Worlds most expensive beer: ਸ਼ਰਾਬ ਦੇ ਨਾਮ 'ਤੇ ਪੂਰੀ ਦਨੀਆ ਵਿੱਚ ਜੋ ਕੁਝ ਵੀ ਪੀਤਾ ਜਾਂਦਾ ਹੈ, ਉਹ ਸ਼ਾਇਦ ਬੀਅਰ ਹੀ ਹੋਵੇਗੀ। ਹਾਲਾਂਕਿ, ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਅੰਕੜਾ ਤਾਂ ਨਹੀਂ, ਪਰ ਏਸ਼ੀਆ ਸਮੇਤ ਪੱਛਮੀ ਦੇਸ਼ਾਂ ਵਿੱਚ ਜਿਸ ਤਰ੍ਹਾਂ ਬੀਅਰ ਪ੍ਰਸਿੱਧ ਹੈ, ਅਸੀਂ ਇਹ ਦਾਅਵਾ ਕਰ ਸਕਦੇ ਹਾਂ। ਭਾਰਤ 'ਚ ਤੁਹਾਨੂੰ ਬਾਜ਼ਾਰ 'ਚ ਕੁਝ ਸੌ ਰੁਪਏ ਤੋਂ ਲੈ ਕੇ ਕਈ ਹਜ਼ਾਰ ਰੁਪਏ ਤੱਕ ਦੀ ਬੀਅਰ ਵਿਕਦੀ ਦੇਖਣ ਨੂੰ ਮਿਲੇਗੀ ਪਰ ਕੀ ਤੁਸੀਂ ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਬਾਰੇ ਜਾਣਦੇ ਹੋ? ਤੁਹਾਨੂੰ ਦੱਸ ਦੇਈਏ ਕਿ ਇਸ ਦੀ ਕੀਮਤ ਇੰਨੀ ਹੈ ਕਿ ਤੁਸੀਂ ਇੱਕ ਬੋਤਲ ਵਿੱਚ ਦੋ-ਤਿੰਨ ਟਾਪ ਮਾਡਲ BMW ਕਾਰਾਂ ਖਰੀਦ ਸਕਦੇ ਹੋ।
ਸਭ ਤੋਂ ਮਹਿੰਗੀ ਬੀਅਰ?
ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਦਾ ਨਾਂ ਆਲਸੋਪ'ਸ ਆਰਟਿਕ ਏਲ (Allsopp's Artic Ale) ਹੈ। ਤੁਹਾਨੂੰ ਇਹ ਬੀਅਰ ਹਰ ਸ਼ਰਾਬ ਦੀ ਦੁਕਾਨ 'ਤੇ ਨਹੀਂ ਮਿਲੇਗੀ। ਅਸਲ ਵਿੱਚ ਕੋਈ ਆਮ ਆਦਮੀ ਇਸ ਨੂੰ ਖਰੀਦ ਵੀ ਨਹੀਂ ਸਕਦਾ। ਇਸ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਇੱਕ ਬੋਤਲ ਦੀ ਕੀਮਤ 'ਤੇ ਤੁਹਾਡੀਆਂ ਤਿੰਨ ਪੀੜ੍ਹੀਆਂ ਬੀਅਰ ਦਾ ਆਨੰਦ ਲੈ ਸਕਦੀਆਂ ਹਨ।
ਇੰਡੀਆ ਟਾਈਮਜ਼ 'ਚ ਛਪੀ ਖਬਰ ਮੁਤਾਬਕ ਇਸ ਬੀਅਰ ਦੀ ਕੀਮਤ 5 ਲੱਖ ਡਾਲਰ ਹੈ। ਜੇਕਰ ਤੁਸੀਂ ਇਸ ਨੂੰ ਭਾਰਤੀ ਰੁਪਏ ਵਿੱਚ ਬਦਲਦੇ ਹੋ ਤਾਂ ਇਹ 4 ਕਰੋੜ ਰੁਪਏ ਤੋਂ ਵੱਧ ਹੋ ਜਾਵੇਗਾ। ਇਸ ਬੀਅਰ ਦੀ ਬੋਤਲ ਇੰਨੀ ਮਹਿੰਗੀ ਹੋਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇਹ 140 ਸਾਲ ਤੋਂ ਜ਼ਿਆਦਾ ਪੁਰਾਣੀ ਹੈ।
ਦੂਜੇ ਨੰਬਰ 'ਤੇ ਅੰਟਾਰਕਟਿਕ ਨੇਲ ਏਲ
ਅੰਟਾਰਕਟਿਕ ਨੇਲ ਏਲ Antarctic Nail Ale) ਇੱਕ ਬੀਅਰ ਹੈ ਜੋ ਤੁਹਾਨੂੰ ਜ਼ਿਆਦਾਤਰ ਸਟੋਰਾਂ ਵਿੱਚ ਵਿਕਦੀ ਮਿਲੇਗੀ। ਜੇਕਰ ਦੇਖਿਆ ਜਾਵੇ ਤਾਂ ਇਹ ਬੀਅਰ ਉਨ੍ਹਾਂ 'ਚੋਂ ਇਕ ਹੈ ਜੋ ਆਮ ਲੋਕਾਂ ਦੀ ਪਹੁੰਚ 'ਚ ਹੈ ਤੇ ਸਭ ਤੋਂ ਮਹਿੰਗੀ ਹੈ। ਇਸ ਬੀਅਰ ਵਿੱਚ 10 ਫੀਸਦੀ ਅਲਕੋਹਲ ਹੁੰਦਾ ਹੈ। ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇੱਕ ਬੋਤਲ ਦੀ ਕੀਮਤ 1 ਲੱਖ 36 ਹਜ਼ਾਰ ਰੁਪਏ ਤੋਂ ਜ਼ਿਆਦਾ ਹੈ। ਨਿਰਮਾਤਾਵਾਂ ਦਾ ਦਾਅਵਾ ਹੈ ਕਿ ਇਹ ਬੀਅਰ ਸੀ ਸ਼ੇਫਰਡ ਕੰਜ਼ਰਵੇਸ਼ਨ ਸੋਸਾਇਟੀ ਦੁਆਰਾ ਖੁਦਾਈ ਕੀਤੇ ਗਏ ਅੰਟਾਰਕਟਿਕ ਆਈਸਬਰਗ ਦੇ ਪਿਘਲੇ ਪਾਣੀ ਤੋਂ ਤਿਆਰ ਕੀਤੀ ਗਈ ਹੈ।
ਤੀਜੇ ਨੰਬਰ 'ਤੇ BrewDog The End of History
BrewDog The End of History ਦੁਨੀਆ ਦੀ ਤੀਜੀ ਸਭ ਤੋਂ ਮਹਿੰਗੀ ਬੀਅਰ ਹੈ। ਇਹ ਇੱਕ ਸਕਾਟਿਸ਼ ਬੀਅਰ ਹੈ, ਜਿਸ ਨੂੰ ਦੁਨੀਆ ਦੀਆਂ ਚੋਟੀ ਦੀਆਂ ਲਗਜ਼ਰੀ ਬੀਅਰਾਂ ਵਿੱਚ ਗਿਣਿਆ ਜਾਂਦਾ ਹੈ। ਇਹ ਬੀਅਰ ਸਟੱਫਡ ਬਾਰਨਯਾਰਡ ਕ੍ਰਿਟਰਸ ਤੋਂ ਬਣੀ ਹੈ। ਦੱਸ ਦੇਈਏ ਕਿ ਇਸ ਨੂੰ 10 ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਦੁਨੀਆ ਭਰ 'ਚ ਮਸ਼ਹੂਰ ਹੋ ਗਈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਬੀਅਰ 'ਚ ਅਲਕੋਹਲ ਦੀ ਮਾਤਰਾ 55 ਫੀਸਦੀ ਹੈ। ਜੇਕਰ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 57 ਹਜ਼ਾਰ ਰੁਪਏ ਤੋਂ ਜ਼ਿਆਦਾ ਹੈ।