New muslim country: ਵੈਟੀਕਨ ਸਿਟੀ (Vatican City ) ਦੁਨੀਆ ਦਾ ਸਭ ਤੋਂ ਛੋਟਾ ਹੈ। ਇਹ ਇੱਕ ਅਜਿਹਾ ਦੇਸ਼ ਹੈ ਜੋ ਈਸਾਈ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ। ਇਸ ਸਥਾਨ 'ਤੇ ਪੋਪ ਬੈਠਦਾ ਹੈ। ਇੱਥੋਂ ਉਹ ਧਰਮ ਨਾਲ ਜੁੜੇ ਕਿਸੇ ਵੀ ਮਾਮਲੇ 'ਤੇ ਆਪਣੀ ਰਾਏ ਦਿੰਦਾ ਹੈ। ਹਾਲਾਂਕਿ ਇਸ ਦੌਰਾਨ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜੋ ਹੈਰਾਨ ਕਰਨ ਵਾਲੀ ਹੈ। 


ਤੁਹਾਨੂੰ ਦੱਸ ਦੇਈਏ ਕਿ ਵੈਟੀਕਨ ਸਿਟੀ ਦੀ ਤਰਜ਼ 'ਤੇ ਇੱਕ ਮੁਸਲਿਮ ਮੌਲਵੀ ਵੀ ਆਪਣਾ ਦੇਸ਼ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿੱਥੋਂ ਸਿਰਫ ਇਸਲਾਮ ਨਾਲ ਜੁੜੇ ਮਾਮਲਿਆਂ 'ਤੇ ਚਰਚਾ ਕੀਤੀ ਜਾਵੇਗੀ। ਇਸ ਦੀ ਰਾਜਧਾਨੀ ਵੀ ਚੁਣੀ ਗਈ ਹੈ। ਜੋ ਅਲਬਾਨੀਆ ਦੀ ਰਾਜਧਾਨੀ ਤਿਰਾਨਾ ਹੋ ਸਕਦੀ ਹੈ।



ਦੁਨੀਆ ਦੇ ਸਭ ਤੋਂ ਛੋਟੇ ਮੁਸਲਿਮ ਦੇਸ਼ ਦਾ ਆਕਾਰ ਨਿਊਯਾਰਕ ਸਿਟੀ ਦੇ 5 ਬਲਾਕਾਂ ਦੇ ਬਰਾਬਰ ਹੋਵੇਗਾ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸਲਾਮ ਵਿੱਚ ਉਨ੍ਹਾਂ ਚੀਜ਼ਾਂ ਨੂੰ ਹਰਾਮ ਮੰਨਿਆ ਗਿਆ ਹੈ। ਇੱਥੇ ਉਸ ਨੂੰ ਮਨਜ਼ੂਰੀ ਮਿਲ ਜਾਵੇਗੀ। ਜਿਵੇਂ ਕਿ ਸ਼ਰਾਬ ਪੀਣ ਦੀ ਆਜ਼ਾਦੀ, ਔਰਤਾਂ ਲਈ ਉਹ ਜੋ ਚਾਹੁਣ ਕੱਪੜੇ ਪਹਿਨਣ ਤੇ ਜੋ ਚਾਹੁਣ ਜੀਵਨ ਸ਼ੈਲੀ ਜਿਉਣ ਦੀ ਆਜ਼ਾਦੀ। ਇਸ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੋਵੇਗੀ।


ਮੌਲਵੀ ਐਡਮੰਡ ਵੱਖਰਾ ਦੇਸ਼ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰੱਬ ਨੇ ਕਿਸੇ ਵੀ ਤਰ੍ਹਾਂ ਦੀ ਚੀਜ਼ ਬਣਾਉਣ ਤੋਂ ਨਹੀਂ ਰੋਕਿਆ। ਇਸ ਲਈ ਅਸੀਂ ਆਪਣੇ ਦਿਮਾਗ਼ ਦੀ ਵਰਤੋਂ ਕਰਕੇ ਕੁਝ ਵੀ ਬਣਾ ਸਕਦੇ ਹਾਂ। ਇਸ ਤੋਂ ਇਲਾਵਾ ਇਸ ਪ੍ਰਾਜੈਕਟ ਨਾਲ ਜੁੜੇ ਇਕ ਹੋਰ ਵਿਅਕਤੀ ਐਡਮੰਡ, ਜੋ ਕਿ ਬਾਬਾ ਮੋਂਡੀ ਦੇ ਨਾਂਅ ਨਾਲ ਮਸ਼ਹੂਰ ਹੈ, ਨੇ ਕਿਹਾ ਕਿ ਮੁਸਲਮਾਨਾਂ ਦਾ ਨਵਾਂ ਦੇਸ਼ 27 ਏਕੜ ਵਿਚ ਬਣਾਇਆ ਜਾਵੇਗਾ।



ਅਲਬਾਨੀਆ ਵਿੱਚ ਬਣਾਏ ਜਾ ਰਹੇ ਨਵੇਂ ਦੇਸ਼ ਦਾ ਆਪਣਾ ਪ੍ਰਸ਼ਾਸਨ ਤੇ ਸਰਹੱਦ ਹੋਵੇਗੀ, ਜੋ ਸੂਫ਼ੀ ਪਰੰਪਰਾ ਨਾਲ ਸਬੰਧਤ ਬੇਕਤਾਸ਼ੀ ਆਦੇਸ਼ ਦੇ ਨਿਯਮਾਂ ਦੀ ਪਾਲਣਾ ਕਰੇਗਾ। ਪਾਸਪੋਰਟ ਬਣਾਉਣ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਬਾਰੇ ਅਲਬਾਨੀਆ ਦੇ ਪ੍ਰਧਾਨ ਮੰਤਰੀ ਐਡੀ ਰਾਮਾ (Edi Rama) ਨੇ ਜਾਣਕਾਰੀ ਦਿੱਤੀ ਹੈ ਕਿ ਉਹ ਛੇਤੀ ਹੀ ਅਜਿਹੇ ਦੇਸ਼ ਬਾਰੇ ਐਲਾਨ ਕਰਨ ਜਾ ਰਹੇ ਹਨ ਜੋ ਮੁਸਲਮਾਨਾਂ ਦਾ ਸਭ ਤੋਂ ਛੋਟਾ ਦੇਸ਼ ਹੋਵੇਗਾ।