Yo Yo Honey Singh On Mental Health: ਯੋ ਯੋ ਹਨੀ ਸਿੰਘ (Yo Yo Honey Singh) ਇੱਕ ਅਜਿਹਾ ਕਲਾਕਾਰ ਹੈ, ਜਿਸ ਨੇ ਆਪਣੀ ਜ਼ਿੰਦਗੀ ‘ਚ ਬਹੁਤ ਉਤਰਾਅ ਚੜ੍ਹਾਅ ਵੇਖੇ ਹਨ । ਪਿਛਲੇ ਕੁਝ ਸਾਲਾਂ ਦੌਰਾਨ ਉਸ ਨੂੰ ਮਾਨਸਿਕ ਤੌਰ ‘ਤੇ ਵੀ ਕਈ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਸਨ। ਜਿਸ ਕਾਰਨ ਉਸ ਨੂੰ ਮਾਨਸਿਕ ਬੀਮਾਰੀ ਦਾ ਵੀ ਸਾਹਮਣਾ ਕਰਨਾ ਪਿਆ ਸੀ। ਪਰ ਮਾਨਸਿਕ ਤੌਰ ‘ਤੇ ਬੀਮਾਰੀ ਨੂੰ ਝੱਲ ਰਹੇ ਹਨੀ ਸਿੰਘ ਦੀ ਜ਼ਿੰਦਗੀ ਹੌਲੀ ਹੌਲੀ ਪਟਰੀ ‘ਤੇ ਆ ਰਹੀ ਹੈ। ਹਾਲ ਹੀ ‘ਚ ਹਨੀ ਸਿੰਘ ਨੇ ਇੱਕ ਗੱਲਬਾਤ ਦੇ ਦੌਰਾਨ ਖੁਲਾਸਾ ਕੀਤਾ ਹੈ ਕਿ "ਮੈਂ ਪਹਿਲਾਂ 200 ਮਿਲੀਗ੍ਰਾਮ ਟੈਬਲੇਟ ਦੀ ਖੁਰਾਕ 'ਤੇ ਸੀ; ਇਹ ਹੁਣ 5 ਮਿਲੀਗ੍ਰਾਮ ਹੈ"।

Continues below advertisement

[blurb]

[/blurb]

ਹਨੀ ਸਿੰਘ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਿਹਾ ਸੀ, ਜਿਸ ਕਾਰਨ ਉਸ ਦੀ ਪ੍ਰੋਫੈਸ਼ਨਲ ਲਾਈਫ ਵੀ ਕਾਫੀ ਪ੍ਰਭਾਵਿਤ ਹੋਈ ਸੀ ਅਤੇ ਉਹ ਇੰਡਸਟਰੀ ਚੋਂ ਕਈ ਸਾਲ ਤੱਕ ਗਾਇਬ ਰਿਹਾ ਸਨ। ਦੱਸ ਦਈਏ ਕਿ ਹਨੀ ਸਿੰਘ ਦਾ ਹਾਲ ਹੀ ‘ਚ ਪਤਨੀ ਸ਼ਾਲਿਨੀ ਦੇ ਨਾਲ ਤਲਾਕ ਹੋਇਆ ਹੈ। ਜਿਸ ਤੋਂ ਬਾਅਦ ਹਨੀ ਸਿੰਘ ਆਪਣੇ ਨਵੇਂ ਪਿਆਰ ਨੂੰ ਲੈ ਕੇ ਚਰਚਾ ‘ਚ ਹੈ। ਜਿਸ ਦੇ ਨਾਲ ਉਸ ਨੇ ਬੀਤੇ ਦਿਨੀਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਜਲਦ ਹੀ ਹਨੀ ਸਿੰਘ ਆਪਣੇ ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ।

ਗਾਇਕ-ਰੈਪਰ ਹਨੀ ਸਿੰਘ ਨੇ ਇਕ ਤੋਂ ਇਕ ਸੁਪਰਹਿੱਟ ਗੀਤ ਦਿੱਤੇ ਹਨ। ਲੋਕ ਉਸ ਦੇ ਗੀਤਾਂ 'ਤੇ ਨੱਚਣ ਲਈ ਮਜ਼ਬੂਰ ਹਨ, ਪਰ ਆਪਣੇ ਕੈਰੀਅਰ ਦੇ ਸਿਖਰ 'ਤੇ ਪਹੁੰਚਣ ਤੋਂ ਬਾਅਦ, ਜਦੋਂ ਉਸ ਨੂੰ ਬਾਇਪੋਲਰ ਡਿਸਆਰਡਰ ਅਤੇ ਮਨੋਵਿਗਿਆਨਕ ਲੱਛਣਾਂ ਦਾ ਪਤਾ ਲੱਗਿਆ ਤਾਂ ਉਸ ਦੀ ਦੁਨੀਆ ਹੀ ਬਦਲ ਗਈ। ਹਨੀ ਸਿੰਘ ਨੂੰ ਠੀਕ ਹੋਣ ਵਿੱਚ ਪੰਜ ਸਾਲ ਲੱਗ ਗਏ। ਇਹ ਖੁਲਾਸਾ ਖੁਦ ਹਨੀ ਸਿੰਘ ਨੇ ਇਕ ਇੰਟਰਵਿਊ ਦੌਰਾਨ ਕੀਤਾ।