ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਦੇਸ਼ ਵਿੱਚ ਵੱਧ ਰਹੇ ਬਰਡ ਫਲੂ ਸੰਕਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਾਰੇ ਸੂਬਿਆਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਪੰਛੀਆਂ ਦੀ ਸ਼ੱਕੀ ਮੌਤ ‘ਤੇ ਨਜ਼ਰ ਰੱਖਣ ਲਈ ਕਿਹਾ ਹੈ। ਕੇਂਦਰ ਸਰਕਾਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਰਡ ਫਲੂ ਦੇਸ਼ ਦੇ ਚਾਰ ਸੂਬਿਆਂ ਵਿੱਚ ਫੈਲ ਗਿਆ ਹੈ। ਜਾਣੋ, ਹੁਣ ਤੱਕ ਬਰਡ ਫਲੂ ਸਬੰਧੀ ਕੀ ਕਦਮ ਚੁੱਕੇ ਗਏ ਹਨ ਤੇ ਕਿਹੜੇ ਸੂਬੇ ਵਿੱਚ ਕੀ ਸਥਿਤੀ ਹੈ:
- ਕੇਰਲ (ਜ਼ਿਆਦਾਤਰ ਪੋਲਟਰੀ), ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਹਜ਼ਾਰਾਂ ਪੰਛੀਆਂ ਦੀ ਮੌਤ ਹੋਈ। ਇਹ ਦਸੰਬਰ ਦੇ ਅਖੀਰ ਵਿੱਚ ਸ਼ੁਰੂ ਹੋਇਆ।
- ਹੋਰ ਥਾਂਵਾਂ ਤੋਂ ਆਉਣ ਵਾਲੇ ਪੰਛੀਆਂ ਨੂੰ ਬਰਡ ਫਲੂ ਦਾ ਕਾਰਨ ਮੰਨਿਆ ਜਾ ਰਿਹਾ ਹੈ।
- ਸਰਕਾਰ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਨਵੀਂ ਦਿੱਲੀ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ।
- ਸਿਰਫ ਹਰਿਆਣਾ ਦੇ ਪੰਚਕੁਲਾ ਵਿੱਚ ਪਿਛਲੇ 20 ਦਿਨਾਂ ਵਿਚ ਤਕਰੀਬਨ 4 ਲੱਖ ਪੰਛੀ ਮਰੇ ਹਨ।
- ਉੱਤਰਾਖੰਡ ਦੇ ਦੇਹਰਾਦੂਨ ਵਿੱਚ ਕਾਵਾਂ ਦੀ ਇਸ ਫਲੂ ਕਾਰਨ ਮੌਤ ਹੋਣ ਦਾ ਖ਼ਦਸ਼ਾ ਹੈ। ਹਾਲਾਂਕਿ, ਉਨ੍ਹਾਂ ਦੀ ਰਿਪੋਰਟ ਕੀਤੀ ਜਾਣੀ ਬਾਕੀ ਹੈ।
- ਝਾਰਖੰਡ, ਗੁਜਰਾਤ ਵਿੱਚ ਵੀ ਅਲਰਟ ਜਾਰੀ ਕੀਤੇ ਗਏ ਹਨ।
- ਕੇਂਦਰੀ ਸਿਹਤ ਮੰਤਰਾਲੇ ਨੇ ਕੇਰਲਾ ਦੇ ਦੋ ਐਪੀਸੈਂਟਰਾਂ ਤੋਂ ਇਲਾਵਾ ਪੰਚਕੂਲਾ, ਹਰਿਆਣਾ ਵਿੱਚ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ।
- ਐਕਸਪਰਟ ਦਾ ਕਹਿਣਾ ਹੈ ਕਿ ਮੌਜੂਦਾ ਸੰਕਟ H5N8 ਵਾਇਰਸ ਕਾਰਨ ਹੋਇਆ ਹੈ। ਹਾਲਾਂਕਿ, ਦੁਨੀਆ ਭਰ ਵਿੱਚ ਕਈ ਹੋਰ ਸਟ੍ਰੇਨ ਪੰਛੀਆਂ ਦੀ ਮੌਤ ਦਾ ਕਾਰਨ ਬਣ ਰਹੇ ਹਨ। ਪਿਛਲੇ ਹਫ਼ਤਿਆਂ ਵਿੱਚ ਯੂਰਪ ਦੇ ਕਈ ਹਿੱਸਿਆਂ ਵਿੱਚ ਪੰਛੀਆਂ ਦੀਆਂ ਮੌਤਾਂ ਦੇ ਮਾਮਲੇ ਵੀ ਵੇਖੇ ਗਏ। ਅਜਿਹੀਆਂ ਚਿੰਤਾਵਾਂ ਹਨ ਕਿ ਜੰਗਲੀ ਪੰਛੀ ਫਲੂ ਫੈਲਾ ਰਹੇ ਹਨ।
- ਬਰਡ ਫਲੂ H5N1 ਤੇ H5N8 ਦੋਵੇਂ ਸਟ੍ਰੇਨ ਬਿਮਾਰੀ ਦਾ ਕਾਰਨ ਬਣ ਸਕਦੇ ਹਨ, ਪਰ ਮਨੁੱਖੀ ਸਰੀਰ ਨੂੰ ਸੰਕਰਮਿਤ ਨਹੀਂ ਕਰਦੇ।
- ਪਿਛਲੇ ਸਾਲ 30 ਸਤੰਬਰ ਨੂੰ ਭਾਰਤ ਨੇ ਆਪਣੇ ਆਪ ਨੂੰ ਬਰਡ ਫਲੂ ਤੋਂ ਮੁਕਤ ਐਲਾਨ ਕੀਤਾ ਸੀ ਤੇ ਉਸ ਤੋਂ ਕੁਝ ਮਹੀਨਿਆਂ ਬਾਅਦ ਹੀ ਇਹ ਸੰਕਟ ਹੋਰ ਡੂੰਘਾ ਹੋ ਗਿਆ। ਬਰਡ ਫਲੂ ਪਹਿਲੀ ਵਾਰ ਭਾਰਤ ਵਿੱਚ 2006 ਵਿੱਚ ਫੈਲਿਆ ਸੀ।
- ਸਰਕਾਰ ਨੇ ਬਰਡ ਫਲੂ ਦੇ 12 ਕੇਂਦਰਾਂ ਦੀ ਪਛਾਣ ਕੀਤੀ ਹੈ। ਇਹ ਹਨ: ਰਾਜਸਥਾਨ ਦਾ ਬਾਰਨ, ਕੋਟਾ, ਝਲਵਾੜ, ਮੱਧ ਪ੍ਰਦੇਸ਼ ਦੇ ਮੰਦਸੌਰ, ਇੰਦੌਰ ਤੇ ਮਾਲਵਾ, ਹਿਮਾਚਲ ਪ੍ਰਦੇਸ਼ ਵਿਚ ਕਾਂਗੜਾ ਤੇ ਕੇਰਲਾ ਵਿਚ ਕੋਟਯਾਮ-ਅਲੇੱਪੀ।
- ਕੇਰਲਾ ਦੇ ਕੋਟਾਯਾਮ ਤੇ ਅਲੇੱਪੀ ਵਿੱਚ ਬੁੱਧਵਾਰ ਨੂੰ 69 ਹਜ਼ਾਰ ਤੋਂ ਵੱਧ ਪੰਛੀ (ਬੱਤਖਾਂ ਤੇ ਪੰਛੀਆਂ ਸਮੇਤ) ਨੂੰ ਨਸ਼ਟ ਕਰ ਦਿੱਤਾ ਗਿਆ।
-ਕੇਰਲ ਨੇ ਬਰਡ ਫਲੂ ਨੂੰ ਸੂਬੇ ਦੀ ਬਿਪਤਾ ਵਜੋਂ ਐਲਾਨ ਕੀਤਾ ਹੈ ਤੇ ਪੰਛੀਆਂ ਨੂੰ ਨਸ਼ਟ ਕਰਨ ਦੇ ਨਾਲ-ਨਾਲ ਸਥਿਤੀ ਦੀ ਨਿਗਰਾਨੀ ਕਰਨ ਲਈ ਤੇਜ਼ੀ ਨਾਲ ਜੁਆਬ ਦੇਣ ਵਾਲੀਆਂ ਟੀਮਾਂ ਤਾਇਨਾਤ ਕੀਤੀਆਂ ਹਨ।
- ਮੱਧ ਪ੍ਰਦੇਸ਼ ਨੇ ਹੋਰ ਸੂਬਿਆਂ ਤੋਂ ਪੋਲਟਰੀ ਉਤਪਾਦਾਂ ਦੀ ਆਵਾਜਾਈ 'ਤੇ ਪਾਬੰਦੀ ਲਾਈ ਹੈ।
- ਹਿਮਾਚਲ ਪ੍ਰਦੇਸ਼ ਨੇ ਦੇਹਰਾ, ਫਤਿਹਪੁਰ, ਜਾਵਲੀ ਤੇ ਇੰਡੋਰਾ ਖੇਤਰਾਂ ਵਿੱਚ ਪੋਲਟਰੀ ਉਤਪਾਦਾਂ ਦੀ ਵਿਕਰੀ ਤੇ ਨਿਰਯਾਤ 'ਤੇ ਪਾਬੰਦੀ ਲਾਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
bird flu: ਬਰਡ ਫਲੂ ਦੇ ਸੰਕਟ ਵਿਚਾਲੇ ਕੇਂਦਰ ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ
ਮਨਵੀਰ ਕੌਰ ਰੰਧਾਵਾ
Updated at:
07 Jan 2021 12:19 PM (IST)
Centre issues advisory: ਕੇਂਦਰ ਸਰਕਾਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਰਡ ਫਲੂ ਦੇਸ਼ ਦੇ ਚਾਰ ਸੂਬਿਆਂ ਵਿੱਚ ਫੈਲ ਗਿਆ ਹੈ।
- - - - - - - - - Advertisement - - - - - - - - -