'ਆਪ' ਤੇ ਅਕਾਲੀ ਦਲ ਦੇ ਸਾਥ ਮਗਰੋਂ ਕੈਪਟਨ ਦੇ ਹੌਸਲੇ ਬੁਲੰਦ, ਰਾਜਪਾਲ ਨਾਲ ਮੁਲਾਕਾਤ ਮਗਰੋਂ ਵੱਡਾ ਐਲਾਨ

ਮਨਵੀਰ ਕੌਰ ਰੰਧਾਵਾ Updated at: 20 Oct 2020 05:07 PM (IST)

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਦੀ ਕਾਰਵਾਈ ਮਗਰੋਂ ਰਾਜਪਾਲ ਨਾਲ ਮੁਲਾਕਾਤ ਕੀਤੀ। ਰਾਜਪਾਲ ਨੂੰ ਮਿਲਣ ਤੋਂ ਬਾਅਦ ਕੈਪਟਨ ਨੇ ਪ੍ਰੈੱਸ ਨੂੰ ਸੰਬੋਧਨ ਕੀਤਾ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਆਖਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਸਾਥ ਕੈਪਟਨ ਸਰਕਾਰ ਨੂੰ ਮਿਲ ਹੀ ਗਿਆ। ਸਾਰੀਆਂ ਵਿਰੋਧੀ ਧਿਰਾਂ ਨੇ ਨਾ ਸਿਰਫ ਪੰਜਾਬ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਦੀ ਡਟ ਕੇ ਹਮਾਇਤ ਕੀਤੀ ਸਗੋਂ ਸਾਰੇ ਵਿਧਾਇਕ ਕੈਪਟਨ ਨੇ ਰਾਜਪਾਲ ਦੇ ਦਰਬਾਰ ਪਹੁੰਚ ਗਏ। ਵਿਰੋਧੀਆਂ ਦਾ ਸਾਥ ਮਿਲਣ ਮਗਰੋਂ ਕੈਪਟਨ ਨੇ ਐਲਾਨ ਕੀਤਾ ਹੈ ਕਿ ਹੁਣ ਰਾਸ਼ਟਰਪਤੀ ਤੋਂ ਸਮਾਂ ਲਿਆ ਜਾਵੇਗਾ। ਪੰਜਾਬ ਦੇ ਸਾਰੇ ਵਿਧਾਇਕ ਉਨ੍ਹਾਂ ਕੋਲ ਜਾਣਗੇ।


ਦੱਸ ਦਈਏ ਕਿ ਪੰਜਾਬ 'ਚ ਬੀਤੇ ਕਈ ਦਿਨਾਂ ਤੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਚਲ ਰਿਹਾ ਹੈ। ਅਜਿਹੇ 'ਚ ਪੰਜਾਬ ਵਿਧਾਨ ਸਭ ਦਾ ਖਾਸ ਦੋ ਦਿਨਾਂ ਇਜਲਾਸ ਸੱਦਿਆ ਗਿਆ ਹੈ। ਇਸ ਦੌਰਾਨ ਅੱਜ ਕੇਂਦਰੀ ਖੇਤੀ ਬਿੱਲਾਂ ਨੂੰ ਨਾਕਾਰ ਕਰਨ ਲਈ ਕੈਪਟਨ ਸਰਕਾਰ ਤਿੰਨ ਖੇਤੀ ਬਿੱਲ ਲੈ ਕੇ ਆਈ ਜਿਸ ਸਰਬਸੰਮਤੀ ਨਾਲ ਪਾਸ ਹੋ ਗਏ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਦੀ ਕਾਰਵਾਈ ਮਗਰੋਂ ਰਾਜਪਾਲ ਨਾਲ ਮੁਲਾਕਾਤ ਕੀਤੀ। ਰਾਜਪਾਲ ਨੂੰ ਮਿਲਣ ਤੋਂ ਬਾਅਦ ਕੈਪਟਨ ਨੇ ਪ੍ਰੈੱਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਦਨ 'ਚ ਪਾਸ ਕੀਤੇ ਬਿੱਲਾਂ 'ਤੇ ਰਾਜਪਾਲ ਵੱਲੋਂ ਦਸਤਖਤ ਨਹੀਂ ਕੀਤੇ ਜਾਂਦੇ ਤਾਂ ਸਾਡੇ ਕੋਲ ਹੋਰ ਤਰੀਕੇ ਹਨ। ਉਨ੍ਹਾਂ ਖੁਸ਼ੀ ਜਾਹਿਰ ਕੀਤੀ ਕਿ ਇਸ ਮੁੱਦੇ 'ਤੇ ਅਸੀਂ ਸਾਰੇ ਇਕਮੁੱਠ ਹਾਂ।

Punjab Vidhan Sabha: ਵਿਸ਼ੇਸ਼ ਇਜਲਾਸ ਇੱਕ ਹੋਰ ਦਿਨ ਲਈ ਵਧਾਇਆ

ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੇ ਰਾਸ਼ਟਰਪਤੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲਣ ਲਈ ਸਾਰੀ ਵਿਧਾਨ ਸਭਾ ਜਾਏਗੀ। ਆਪਣੇ ਵੱਲੋਂ ਪੇਸ਼ ਕੀਤੇ ਬਿੱਲਾਂ ਨੂੰ ਕੈਪਟਨ ਨੇ ਕਿਸਾਨ ਹਿਤੈਸ਼ੀ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਰੇ ਬਿੱਲ ਮੁੱਦਿਆਂ ਨੂੰ ਐਮਐਸਪੀ ਦੇਣ ਸਮੇਤ ਕਦਮ-ਦਰ-ਕਦਮ ਵਿਚਾਰੇ ਜਾਣਗੇ। ਦੱਸ ਦਈਏ ਕਿ ਬੀਜੇਪੀ ਦੇ ਵਿਧਾਇਕਾਂ ਨੇ ਸੈਸ਼ਨਾਂ ਵਿੱਚ ਵੀ ਸ਼ਿਰਕਤ ਨਹੀਂ ਕੀਤੀ।


ਮੈਂ ਉਨ੍ਹਾਂ ਨੂੰ ਕਹਿ ਰਿਹਾ ਹਾਂ ਕਿ ਮੈਨੂੰ ਬਰਖਾਸਤ ਕਰਨ ਦੀ ਕੋਈ ਜ਼ਰੂਰਤ ਨਹੀਂ। ਜਦੋਂ ਕਦੇ ਲੋੜ ਪੈਂਦੀ ਹੈ ਤਾਂ ਮੈਂ ਛੱਡਣ ਲਈ ਤਿਆਰ ਹਾਂ, ਰਾਸ਼ਟਰਪਤੀ ਸ਼ਾਸਨ ਦੀਆਂ ਸ਼ਰਤਾਂ 'ਤੇ।- ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ


ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਅਸੀਂ ਸੰਘ ਸਰਕਾਰ ਨਾਲ ਲੜ ਰਹੇ ਹਾਂ, ਕਿਉਂਕਿ ਉਨ੍ਹਾਂ ਦੇ ਖੇਤੀ ਕਾਨੂੰਨ ਸੂਬੇ ਨੂੰ ਡੋਬਣਗੇ। ਇਸ ਦੇ ਨਾਲ ਹੀ ਰੇਲਵੇ ਟ੍ਰੈਕ 'ਤੇ ਬੈਠੇ ਕਿਸਾਨਾਂ ਨੂੰ ਕੈਪਟਨ ਨੇ ਅਪੀਲ ਕੀਤੀ ਕਿ ਉਹ ਰੇਲ ਪਟੜੀਆਂ ਤੋਂ ਧਰਨਾ ਚੁੱਕ ਲੈਣ।

ਪੰਜਾਬ ਵਿਧਾਨ ਸਭਾ 'ਚ ਬਿੱਲ ਪਾਸ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

- - - - - - - - - Advertisement - - - - - - - - -

© Copyright@2025.ABP Network Private Limited. All rights reserved.