ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਇੱਕ ਹੋਰ ਪੰਜਾਬੀ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਜ਼ਰੀਨ ਖਾਨ ਦੇ ਨਾਲ ਇਸ ਫਿਲਮ 'ਚ ਬਿੰਨੂ ਢਿੱਲੋਂ ਲੀਡ ਕਿਰਦਾਰ 'ਚ ਨਜ਼ਰ ਆਉਣਗੇ। ਫ਼ਿਲਮ ਦਾ ਨਾਂ 'ਪਟਾਕੇ ਪੈਣਗੇ' ਰੱਖਿਆ ਗਿਆ ਹੈ। ਇਸ ਫ਼ਿਲਮ ਦਾ ਐਲਾਨ ਟੀਮ ਨੇ ਪੋਸਟਰ ਰਿਲੀਜ਼ ਕਰ ਕੀਤਾ ਹੈ। ਜਿੱਥੇ ਫ਼ਿਲਮ ਦੀ ਕਾਸਟ ਦੇ ਨਾਲ-ਨਾਲ ਨਿਰਦੇਸ਼ਕ ਦਾ ਵੀ ਖੁਲਾਸਾ ਕੀਤਾ ਗਿਆ ਹੈ। 'ਪਟਾਕੇ ਪੈਣਗੇ' ਫ਼ਿਲਮ ਨੂੰ ਨਿਰਦੇਸ਼ਕ ਸਮੀਪ ਕੰਗ ਡਾਇਰੈਕਟ ਕਰਨਗੇ।


ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਾਫੀ ਹਿੱਟ ਫ਼ਿਲਮ ਦਿੱਤੀਆਂ ਹਨ। ਨਿਰਦੇਸ਼ਕ ਸਮੀਪ ਕੰਗ ਦੇ ਹੋਰ ਵੀ ਕਈ ਸਾਰੇ ਪ੍ਰੋਜੈਕਟ ਆਉਣ ਵਾਲੇ ਹਨ। ਜਿਨ੍ਹਾਂ 'ਚ 'ਵੈਲਕਮ ਭੂਆ ਜੀ', 'ਭੂਤ ਜੀ', ਗੋਲ ਗੱਪੇ, ਕੈਰੀ ਓਨ ਜੱਟਾ 3, ਲਾਵਾਂ ਫੇਰੇ 2 ਤੇ ਰੌਣਕ ਮੇਲਾ ਵਰਗੀਆਂ ਫ਼ਿਲਮਾਂ ਦੇ ਨਾਮ ਸ਼ਾਮਲ ਹਨ। ਇਨ੍ਹਾਂ 'ਚੋ ਕੁਝ ਫ਼ਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ ਤੇ ਕੁਝ ਅਗਲੇ ਸਾਲ ਤੱਕ ਫਲੋਰ 'ਤੇ ਆਉਣਗੀਆਂ।

Aashram 2: ਆਸ਼ਰਮ ਦਾ ਦੂਜਾ ਚੈਪਟਰ ਦੇਵੇਗਾ ਪਿਛਲੇ ਸੀਜ਼ਨ ਦੇ ਕਈ ਸਵਾਲਾਂ ਦਾ ਜਵਾਬ

ਕੁਝ ਫ਼ਿਲਮਾਂ ਅਜਿਹੀਆਂ ਵੀ ਹਨ ਜੋ ਇਸ ਸਾਲ ਰਿਲੀਜ਼ ਹੋ ਜਾਣਿਆ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਸਭ ਫ਼ਿਲਮਾਂ ਪੋਸਟਪੋਨ ਹੋ ਗਈਆਂ ਹਨ। ਜੋ ਅਗਲੇ ਸਾਲ ਤੱਕ ਰਿਲੀਜ਼ ਹੋ ਜਾਣਗੀਆਂ। ਬਾਕੀ ਜ਼ਰੀਨ ਖਾਨ ਤੇ ਬਿੰਨੂ ਢਿੱਲੋਂ ਦੀ ਫ਼ਿਲਮ 'ਪਟਾਕੇ ਪੈਣਗੇ' ਕੱਦ ਰਿਲੀਜ਼ ਹੋਵੇਗੀ ਇਹ ਵੇਖਣਾ ਹੋਵੇਗਾ। ਇਸ ਫ਼ਿਲਮ ਨਾਲ ਬਿੰਨੂ ਢਿੱਲੋਂ ਤੇ ਜ਼ਰੀਨ ਖ਼ਾਨ ਪਹਿਲੀ ਵਾਰ ਕੰਮ ਕਰਨ ਜਾ ਰਹੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ