ਘਰ ਵਿੱਚ ਕਿਸੇ ਵੀ ਬੱਚੇ ਦਾ ਜਨਮ ਹੁੰਦਾ ਹੈ, ਤਾਂ ਪੂਰਾ ਪਰਿਵਾਰ ਉਸਦਾ ਨਾਮ ਰੱਖਣ ਲਈ ਕਾਫੀ ਉਤਸਕ ਰਹਿੰਦਾ ਹੈ। ਪਰਿਵਾਰਿਕ ਮੈਂਬਰਾਂ ਦੇ ਦੋਸਤ, ਰਿਸ਼ਤੇਦਾਰ, ਲੋਕ ਬੱਚੇ ਦੇ ਨਾਮ ਲੱਭਦੇ ਰਹਿੰਦੇ ਹਨ। ਸਾਰੇ ਮਨ ਵਿੱਚ ਬੱਚਿਆਂ ਦੇ ਵੱਖਰੇ-ਵੱਖਰੇ ਨਾਮ ਸੋਚਣ ਲੱਗ ਜਾਂਦੇ ਹਨ। ਕਿਉਕਿ ਉਹ ਆਪਣੇ ਬੱਚੇ ਦਾ ਸਭ ਤੋਂ ਵੱਧ ਸੋਹਣਾ ਨਾਮ ਰੱਖਣਾ ਚਾਹੁੰਦੇ ਹਨ।

 ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਦੇਸ਼ ਵੀ ਹਨ, ਜਿੱਥੇ ਬੱਚਿਆਂ ਦੇ ਨਾਮ ਰੱਖਣ ਉੱਤੇ ਕੁੱਝ ਸਰਕਾਰੀ ਨਿਯਮ ਹਨ। ਅਸੀਂ ਤੁਹਾਨੂੰ ਅਜਿਹੇ ਦੇਸ਼ ਬਾਰੇ ਦੱਸਦੇ ਹਾਂ, ਜਿੱਥੇ ਕੁਝ ਨਾਮਾਂ 'ਤੇ ਪਾਬੰਦੀ ਹੈ। ਜੇਕਰ ਪਰਿਵਾਰ ਦੇ ਮੈਂਬਰ ਬੱਚਿਆਂ ਦਾ ਇਹ ਨਾਮ ਰੱਖਦੇ ਹਨ ਤਾਂ ਉਨ੍ਹਾਂ ਨੂੰ ਜੇਲ੍ਹ ਹੋ ਸਕਦੀ ਹੈ।  

ਡੇਲੀ ਸਟਾਰ ਦੀ ਰਿਪੋਰਟ ਦੇ ਅਨੁਸਾਰ  ਬ੍ਰਿਟੇਨ ਵਿੱਚ ਵੈਸੇ ਤਾਂ ਉਪਨਾਮ ਰੱਖਣ ਵਿੱਚ ਕੋਈ ਰੋਕ ਨਹੀਂ ਹੈ, ਪਰ ਇਹ ਵੇਖਣਾ ਜ਼ਰੂਰੀ ਹੈ ਕਿ  ਰਜਿਸ‍ਟਾਰ ਕਿਸ ਤਰ੍ਹਾਂ ਦਾ ਨਾਮ ਸ‍ਵੀਕਾਰ ਨਹੀਂ ਕਰਦੇ ਹਨ। ਨਾਮ ਵਿੱਚ ਅੱਖਰਾਂ ਦਾ ਕ੍ਰਮ ਹੋਣਾ ਚਾਹੀਦਾ ਹੈ ਅਤੇ ਇਹ ਅਪਤੀਜਨਕ ਨਹੀਂ ਹੋਣਾ ਚਾਹੀਦਾ।  ਨਾਮ ਇੰਨਾ ਹੀ ਲੰਬਾ ਹੋਣਾ ਚਾਹੀਦਾ ਹੈ ਕਿ ਰਜਿਸ‍ਟ੍ਰੇਸ਼ਨ ਪੇਜ ਉੱਤੇ ਦਿੱਤੀ ਗਈ ਜਗ੍ਹਾ ਵਿੱਚ ਫਿਟ ਹੋ ਜਾਵੇ। ਨਾਮ ਵੱਡਾ ਹੋਵੇਗਾ ਤਾਂ ਰਜਿਸ‍ਟਰੇਸ਼ਨ ਨਹੀਂ ਹੋਵੇਗਾ।

 ਅਮਰੀਕੀ ਜਨਮ ਪ੍ਰਮਾਣ ਪੱਤਰ ਦੇ ਅਨੁਸਾਰ ਕੁਝ ਨਾਮ ਨਹੀਂ ਰੱਖ ਸਕਦੇ। ਜਿਵੇਂ - ਕਿੰਗ, ਕਵੀਨ, ਜੀਸਸ ਕ੍ਰਾਈਸ‍ਟ, ਯਿਸੂ ਮਸੀਹ, III, ਸੰਤਾ ਕਲੌਜ਼, ਮਜੇਸ‍ਟੀ, ਐਡੌਫ ਹਿਟਲਰ, ਮਸੀਹਾ, @ ਅਤੇ 1069 ਸ਼ਾਮਲ ਹਨ। ਕੁਝ ਦੇਸ਼ਾਂ ਵਿੱਚ ਤਾਂ ਇਸਤੋਂ ਵੀ ਕਾਫੀ ਸਖਤ ਨਿਯਮ ਹਨ।  

ਦੁਨੀਆਂ ਦੇ ਕਿਸ ਦੇਸ਼ ਵਿੱਚ ਕਿਸ ਨਾਮ ਤੇ ਪਾਬੰਦੀ ਹੈ -  

  ਸੈਕਸ ਫਰੂਟ-  Sex Fruit (ਨਿਊਜੀਲੈਂਡ)

ਲਿੰਡਾ- Linda  (ਸਾਊਦੀ ਅਰਬ)ਸ‍ਨੇਕ- Snake  (ਮਲੇਸ਼ੀਆ)

ਸ਼ੁੱਕਰਵਾਰ-Friday  (ਇਟਲੀ)

ਇਸਲਾਮ-Islam (ਚੀਨ)

ਸਾਰਹ-Sarah  (ਮੋਰਕੋ)

ਚੀਫ ਮੈਕਸਿਮਸ -Chief Maximus  (ਨਿਊਜੀਲੈਂਡ)

ਬਲੂ- Blue  (ਇਟਲੀ)

ਖਤਨਾ- Circumcision  (ਮੈਕਸਿਕੋ)

ਕੁਰਾਨ-Quran (ਚੀਨ)

ਹੈਰੀਅਟ-Harriet  (ਆਇਸਲੈਂਡ)

ਬੰਦਰ-Monkey  (ਡੇਨਮਾਰਕ)

ਥੋਰ-Thor  (ਪੁਰਤਗਾਲ)ਗ੍ਰੀਜ਼ਮੈਨ ਐਮਬੱਪੇ (ਫ੍ਰਾਂਸ)

ਤਾਲੁਲਾ ਹਵਾਈ  Talula Does the Hula from Hawaii (ਨਿਊਜੀਲੈਂਡ)

ਬ੍ਰਿਜ- Bridge (ਨੋਰਵੇ)

ਓਸਾਮਾ ਬਿਨ ਲਾਦੇਨ (ਜਰਮਨੀ)

ਮੇਟਾਲਿਕਾ- Metallica  (ਸਵੀਡਨ)

ਪ੍ਰਿੰਸ ਵਿਲੀਅਮ (ਫ੍ਰਾਂਸ)

ਐਨਲ- Anal  (ਨਿਊਜੀਲੈਂਡ)

ਨੁਟੇਲਾ- Nutella  (ਫਰਾਂਸ)

ਵੁਲਫ- Wolf  (ਸਪੇਨ)

ਟੌਮ- Tom  (ਪੁਰਤਗਾਲ)

ਕੈਮਿਲਾ- Camilla  (ਆਇਸਲੈਂਡ)

ਜੁਡਾਸ- Judas (ਸਵਿੱਟਜਰਲੈਂਡ)

ਡੂਕ- Duke (ਆਸਟ੍ਰੇਲੀਆ)