੱਕ ਲੌਕਡਾਊਨ (lockdown) ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ‘ਚ ਸੈਲੀਬ੍ਰਿਟੀ ਤੋਂ ਲੈ ਕੇ ਆਮ ਲੋਕ ਘਰਾਂ ‘ਚ ਹੀ ਹਨ ਪਰ ਇੱਕ ਸੈਲੇਬ ਹੈ ਜੋ ਘਰ ‘ਚ ਰਹਿ ਕੇ ਆਪਣੇ ਆਪ ਨੂੰ ਬੇਹੱਦ ਫਿੱਟ ਰੱਖ ਰਿਹਾ ਹੈ। ਇੰਝ ਕਰਕੇ ਉਸ ਨੇ ਆਪਣਾ ਕਾਫੀ ਭਾਰ ਵੀ ਘੱਟ ਕਰ ਲਿਆ ਹੈ। ਇਸ ਕਰਕੇ ਹੁਣ ਲੋਕ ਹੈਰਾਨ ਹੋ ਗਏ ਹਨ। ਦੱਸ ਦਈਏ ਕਿ ਇਹ ਕੋਈ ਹੋਰ ਨਹੀਂ ਸਗੋਂ ਪੌਪ ਸਟਾਰ, ਕੰਪੋਜ਼ਰ ਯੋ ਯੋ ਹਨੀ ਸਿੰਘ (yo yo honey singh) ਹੈ।



ਇਸ ਬਾਰੇ ਜਾਣਕਾਰੀ ਉਸ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਪੋਸਟ ਕਰਕੇ ਆਪਣੇ ਫੈਨਸ ਨੂੰ ਦਿੱਤੀ। ਫੋਟੋ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, "ਮੈਂ ਤੁਹਾਨੂੰ ਦੱਸਿਆ ਸੀ ਕਿ ਕੰਮ ਚੱਲ ਰਿਹਾ ਹੈ। ਲੌਕਡਾਊਨ ਦੀ ਸਭ ਤੋਂ ਵਧੀਆ ਵਰਤੋਂ।” ਦੋ ਤਸਵੀਰਾਂ ‘ਚ ਹਨੀ ਸਿੰਘ ਬੌਡੀ ਦਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ। ਫੈਨਸ ਵੀ ਉਸ ਦੀ ਬੌਡੀ ਵੇਖ ਕੇ ਖੁਸ਼ ਹਨ। ਇੱਕ ਯੂਜ਼ਰ ਨੇ ਲਿਖਿਆ, "ਜੰਗਲ ‘ਚ ਸੰਨਾਟਾ ਹੈ, ਸੁਣਿਆ ਹੈ ਇੱਕ ਪੁਰਾਣਾ ਸ਼ੇਰ ਵਾਪਸ ਆ ਰਿਹਾ ਹੈ।"

ਇਸ ਫੋਟੋ ‘ਤੇ ਪੰਜਾਬੀ ਗਾਇਕਾ ਜੈਜ਼ੀਬੀ ਨੇ ਵੀ ਕੁਮੈਂਟ ਕਰ ਲਿਖਿਆ, “ਨੋ ਪੈਨ ਨੋ ਗੈਨ…ਬਹੁਤ ਵਧੀਆ ਲੱਗ ਰਹੇ ਹਨ ਭਰਾ।” ਇੱਕ ਯੂਜ਼ਰ ਨੇ ਲਿਖਿਆ, “ਮੇਰੀ ਸਹੇਲੀ ਨੇ ਕਿਹਾ ਕਿ ਉਹ ਕਿਸੇ ਹੋਰ ਵੱਲ ਵੇਖ ਰਹੀ ਸੀ। ਮੈਂ ਕਿਹਾ ਆਪਣੀਆਂ ਅੱਖਾਂ ਸਾਫ਼ ਕਰ, ਇਹ ਆਪਣਾ ਯੋ-ਯੋ ਹੈ...”



ਦੱਸ ਦਈਏ ਕਿ ਦੋ ਦਿਨ ਪਹਿਲਾਂ ਹਨੀ ਸਿੰਘ ਦਾ ਨਵਾਂ ਗਾਣਾ 'ਮਾਸਕੋ ਸੂਕਾ' ਰਿਲੀਜ਼ ਹੋਇਆ ਹੈ। ਟੀ-ਸੀਰੀਜ਼ ਦੇ ਗਾਣੇ ਨੂੰ ਯੂਟਿTਬ ‘ਤੇ ਹੁਣ ਤੱਕ 10 ਮਿਲੀਅਨ ਤੋਂ ਵੱਧ ਵਿਯੂਜ਼ ਮਿਲ ਚੁੱਕੇ ਹਨ। ਨੇਹਾ ਕੱਕੜ ਨੇ ਵੀ ਇਸ ਗਾਣੇ ‘ਚ ਆਪਣੀ ਆਵਾਜ਼ ਦਿੱਤੀ ਹੈ। ਇਹ ਗਾਣਾ ਪੰਜਾਬੀ ਤੇ ਰੂਸੀ ਭਾਸ਼ਾ ਵਿੱਚ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਹਨੀ ਸਿੰਘ ਨੇ ਲਿਖਿਆ ਤੇ ਕੰਪੋਜ਼ ਕੀਤਾ ਹੈ।