How many zones, ranges and districts in Punjab Police: ਦੋਸਤੋ ਅੱਜ ਤੁਹਾਨੂੰ ਅਸੀਂ ਜਨਰਲ ਨੌਲਜ ਦੀ ਇਸ ਖ਼ਬਰ ਵਿੱਚ ਪੰਜਾਬ ਪੁਲਿਸ ਨਾਲ ਜੁੜੀਆਂ ਕੁੱਝ ਅਹਿਮ ਜਾਣਕਾਰੀਆਂ ਦੇਵਾਂਗੇ। ਇਹ ਜਨਰਲ ਨੌਲਜ ਉਹਨਾਂ ਨੌਜਵਾਨਾਂ ਲਈ ਕਾਫ਼ੀ ਫਾਈਦੇਮੰਦ ਹੋ ਸਕਦੀ ਹੈ ਜਿਹੜੇ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਹਨ। ਪੰਜਾਬ ਪੁਲਿਸ ਨਾਲ ਸਬੰਧਤ ਸਾਰੀ ਜਨਰਲ ਨੌਲਜ ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ।
ਅੱਜ ਅਸੀਂ ਪੰਜਾਬ ਪੁਲਿਸ ਦੇ ਬਣਾਏ ਹੋਏ ਜ਼ੋਨ, ਰੇਂਜ ਅਤੇ ਜ਼ਿਲ੍ਹੇ ਬਾਰੇ ਨਜ਼ਰ ਮਾਰਾਂਗੇ ਅਤੇ ਜਾਣਾਗੇ ਕਿ ਆਖਰ ਇਹਨਾਂ ਨੂੰ ਬਣਾਉਣ ਦੀ ਕੀ ਜ਼ਰੂਰਤ ਪਈ ਹੈ।
ਪੰਜਾਬ ਪੁਲਿਸ ਦਾ ਇਕ ਵਿਸ਼ਾਲ ਸੰਗਠਨਾਤਮਕ ਢਾਂਚਾ ਹੈ। ਡੀ.ਜੀ.ਪੀ. ਦਾ ਪ੍ਰਸ਼ਾਸਨ, ਖੁਫੀਆ, ਸੁਰੱਖਿਆ, ਅਪਰਾਧ ਅਤੇ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ, ਪ੍ਰੋਵਿਜ਼ਨਿੰਗ ਅਤੇ ਆਈ ਟੀ ਐਂਡ ਟੀ ਸਮੇਤ ਸਕੱਤਰ- ਸੰਬੰਧੀ ਸਟਾਫ ਦੇ ਨਾਲ ਚੰਡੀਗੜ੍ਹ ਵਿਖੇ ਹੈੱਡ-ਕੁਆਰਟਰ ਹੈ।
ਪੁਲਿਸ ਜ਼ੋਨ
ਰਾਜ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਗਿਆ ਹੈ- (I) ਬਾਰਡਰ ਜ਼ੋਨ (II) ਪਟਿਆਲਾ ਜ਼ੋਨ (III) ਜਲੰਧਰ ਜ਼ੋਨ ਅਤੇ (IV) ਬਠਿੰਡਾ ਜ਼ੋਨ। ਹਰ ਜ਼ੋਨ ਦਾ ਮੁਖੀ ਇੱਕ ਇੰਸਪੈਕਟਰ ਜਨਰਲ ਆਫ਼ ਪੁਲਿਸ ਹੁੰਦਾ ਹੈ।
ਪੁਲਿਸ ਰੇਂਜ
ਪੰਜਾਬ ਨੂੰ ਪੁਲਿਸ ਵਿਭਾਗ 'ਚ ਸੱਤ ਰੇਂਜ 'ਚ ਵੰਡਿਆ ਗਿਆ ਹੈ। ਇਨ੍ਹਾਂ ਜ਼ੋਨਾਂ ਨੂੰ ਸੱਤ ਰੇਂਜਾਂ, ਜਿਵੇਂ ਕਿ ਪਟਿਆਲਾ, ਬਠਿੰਡਾ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਬਾਰਡਰ ਅਤੇ ਰੂਪਨਗਰ ਰੇਂਜ ਵਿੱਚ ਵੰਡਿਆ ਗਿਆ ਹੈ। ਇਸ ਸਮੇਂ ਪੰਜਾਬ ਵਿੱਚ 25 ਪੁਲਿਸ ਜ਼ਿਲ੍ਹੇ ਐਸਐਸਪੀ ਦੀ ਅਗਵਾਈ ਵਾਲੇ ਹਨ ਅਤੇ 3 ਕਮਿਸ਼ਨਰੇਟਾਂ ਦੀ ਅਗਵਾਈ ਆਈਜੀਪੀ ਕਰ ਰਹੇ ਹਨ।
ਹਥਿਆਰਬੰਦ ਪੂਰਕ ਬੱਲ
ਪੰਜਾਬ ਪੁਲਿਸ ਕੋਲ ਇੱਕ ਹਥਿਆਰਬੰਦ ਪੂਰਕ ਬੱਲ ਹੈ ਜਿਸ ਵਿੱਚ ਪੰਜਾਬ ਆਰਮਡ ਪੁਲਿਸ (ਪੀਏਪੀ) ਦੀਆਂ ਅੱਠ ਬਟਾਲੀਅਨਾਂ, ਇੰਡੀਆ ਰਿਜ਼ਰਵ ਬਟਾਲੀਅਨ (ਆਈਆਰਬੀ) ਦੀਆਂ ਸੱਤ ਬਟਾਲੀਅਨਾਂ ਕੰਮਾਡੋ ਦੀਆਂ ਅਤੇ ਪੰਜ ਬਟਾਲੀਅਨਾਂ ਸ਼ਾਮਲ ਹਨ।
ਪੰਜਾਬ ਦੇ ਕਮਿਸ਼ਨਰੇਟ
1. ਅੰਮ੍ਰਿਤਸਰ ਸਿਟੀ
2. ਜਲੰਧਰ ਸਿਟੀ
3. ਲੁਧਿਆਣਾ ਸਿਟੀ