ਦੁਨੀਆ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਹਾਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੰਦੀਆਂ ਹਨ। ਇਸ ਦੇ ਨਾਲ ਹੀ, ਕੁਝ ਸੱਭਿਆਚਾਰ ਪੈਦਾ ਕੀਤੇ ਗਏ ਹਨ ਜੋ ਹੈਰਾਨੀਜਨਕ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਸੱਭਿਆਚਾਰ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਸਲ 'ਚ ਅਸੀਂ ਤੁਹਾਨੂੰ ਨਿਊਡਸਟ ਸਿਟੀ ਬਾਰੇ ਦੱਸਣ ਜਾ ਰਹੇ ਹਾਂ। ਜੋ ਕਿ ਦੁਨੀਆ ਦਾ ਇੱਕੋ ਇੱਕ ਅਜਿਹਾ ਸ਼ਹਿਰ ਹੈ। ਜਿੱਥੇ ਲੋਕ ਨਿਊਡ ਟੂਰਿਜ਼ਮ ਲਈ ਆਉਂਦੇ ਹਨ।
ਲੋਕ ਬਿਨਾਂ ਕੱਪੜਿਆਂ ਦੇ ਆਉਂਦੇ ਹਨ ਇਸ ਸ਼ਹਿਰ ਵਿੱਚ
ਦਰਅਸਲ, ਅਸੀਂ ਜਿਸ ਸ਼ਹਿਰ ਦੀ ਗੱਲ ਕਰ ਰਹੇ ਹਾਂ, ਉਹ ਇੱਕ ਫਰਾਂਸੀਸੀ ਸ਼ਹਿਰ ਹੈ ਜਿਸਦਾ ਨਾਮ ਕੈਪ ਡੀ'ਐਜ (Cap d'Agde) ਹੈ। ਜੋ ਕਿ ਮੈਡੀਟੇਰੀਅਨ ਤੱਟ ਦੇ ਨੇੜੇ ਮੌਜੂਦ ਹੈ। ਇਹ ਸ਼ਹਿਰ ਆਪਣੀ ਵਿਲੱਖਣ ਜੀਵਨ ਸ਼ੈਲੀ ਲਈ ਜਾਣਿਆ ਜਾਂਦਾ ਹੈ। ਇਹ ਦੁਨੀਆ ਦੀ ਅਜਿਹੀ ਥਾਂ ਹੈ, ਜਿੱਥੇ ਤੁਹਾਡੇ 'ਤੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਲਗਾਈ ਜਾਂਦੀ। ਇਹ ਸ਼ਹਿਰ ਜ਼ਿਆਦਾਤਰ ਹਨੀਮੂਨ ਡੈਸਟੀਨੇਸ਼ਨ ਵਜੋਂ ਜਾਣਿਆ ਜਾਂਦਾ ਹੈ।
ਬਗੈਰ ਕੱਪੜਿਆਂ ਦੇ ਘੁੰਮਦੇ ਹਨ ਲੋਕ
ਇਸ ਸ਼ਹਿਰ ਵਿੱਚ ਲੋਕਾਂ ਨੂੰ ਬਗੈਰ ਕੱਪੜਿਆਂ ਦੇ ਘੁੰਮਣ ਦੀ ਆਜ਼ਾਦੀ ਹੈ। ਆਪਣੇ ਸੁੰਦਰ ਬੀਚਾਂ ਲਈ ਮਸ਼ਹੂਰ ਇਸ ਸ਼ਹਿਰ ਵਿੱਚ ਸਮੁੰਦਰੀ ਕਿਨਾਰੇ ਦਾ ਨਜ਼ਾਰਾ ਵੱਖਰਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ ਬੀਚ ਤੋਂ ਇਲਾਵਾ ਲੋਕ ਰੈਸਟੋਰੈਂਟਾਂ ਅਤੇ ਸੁਪਰਮਾਰਕੀਟਾਂ 'ਚ ਵੀ ਬਗੈਰ ਕੱਪੜਿਆਂ ਦੇ ਘੁੰਮ ਸਕਦੇ ਹਨ। ਭਾਵੇਂ ਤੁਸੀਂ ਵਾਲ ਕਟਵਾਉਣੇ ਹੋਣ ਜਾਂ ਬੇਕਰੀ ਤੋਂ ਕੋਈ ਚੀਜ਼ ਖਰੀਦਣੀ ਹੋਵੇ ਜਾਂ ਕਸਰਤ ਕਰਨੀ ਹੋਵੇ, ਇੱਥੇ ਕਿਸੇ ਵੀ ਤਰ੍ਹਾਂ ਦੇ ਕੱਪੜੇ ਪਹਿਨਣ 'ਤੇ ਕੋਈ ਪਾਬੰਦੀ ਨਹੀਂ ਹੈ।
ਵੱਡੀ ਗਿਣਤੀ ਵਿੱਚ ਆਉਂਦੇ ਹਨ ਸੈਲਾਨੀ
ਹਰ ਗਰਮੀਆਂ ਵਿੱਚ ਕੈਪ ਡੀ ਐਡਜ ਦਾ ਸ਼ਹਿਰ ਸੈਲਾਨੀਆਂ ਨਾਲ ਭਰਿਆ ਰਹਿੰਦਾ ਹੈ। ਇੱਕ ਅੰਦਾਜ਼ੇ ਮੁਤਾਬਕ ਇੱਥੇ ਹਰ ਸਾਲ 50 ਹਜ਼ਾਰ ਸੈਲਾਨੀ ਆਉਂਦੇ ਹਨ। ਗਰਮੀਆਂ ਵਿੱਚ ਇੱਥੇ ਆਉਣ ਵਾਲੇ ਜ਼ਿਆਦਾਤਰ ਸੈਲਾਨੀ ਫਰਾਂਸ, ਬੈਲਜੀਅਮ, ਜਰਮਨੀ, ਇਟਲੀ, ਅਮਰੀਕਾ, ਡੈਨਮਾਰਕ ਅਤੇ ਕੈਨੇਡਾ ਦੇ ਹੁੰਦੇ ਹਨ। ਇੱਥੇ ਹਨੀਮੂਨ ਲਈ ਆਉਣ ਵਾਲੇ ਜੋੜਿਆਂ ਦਾ ਕਹਿਣਾ ਹੈ ਕਿ ਇਹ ਕਾਫੀ ਵਧੀਆ ਅਨੁਭਵ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।