ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਨਵੀਂ ਦਿੱਲੀ: ਮਸਾਲੇ ਬਣਾਉਣ ਵਾਲੇ ਐਮਡੀਐਚ ਦੇ ਮੁਖੀ ਧਰਮਪਾਲ ਗੁਲਾਟੀ ਦੀ ਕਾਰੋਬਾਰੀ ਸਫਲਤਾ ਕਿਸੇ ਸੁਪਨੇ ਦੇ ਸੱਚ ਹੋਣ ਵਾਂਗ ਹੈ। ਧਰਮਪਾਲ ਗੁਲਾਟੀ 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਸਿਰਫ 1,500 ਰੁਪਏ ਲੈ ਕੇ ਭਾਰਤ ਆਏ ਸੀ, ਅੱਜ ਉਨ੍ਹਾਂ ਕੋਲ 5,400 ਕਰੋੜ ਰੁਪਏ ਦੀ ਦੌਲਤ ਹੈ। ਉਹ ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸਭ ਤੋਂ ਪੁਰਾਣੇ ਵਿਅਕਤੀ ਹਨ।

IIFL ਵੈਲਥ ਹੁਰੁਨ ਇੰਡੀਆ ਰਿਚ 2020 ਦੀ ਸੂਚੀ ਮੁਤਾਬਕ, ਉਹ ਦੇਸ਼ ਦੇ ਅਮੀਰ ਲੋਕਾਂ ਵਿੱਚ 216ਵੇਂ ਨੰਬਰ ’ਤੇ ਹੈ। ਧਰਮਪਾਲ ਗੁਲਾਟੀ ਦੇ ਪਿਤਾ ਪਾਕਿਸਤਾਨ ਵਿੱਚ ਮੀਸ਼ੀਆਂ ਦੀ ਹੱਟੀ ਨਾਲ ਜਾਣੇ ਜਾਂਦੇ ਸੀ ਅਤੇ ਮਸਾਲੇ ਵੇਚਦੇ ਸੀ। ਉਨ੍ਹਾਂ ਨੇ ਇਹ ਕਾਰੋਬਾਰ 1919 ਵਿਚ ਸ਼ੁਰੂ ਕੀਤਾ, ਪਰ ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਨੂੰ ਸਭ ਕੁਝ ਛੱਡ ਕੇ ਭਾਰਤ ਆਉਣਾ ਪਿਆ ਤੇ ਉਨ੍ਹਾਂ ਨੇ ਪਰਿਵਾਰ ਨਾਲ ਅੰਮ੍ਰਿਤਸਰ ਆ ਕੇ ਸ਼ਰਨ ਲਈ ਸੀ।



ਕੁਝ ਸਮੇਂ ਬਾਅਦ ਧਰਮਪਾਲ ਦਿੱਲੀ ਆਏ ਤੇ ਆਪਣੇ ਪਿਤਾ ਦੇ ਪੈਸੇ ਤੋਂ ਟਾਂਗਾ ਖਰੀਦਿਆ। ਉਨ੍ਹਾਂ ਨੇ ਆਪਣੇ ਪਿਤਾ ਦੇ ਦਿੱਤੇ ਹੋਏ 1,500 ਰੁਪਏ ਚੋਂ 650 ਰੁਪਏ ਖਰਚ ਕਰ ਦਿੱਤੇ। ਹਾਲਾਂਕਿ, ਉਹ ਇਸ ਵਿੱਚ ਸਫਲ ਨਹੀਂ ਹੋਏ ਸੀ ਅਤੇ ਫਿਰ ਉਹ ਆਪਣੇ ਜੱਦੀ ਕਾਰੋਬਾਰ ਵੱਲ ਮੁੜ ਗਏ। ਉਨ੍ਹਾਂ ਨੇ ਕਰੋਲ ਬਾਗ, ਦਿੱਲੀ ਵਿੱਚ ਮਸਾਲੇ ਵੇਚਣ ਵਾਲੀ ਇੱਕ ਛੋਟੀ ਜਿਹੀ ਦੁਕਾਨ ਖੋਲ੍ਹ ਦਿੱਤੀ। ਇੱਥੇ ਧਰਮਪਾਲ ਗੁਲਾਟੀ ਨੂੰ ਸਫਲਤਾ ਮਿਲੀ, ਇਸ ਲਈ ਉਨ੍ਹਾਂ ਨੇ ਚਾਂਦਨੀ ਚੌਕ ਵਿਚ ਇੱਕ ਹੋਰ ਦੁਕਾਨ ਖੋਲ੍ਹੀ। ਇਸ ਤੋਂ ਬਾਅਦ ਕੀਰਤੀ ਨਗਰ ਵਿਚ ਇੱਕ ਫੈਕਟਰੀ ਦੀ ਸ਼ੁਰੂਆਤ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪਿਤਾ ਦੀ ਵਿਰਾਸਤ, ਮਾਸ਼ੀਆਂ ਦੀ ਹੱਟੀ ਨੂੰ ਇੱਕ ਕੰਪਨੀ ਦਾ ਨਾਂ ਦਿੱਤਾ ਤੇ ਉਹ ਨਾਂ ਸੀ ਐਮਡੀਐਚ।

ਉਨ੍ਹਾਂ ਦਾ ਇਹ ਕਾਰੋਬਾਰ ਨਾ ਸਿਰਫ ਭਾਰਤ ਵਿਚ ਫੈਲਿਆ, ਬਲਕਿ ਉਹ ਵੱਡਾ ਨਿਰਯਾਤ ਕਰਨ ਵਾਲਾ ਵਪਾਰ ਬਣ ਗਿਆ। ਉਹ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਵਿਆਪਕ ਰੂਪ ਨਾਲ ਮਸਾਲੇ ਨਿਰਯਾਤ ਕਰਦੇ ਜਿਨ੍ਹਾਂ ਚ ਬ੍ਰਿਟੇਨ, ਯੂਏਈ ਅਤੇ ਕਨੇਡਾ ਆਦਿ ਸ਼ਾਮਲ ਹਨ।



ਹਰ ਮਹੀਨੇ ਕਰੋੜਾਂ ਪੈਕਟ ਮਸਾਲੇ ਦੇ ਪੈਕੇਟ ਵੇਚਣ ਵਾਲੀ ਐਮਡੀਐਚ ਕੰਪਨੀ ਦੇਸ਼ ਵਿਚ ਮਸਾਲੇ ਦੇ ਸੈਕਟਰ ਦਾ ਪ੍ਰਤੀਕ ਵਜੋਂ ਸਾਹਮਣੇ ਆਈ ਹੈ। ਇਹ ਕੰਪਨੀ ਉਨ੍ਹਾਂ ਨੂੰ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ 1,500 ਡੀਲਰਾਂ ਦੁਆਰਾ ਵੇਚਦੀ ਹੈ। ਹਾਲ ਹੀ ਵਿੱਚ ਹੁਰੂਨ ਇੰਡੀਆ ਵਲੋਂ ਜਾਰੀ ਕੀਤੀ ਰਿਚ ਸੂਚੀ ਵਿੱਚ, ਧਰਮਪਾਲ ਗੁਲਾਟੀ ਨੂੰ ਥਾਂ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਅਜਿਹੇ ਅਮੀਰ ਲੋਕਾਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ ਜਿਨ੍ਹਾਂ ਦੀ ਸਫਲਤਾ ਕਮਾਲ ਦੀ ਹੈ।

ਉਨ੍ਹਾਂ ਤੋਂ ਇਲਾਵਾ ਇਸ ਲਿਸਟ 'ਚ ਹੁਰਨ ਇੰਡੀਆ ਨੇ 89 ਸਾਲਾ ਲਕਸ਼ਮਣ ਦਾਸ ਮਿੱਤਲ, ਸੋਨਾਲੀਕਾ ਟਰੈਕਟਰ ਕੰਪਨੀ ਦੇ ਸੰਸਥਾਪਕ ਨੂੰ ਵੀ ਸ਼ਾਮਲ ਕੀਤਾ ਹੈ। ਲਕਸ਼ਮਣ ਦਾਸ ਮਿੱਤਲ ਇੱਕ ਐਲਆਈਸੀ ਦਾ ਏਜੰਟ ਹੁੰਦਾ ਸੀ, ਪਰ ਫਿਰ ਉਨ੍ਹਾਂ ਨੇ ਖੇਤੀ ਨਾਲ ਜੁੜੇ ਉਪਕਰਣਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ 1995 ਵਿੱਚ ਸੋਨਾਲੀਕਾ ਟਰੈਕਟਰਾਂ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਹ 7,700 ਕਰੋੜ ਰੁਪਏ ਦੀ ਦੌਲਤ ਨਾਲ ਦੇਸ਼ ਦੇ ਅਮੀਰਾਂ ਦੀ ਸੂਚੀ ਵਿੱਚ 164ਵੇਂ ਨੰਬਰ ‘ਤੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904