Human Hair Business:  : ਕੌਣ ਆਪਣੇ ਵਾਲਾਂ ਨੂੰ ਪਿਆਰ ਨਹੀਂ ਕਰਦਾ? ਇਨ੍ਹਾਂ ਲਈ ਇਕ ਵਿਅਕਤੀ ਹਜ਼ਾਰਾਂ ਰੁਪਏ ਖਰਚਣ ਲਈ ਤਿਆਰ ਹੋ ਜਾਂਦਾ ਹੈ। ਅਸੀਂ ਆਪਣੇ ਵਾਲਾਂ ਨੂੰ ਸੁੰਦਰ ਰੱਖਣ ਲਈ ਕਈ ਤਰ੍ਹਾਂ ਦੇ ਉਤਪਾਦ ਵੀ ਵਰਤਦੇ ਹਾਂ। ਅਜਿਹੇ 'ਚ ਕੀ ਤੁਸੀਂ ਕਦੇ ਸੋਚਿਆ ਹੈ ਕਿ ਸੈਲੂਨ 'ਚ ਜੋ ਵਾਲ ਕੱਟੇ ਜਾਂਦੇ ਹਨ ਜਾਂ ਜੋ ਵਾਲ ਝੜਦੇ ਹਨ ਜਾਂ ਕਈ ਲੋਕ ਆਪਣੇ ਵਾਲ ਮੰਦਰ 'ਚ ਦਾਨ ਕਰਦੇ ਹਨ, ਉਨ੍ਹਾਂ ਦਾ ਤੁਹਾਡੇ ਜੀਵਨ 'ਚ ਕੋਈ ਮਹੱਤਵ ਨਹੀਂ ਹੈ, ਪਰ ਅਸਲ 'ਚ ਤੁਹਾਡੇ ਵਾਲਾਂ ਦਾ ਵੀ ਬਹੁਤ ਵੱਡਾ ਕਾਰੋਬਾਰ ਹੈ? ਆਓ ਅੱਜ ਦੀ ਇਸ ਖਬਰ ਵਿੱਚ ਵਾਲਾਂ ਦੇ ਇਸ ਕਾਰੋਬਾਰ ਨੂੰ ਸਮਝੀਏ।


ਵਾਲ ਕਿਵੇਂ ਵੇਚੇ ਜਾਂਦੇ ਹਨ?


ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਮ ਤੌਰ 'ਤੇ ਜਿਨ੍ਹਾਂ ਵਾਲਾਂ ਨੂੰ ਤੁਸੀਂ ਬੇਕਾਰ ਸਮਝਦੇ ਹੋ, ਉਨ੍ਹਾਂ ਦੀ ਕੀਮਤ ਸਿਰਫ 100 ਜਾਂ 200 ਰੁਪਏ ਨਹੀਂ ਹੈ, ਸਗੋਂ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਕਿਲੋ ਦਾ ਕਾਰੋਬਾਰ ਹੈ। ਹੋ ਸਕਦਾ ਹੈ ਬਾਹਰ ਗਲੀ 'ਚ ਵਾਲ ਖਰੀਦਣ ਵਾਲੇ ਤੁਹਾਡੇ ਘਰਾਂ 'ਚ ਆ ਕੇ ਤੁਹਾਡੇ ਵਾਲਾਂ ਦੇ ਬਦਲੇ ਤੁਹਾਨੂੰ ਕੁਝ ਭਾਂਡੇ ਜਾਂ ਪੈਸੇ ਦੇ ਦੇਣ, ਜਾਂ ਤੁਸੀਂ ਆਪਣੇ ਵਾਲ ਡਿੱਗਣ ਜਾਂ ਕੱਟਣ ਤੋਂ ਬਾਅਦ ਸੁੱਟ ਦਿਓ, ਪਰ ਅਸਲ ਵਿੱਚ, ਉਹ ਵਾਲ ਤੁਹਾਡੇ ਹਨ ਤੇ ਤੁਸੀਂ ਉਹਨਾਂ ਨੂੰ ਚੰਗੀ ਕੀਮਤ 'ਤੇ ਵੇਚ ਸਕਦੇ ਹੋ।


ਦਰਅਸਲ, ਤੁਹਾਡੇ ਵਾਲ ਇਕੱਠੇ ਕਰਕੇ ਕਰੋੜਾਂ ਰੁਪਏ ਵਿੱਚ ਵਿਦੇਸ਼ਾਂ ਵਿੱਚ ਵੇਚੇ ਜਾਂਦੇ ਹਨ। ਵਿਦੇਸ਼ੀ ਲੋਕ ਭਾਰਤੀ ਔਰਤਾਂ ਦੇ ਲੰਬੇ ਵਾਲਾਂ ਨੂੰ ਬਹੁਤ ਪਸੰਦ ਕਰਦੇ ਹਨ, ਉਨ੍ਹਾਂ ਨੂੰ ਇਸ ਦੀ ਚੰਗੀ ਕੀਮਤ ਵੀ ਮਿਲਦੀ ਹੈ। ਭਾਰਤ ਤੋਂ ਵਾਲ ਚੀਨ, ਮਲੇਸ਼ੀਆ, ਥਾਈਲੈਂਡ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵ ਅਤੇ ਬਰਮਾ ਵਰਗੇ ਦੇਸ਼ਾਂ ਨੂੰ ਵੇਚੇ ਜਾਂਦੇ ਹਨ।


ਵਿਦੇਸ਼ਾਂ ਵਿੱਚ ਵਾਲਾਂ ਦੀ ਕੀਮਤ ਕਿੰਨੀ ਹੈ?


ਵਾਲਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਇਸ ਦੇ ਆਕਾਰ ਅਤੇ ਗੁਣਵੱਤਾ 'ਤੇ ਨਿਰਭਰ ਕਰਦਾ ਹੈ। ਵਿਦੇਸ਼ਾਂ ਵਿੱਚ ਰਾਅ ਵਾਲ 10 ਹਜ਼ਾਰ ਤੋਂ 40 ਹਜ਼ਾਰ ਰੁਪਏ ਪ੍ਰਤੀ ਕਿਲੋ, ਰੇਮੀ ਵਾਲ 5 ਤੋਂ 25 ਹਜ਼ਾਰ ਰੁਪਏ ਪ੍ਰਤੀ ਕਿਲੋ ਅਤੇ ਨੋਲ ਰੇਮੀ ਵਾਲ 2 ਤੋਂ 10 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੇ ਹਨ।



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।