ਦੁਨੀਆ ਭਰ ਵਿੱਚ ਜਾਨਵਰਾਂ ਦਾ ਸ਼ਿਕਾਰ ਵੱਡੇ ਪੱਧਰ 'ਤੇ ਹੁੰਦਾ ਹੈ। ਕੁਝ ਜਾਨਵਰ ਉਨ੍ਹਾਂ ਦੀ ਚਮੜੀ ਅਤੇ ਮਾਸ ਲਈ ਅਤੇ ਕੁਝ ਜਾਨਵਰ ਉਨ੍ਹਾਂ ਦੀਆਂ ਹੱਡੀਆਂ ਲਈ ਮਾਰੇ ਜਾਂਦੇ ਹਨ। ਜਦੋਂ ਕਿ ਹਾਥੀ ਆਪਣੇ ਦੰਦਾਂ ਲਈ ਸ਼ਿਕਾਰ ਕੀਤਾ ਜਾਂਦਾ ਹੈ। ਜਦੋਂ ਕਿ ਗੈਂਡੇ ਨੂੰ ਉਨ੍ਹਾਂ ਦੇ ਸਿੰਗ ਲਈ ਮਾਰਿਆ ਜਾਂਦਾ ਹੈ।


ਦੱਸ ਦਈਏ ਕਿ ਅਫਰੀਕੀ ਦੇਸ਼ਾਂ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਵਿਚ ਜਾਨਵਰਾਂ ਨਾਲ ਜੁੜੀਆਂ ਚੀਜ਼ਾਂ ਦੀ ਮੰਗ ਜ਼ਿਆਦਾ ਹੈ। ਚੀਨ ਅਤੇ ਤਾਈਵਾਨ ਦੋ ਅਜਿਹੇ ਦੇਸ਼ ਹਨ ਜਿੱਥੇ ਇਨ੍ਹਾਂ ਦੀ ਮੰਗ ਸਭ ਤੋਂ ਵੱਧ ਹੈ। ਚੀਨ ਸਦੀਆਂ ਤੋਂ ਇਨ੍ਹਾਂ ਜਾਨਵਰਾਂ ਤੋਂ ਬਣੀਆਂ ਦਵਾਈਆਂ ਲਈ ਜਾਣਿਆ ਜਾਂਦਾ ਹੈ। ਇੱਥੇ ਬਾਘ ਦੇ ਗੁਪਤ ਅੰਗਾਂ ਤੋਂ ਬਣੀ ਵਾਈਨ ਵੀ ਵਿਕਦੀ ਹੈ।


ਇਸਤੋਂ ਇਲਾਵਾ ਡੀਡਬਲਯੂ ਦੀ ਰਿਪੋਰਟ ਦੇ ਅਨੁਸਾਰ, ਪੂਰੀ ਦੁਨੀਆ ਵਿੱਚ ਬਾਘਾਂ ਨੂੰ ਉਨ੍ਹਾਂ ਦੀ ਚਮੜੀ ਅਤੇ ਹੱਡੀਆਂ ਲਈ ਮਾਰਿਆ ਜਾਂਦਾ ਹੈ। ਜਦਕਿ ਚੀਨ ਵਿੱਚ, ਜਿਨਸੀ ਸ਼ਕਤੀ ਨੂੰ ਵਧਾਉਣ ਵਾਲੀਆਂ ਦਵਾਈਆਂ ਬਣਾਉਣ ਲਈ ਉਨ੍ਹਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਇਸ ਰਿਪੋਰਟ ਮੁਤਾਬਕ ਚੀਨ 'ਚ ਟਾਈਗਰ ਦੇ ਪ੍ਰਾਈਵੇਟ ਪਾਰਟਸ ਅਤੇ ਹੱਡੀਆਂ ਨੂੰ ਚੌਲਾਂ ਤੋਂ ਬਣੀ ਵਾਈਨ 'ਚ ਭਿਉਂਤਾ ਜਾਂਦਾ ਹੈ ਅਤੇ ਫਿਰ ਕੁਝ ਦਿਨਾਂ ਬਾਅਦ ਇਸ ਨੂੰ ਮਰਦਾਂ ਨੂੰ ਪਰੋਸ ਦਿੱਤਾ ਜਾਂਦਾ ਹੈ।


ਦੱਸਣਯੋਗ ਹੈ ਕਿ ਚੀਨੀ ਪੁਰਸ਼ਾਂ ਦੇ ਇੱਕ ਖਾਸ ਵਰਗ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਜਿਨਸੀ ਸ਼ਕਤੀ ਵਧੇਗੀ। ਇਹੀ ਕਾਰਨ ਹੈ ਕਿ ਮੁੰਡਿਆਂ ਵਿੱਚ ਇਸ ਵਾਈਨ ਦੀ ਮੰਗ ਬਹੁਤ ਜ਼ਿਆਦਾ ਹੈ। ਕੁਝ ਖਾਸ ਮੌਕਿਆਂ 'ਤੇ, ਲੋਕ ਇਸ ਵਾਈਨ ਲਈ ਬਹੁਤ ਸਾਰਾ ਪੈਸਾ ਖਰਚ ਕਰਨ ਤੋਂ ਪਿੱਛੇ ਨਹੀਂ ਹਟਦੇ। ਸਾਲ 2014 'ਚ ਡੇਲੀ ਮੇਲ ਨੇ ਇਕ ਰਿਪੋਰਟ ਛਾਪੀ ਸੀ, ਜਿਸ ਦੀ ਉਨ੍ਹਾਂ ਦਿਨਾਂ 'ਚ ਕਾਫੀ ਚਰਚਾ ਹੋਈ ਸੀ। 


ਦੱਖਣੀ ਕੋਰੀਆ ਦੇ Gwangji Province 'ਚ ਰਹਿਣ ਵਾਲੇ ਇਕ ਵਿਅਕਤੀ 'ਤੇ ਕਈ ਬਾਘਾਂ ਦਾ ਗੈਰ-ਕਾਨੂੰਨੀ ਸ਼ਿਕਾਰ ਕਰਨ ਦਾ ਦੋਸ਼ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਇਨ੍ਹਾਂ ਬਾਘਾਂ ਦਾ ਉਨ੍ਹਾਂ ਦੇ ਖੂਨ ਅਤੇ ਗੁਪਤ ਅੰਗਾਂ ਲਈ ਸ਼ਿਕਾਰ ਕਰਦਾ ਸੀ। ਦਰਅਸਲ, ਇਹ ਵਿਅਕਤੀ ਇਨ੍ਹਾਂ ਬਾਘਾਂ ਦਾ ਸ਼ਿਕਾਰ ਕਰਦਾ ਸੀ, ਉਨ੍ਹਾਂ ਦਾ ਖੂਨ ਪੀਂਦਾ ਸੀ ਅਤੇ ਉਨ੍ਹਾਂ ਦੇ ਗੁਪਤ ਅੰਗਾਂ ਨੂੰ ਖਾਂਦਾ ਸੀ। ਇਸ ਮਾਮਲੇ ਵਿੱਚ ਅਦਾਲਤ ਨੇ ਇਸ ਵਿਅਕਤੀ ਨੂੰ 13 ਸਾਲ ਦੀ ਸਜ਼ਾ ਵੀ ਸੁਣਾਈ ਸੀ। ਇਸ ਤੋਂ ਇਲਾਵਾ ਅਦਾਲਤ ਨੇ ਉਸ 'ਤੇ 25000 ਡਾਲਰ ਦਾ ਜੁਰਮਾਨਾ ਵੀ ਲਗਾਇਆ ਸੀ।