ਨਵਜੋਤ ਸਿੱਧੂ ਨੂੰ ਹਰੀਸ਼ ਰਾਵਤ ਨੇ ਦੱਸਿਆ ਸਟਾਰ, ਕਿਹਾ ਹਾਈਕਮਾਨ ਦਾ ਫੈਸਲਾ ਸਭ ਨੂੰ ਮੰਨਣਾ ਪਵੇਗਾ

ਏਬੀਪੀ ਸਾਂਝਾ Updated at: 07 Oct 2020 09:15 PM (IST)

ਪੰਜਾਬ ਕਾਂਗਰਸ ਦੇ ਅੰਦਰੂਨੀ ਖਲਾਰੇ ਨੂੰ ਸੰਭਾਲਣ ਆਏ AICC ਦੇ ਜਨਰਲ ਸੱਕਤਰ ਇੰਚਾਰਜ ਹਰੀਸ਼ ਰਾਵਤ ਦੀਆਂ ਕਾਂਗਰਸੀਆਂ ਨੂੰ ਇੱਕ ਮੁੱਠ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

ABP News EXCLUSIVE: ਪੰਜਾਬ ਕਾਂਗਰਸ ਦੇ ਅੰਦਰੂਨੀ ਖਲਾਰੇ ਨੂੰ ਸੰਭਾਲਣ ਆਏ AICC ਦੇ ਜਨਰਲ ਸੱਕਤਰ ਇੰਚਾਰਜ ਹਰੀਸ਼ ਰਾਵਤ ਦੀਆਂ ਕਾਂਗਰਸੀਆਂ ਨੂੰ ਇੱਕ ਮੁੱਠ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਦੌਰਾਨ ਰਾਵਤ ਨੇ ਕਿਹਾ ਨਵਜੋਤ ਸਿੱਧੂ ਤਾਂ ਸਟਾਰ ਹੈ ਅਤੇ ਹਾਈਕਮਾਨ ਦਾ ਫੈਸਲਾ ਸਭ ਨੂੰ ਮੰਨਣਾ ਪਵੇਗਾ।

AICC ਦੇ ਜਨਰਲ ਸੱਕਤਰ ਇੰਚਾਰਜ ਨੇ ਕਿਹਾ ਕੇ 

CM ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਸਿੱਧੂ ਸਾਡਾ ਛੋਟਾ ਭਰਾ ਹੈ।ਰੈਲੀ 'ਚ ਸਿੱਧੂ ਦੇ ਆਉਣ ਦੀ ਗੱਲ ਸੁਣ ਕੈਪਟਨ ਕਹਿੰਦੇ ਚੰਗੀ ਗੱਲ ਹੈ।ਉਧਰ ਬਾਜਵਾ ਨੂੰ ਵੀ ਕੈਪਟਨ ਕਹਿ ਰਹੇ ਸੀ ਖਾਣਾ ਖਾ ਕੇ ਜਾਣਾ। -


ਉਨ੍ਹਾਂ ਅੱਗੇ ਕਿਹਾ ਕਿ 

ਕੈਪਟਨ ਵੀ ਸਿੱਧੂ ਨੂੰ ਜੱਫੀ ਪਾਉਣ ਲਈ ਤਿਆਰ ਹਨ।ਕੈਪਟਨ ਵੀ ਜਾਣਦੇ, ਸਮੇਂ ਦੇ ਮੁਤਾਬਕ ਫੈਸਲੇ ਲੈਣੇ ਪੈਂਦੇ।ਉਨ੍ਹਾਂ ਕਿਹਾ ਕਿ ਅਜੇ ਸਿੱਧੂ ਦੇ ਪ੍ਰਧਾਨ ਬਣਨ ਦਾ ਸਵਾਲ ਨਹੀਂ ਆਇਆ।ਰਾਵਤ ਨੇ ਕਿਹਾ ਕਿ ਪੁਰਾਣੇ ਤਜ਼ਰਬੇ ਤੋਂ ਸਬਕ ਜ਼ਰੂਰ ਲਵਾਂਗੇ।-


ਰਾਵਤ ਨੇ ਕਿਹਾ ਕਿ, 

ਮੈਂਨੂੰ ਵਰਕਰਾਂ ਨਾਲ ਖੜਾ ਹੋਣ ਲਈ ਭੇਜਿਆ ਗਿਆ ਹੈ।2022 ਚੋਣਾਂ ਦੀ ਅਗਵਾਈ ਸੋਨੀਆ ਤੇ ਰਾਹੁਲ ਗਾਂਧੀ ਕਰਨਗੇ ਅਤੇ ਜਨਤਾ ਦਾ ਵਿਸ਼ਵਾਸ ਜਿੱਤਣ ਲਈ ਇਕਜੁੱਟ ਚਿਹਰਾ ਦਿਖਾਵਾਂਗੇ।-


- - - - - - - - - Advertisement - - - - - - - - -

© Copyright@2024.ABP Network Private Limited. All rights reserved.