ਚੰਡੀਗੜ੍ਹ: ਸੁਪਰਸਟਾਰ ਦਿਲਜੀਤ ਦੋਸਾਂਝ ਦੀ ਗਾਇਕੀ ਤੇ ਉਨ੍ਹਾਂ ਦਾ ਲਾਜਵਾਬ ਸਟਾਇਲ ਕਿਸੇ ਵੀ ਐਲਬਮ ਨੂੰ ਅੰਬਰਾਂ ਦੀ ਉਚਾਈ 'ਤੇ ਲੈ ਕੇ ਜਾ ਸਕਦਾ ਹੈ। ਹਾਲ ਹੀ 'ਚ ਦਿਲਜੀਤ ਦੀ ਰਿਲੀਜ਼ ਹੋਈ ਨਵੀਂ ਐਲਬਮ 'G.O.A.T' ਦੀ ਕਾਮਯਾਬੀ ਦੀ ਕਹਾਣੀ ਇਸ ਤੋਂ ਵੱਖਰੀ ਨਹੀਂ। ਦਿਲਜੀਤ ਦੀ ਇਸ ਐਲਬਮ ਨੂੰ  ਰਿਕਾਰਡ ਤੋੜ ਓਪਨਿੰਗ ਮਿਲੀ ਤੇ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ ਵੱਖ-ਵੱਖ ਦੇਸ਼ਾਂ 'ਚ ਨੰਬਰ ਵਨ ਟ੍ਰੈਂਡਿੰਗ ਤੇ ਇਸ ਐਲਬਮ ਨੇ ਆਪਣੀ ਜਗ੍ਹਾ ਬਣਾਈ।

ਦਿਲਜੀਤ ਦੋਸਾਂਝ ਨੇ ਆਪਣੀ ਨਵੀ ਐਲਬਮ 'G.O.A.T' ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਚਾਰਟਬਸਟਰ ਦੇ ਰਾਹੀਂ ਹੋਰ ਉਚਾਈਆਂ ਨੂੰ ਛੂਹਿਆ ਹੈ। ਹਾਲੇ ਵੀ ਇਸ ਪੂਰੀ ਐਲਬਮ ਦਾ ਪੂਰੇ ਵਰਲਡ 'ਚ ਕ੍ਰੇਜ਼ ਬਣਿਆ ਹੋਇਆ ਹੈ ਜਿਸ ਨਾਲ ਦਿਲਜੀਤ ਦੋਸਾਂਝ ਗਲੋਬਲ ਮਿਊਜ਼ਿਕ ਮੈਪ ਤੇ ਸਭ ਤੋਂ ਵੱਧ ਡਿਮਾਂਡ ਵਾਲੇ ਇੰਡੀਅਨ ਗਾਇਕ ਬਣ ਗਏ ਹਨ।

ਐਲਬਮ 'G.O.A.T' ਨੂੰ ਦਿਲਜੀਤ ਦੇ ਸਭ ਫੈਨਜ਼ ਨੇ ਬਹੁਤ ਪਿਆਰ ਦਿੱਤਾ ਕਿਉਂਕਿ ਇਹ ਐਲਬਮ ਦਿਲਜੀਤ ਨੇ ਆਪਣੀ ਜਰਨੀ ਨੂੰ ਡੈਡੀਕੇਟ ਕੀਤੀ 'ਤੇ ਐਲਬਮ ਰਾਹੀਂ ਆਪਣੇ ਸਫ਼ਰ ਬਾਰੇ ਦੱਸਿਆ ਜੋ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ।

ਐਲਬਮ ਦੇ ਸਕਸੈਸ ਜਸ਼ਨ ਨੂੰ ਹੋਰ ਯਕੀਨੀ ਬਣਾਉਣ ਲਈ ਇੱਕ ਹੋਰ ਅਨਾਊਸਮੈਂਟ ਦਾ ਐਲਾਨ ਹੋਇਆ ਹੈ ਕਿ ਦਿਲਜੀਤ ਦੋਸਾਂਝ Kworb.net ਦੀ ਪ੍ਰਸਿੱਧੀ ਲਿਸਟ ਵਿੱਚ ਨੰਬਰ 1 ਇੰਡੀਅਨ ਡਿਜੀਟਲ ਸਟਾਰ ਹਨ। ਇਹ ਲਿਸਟ ਦੁਨੀਆ ਭਰ ਦੇ ਟ੍ਰੈਂਡਿੰਗ ਗੀਤਾਂ ਦਾ ਐਲਾਨ ਆਪਣੀ ਲਿਸਟ ਰਹੀ ਕਰਦੀ ਹੈ ਤੇ ਦਿਲਜੀਤ ਦੋਸਾਂਝ ਦਾ ਇੰਡੀਅਨ ਲਿਸਟ 'ਚ ਨਾਂ ਸਭ ਤੋਂ ਟਾਪ ਤੇ ਹੈ।