Railway Track: ਅਸੀਂ ਲੋਹੇ ਦੀ ਹਰ ਚੀਜ਼ ਨੂੰ ਰੰਗ ਕਰਕੇ ਜਾਂ ਫਿਰ ਕਾਫੀ ਸੰਭਾਲ ਕੇ ਰੱਖਦੇ ਹਾਂ, ਤਾਂ ਕਿ ਇਸਨੂੰ ਜੰਗ ਨਾ ਲੱਗ ਜਾਵੇ। ਪਰ, ਘਰ ਵਿੱਚ ਪਏ ਕਿਸੇ ਵੀ ਲੋਹੇ ਨੂੰ ਕੁਝ ਹੀ ਦਿਨਾਂ ਵਿੱਚ ਜੰਗਾਲ ਲੱਗ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਹਮੇਸ਼ਾ ਬਾਹਰ ਰਹਿਣ ਵਾਲੇ ਰੇਲਵੇ ਟ੍ਰੈਕ 'ਤੇ ਜੰਗਾਲ ਕਿਉਂ ਨਹੀਂ ਲੱਗਦਾ। ਇਸਦਾ ਕੀ ਕਾਰਨ ਹੈ, ਆਓ ਜਾਣਦੇ ਹਾਂ।


 ਜਿਨ੍ਹਾਂ ਪਟੜੀਆਂ 'ਤੇ ਰੇਲਗੱਡੀ ਚੱਲਦੀ ਹੈ, ਉਹ ਹਮੇਸ਼ਾ ਬਾਹਰ ਤੇ ਖੁੱਲ੍ਹੇ ਰਹਿੰਦੇ ਹਨ, ਪਰ ਉਨ੍ਹਾਂ ਨੂੰ ਕਦੇ ਜੰਗਾਲ ਨਹੀਂ ਲੱਗਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਇਨ੍ਹਾਂ ਪਟੜੀਆਂ ਦੇ ਲੋਹੇ ਵਿਚ ਅਜਿਹਾ ਕੀ ਹੈ ਕਿ ਇਨ੍ਹਾਂ ਨੂੰ ਜੰਗਾਲ ਨਾ ਲੱਗੇ? ਆਖਿਰ ਜੰਗ ਕੀ ਹੈ ਤੇ ਲੋਹੇ ਨੂੰ ਜੰਗਾਲ ਕਿਉਂ ਲੱਗਦਾ ਹੈ।


ਅਸਲ ਵਿੱਚ ਜਦੋਂ ਕੋਈ ਆਇਰਨ ਆਕਸੀਜਨ ਅਤੇ ਨਮੀ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਉਸ ਉੱਤੇ ਆਇਰਨ ਆਕਸਾਈਡ ਦੀ ਇੱਕ ਪਰਤ ਜਮ੍ਹਾਂ ਹੋਣ ਲੱਗਦੀ ਹੈ। ਇਸ ਨੂੰ ਜੰਗ ਕਹਿੰਦੇ ਹਨ। 


ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਰੇਲਵੇ ਟ੍ਰੈਕ ਹਮੇਸ਼ਾ ਆਕਸੀਜਨ ਅਤੇ ਨਮੀ ਦੇ ਸੰਪਰਕ ਵਿਚ ਰਹਿੰਦੇ ਹਨ, ਫਿਰ ਉਨ੍ਹਾਂ 'ਤੇ ਆਇਰਨ ਆਕਸਾਈਡ ਦੀ ਪਰਤ ਕਿਉਂ ਨਹੀਂ ਬਣ ਜਾਂਦੀ। ਇਸ ਦਾ ਕਾਰਨ ਰੇਲਵੇ ਟਰੈਕਾਂ 'ਚ ਵਰਤਿਆ ਜਾਣ ਵਾਲਾ ਖਾਸ ਲੋਹਾ ਹੈ।


ਰੇਲਵੇ ਟ੍ਰੈਕ ਇਕ ਖਾਸ ਕਿਸਮ ਦੇ ਲੋਹੇ ਤੋਂ ਬਣੇ ਹੁੰਦੇ ਹਨ, ਇਸ ਨੂੰ ਮੈਂਗਨੀਜ਼ ਸਟੀਲ ਕਿਹਾ ਜਾਂਦਾ ਹੈ। ਇਸ ਨੂੰ ਸਟੀਲ ਅਤੇ ਮੈਂਗਨੀਜ਼ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। 


ਦੱਸ ਦਈਏ ਕਿ ਮੈਂਗਨੀਜ਼ ਸਟੀਲ ਵਿੱਚ 12 ਫੀਸਦੀ ਮੈਂਗਨੀਜ਼ ਅਤੇ 0.8 ਫੀਸਦੀ ਕਾਰਬਨ ਮਿਲਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਰੇਲਵੇ ਟ੍ਰੈਕਾਂ 'ਤੇ ਆਕਸੀਕਰਨ ਦਾ ਕੋਈ ਅਸਰ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਕਈ ਸਾਲਾਂ ਤੱਕ ਰੇਲਵੇ ਪਟੜੀਆਂ ਨੂੰ ਜੰਗਾਲ ਨਹੀਂ ਲੱਗਦਾ।


 ਇਸਤੋਂ ਇਲਾਵਾ ਰੇਲਵੇ ਨਾਲ ਜੁੜੀ ਇੱਕ ਹੋਰ ਜਾਣਕਾਰੀ ਦਿੰਦੇ ਹਾਂ ਕਿ ਭਾਰਤੀ ਰੇਲਵੇ ਟਰੈਕ 115,000 ਕਿਲੋਮੀਟਰ ਤੋਂ ਵੱਧ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਭਾਰਤੀ ਰੇਲਵੇ ਟਰੈਕ ਦੀ ਲੰਬਾਈ 67,368 ਕਿਲੋਮੀਟਰ ਤੋਂ ਵੱਧ ਹੈ।


 


 



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


 


ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l


Join Our Official Telegram Channel: https://t.me/abpsanjhaofficial