ਜੇਕਰ ਤੁਸੀਂ ਕਿਸੇ ਡੂੰਘੇ ਪਾਣੀ ਵਿੱਚ ਫਸ ਜਾਂਦੇ ਹੋ, ਤਾਂ ਤੁਸੀਂ ਆਪਣੇ ਸਾਹ ਨੂੰ ਜ਼ਿਆਦਾ ਦੇਰ ਤੱਕ ਨਹੀਂ ਰੋਕ ਸਕਦੇ, ਪਰ ਕੀ ਤੁਸੀਂ ਇੱਕ ਅਜਿਹੇ ਭਾਈਚਾਰੇ ਬਾਰੇ ਜਾਣਦੇ ਹੋ ਜੋ ਲੰਬੇ ਸਮੇਂ ਤੱਕ ਪਾਣੀ ਵਿੱਚ ਸਾਹ ਰੋਕ ਸਕਦਾ ਹੈ? ਇਨ੍ਹਾਂ ਲੋਕਾਂ ਨੂੰ ਅਜੂਬੇ ਲੋਕ ਵੀ ਕਿਹਾ ਜਾਂਦਾ ਹੈ। ਉਹ ਇਸ ਲਈ ਵੀ ਕਿਉਂਕਿ ਇਨ੍ਹਾਂ ਲੋਕਾਂ ਨੇ ਸਮੁੰਦਰ ਦੇ ਅੰਦਰ ਆਪਣਾ ਪਿੰਡ ਵਸਾਇਆ ਹੋਇਆ ਹੈ। ਇਹ ਲੋਕ ਸਮੁੰਦਰ ਦੀ 200 ਫੁੱਟ ਡੂੰਘਾਈ 'ਤੇ ਪਾਣੀ ਦੀ ਖੇਤੀ ਵੀ ਕਰਦੇ ਹਨ। ਇਨ੍ਹਾਂ ਦੇ ਕਾਰਨਾਮੇ ਅਜਿਹੇ ਹਨ ਕਿ ਉਨ੍ਹਾਂ ਨੂੰ ਸੁਣ ਕੇ ਤੁਸੀਂ ਸੋਚਾਂ 'ਚ ਪੈਣ ਨੂੰ ਮਜਬੂਰ ਹੋ ਸਕਦੇ ਹੋ।


ਸਮੁੰਦਰ ਵਿੱਚ ਰਹਿਣ ਵਾਲੇ ਇਨਸਾਨਾਂ ਦੀ ਦੁਨੀਆਂ


ਅਸੀਂ ਬਜਾਉ ਭਾਈਚਾਰੇ ਦੀ ਗੱਲ ਕਰ ਰਹੇ ਹਾਂ। ਫਿਲੀਪੀਨਜ਼ ਦੇ ਆਸ-ਪਾਸ ਸਮੁੰਦਰੀ ਖੇਤਰਾਂ ਵਿੱਚ ਰਹਿਣ ਵਾਲਾ ਇਹ ਭਾਈਚਾਰਾ ਪੂਰੀ ਦੁਨੀਆ ਲਈ ਅਜੂਬਾ ਬਣ ਗਿਆ ਹੈ। ਜਿਨ੍ਹਾਂ ਲਈ ਚਮਕਦਾਰ ਸੜਕਾਂ, ਇੰਟਰਨੈੱਟ, ਮੋਬਾਈਲ ਵਰਗੀਆਂ ਆਧੁਨਿਕ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ। ਇਹ ਭਾਈਚਾਰਾ ਅੱਜ ਵੀ ਰਵਾਇਤੀ ਜੀਵਨ ਬਤੀਤ ਕਰ ਰਿਹਾ ਹੈ।


ਅਸਲ ਵਿੱਚ ਬਜਾਉ ਭਾਈਚਾਰਾ ਇੱਕ ਜਨਜਾਤਿ ਹੈ। ਆਪਣਾ ਪੇਟ ਭਰਨ ਲਈ ਇਹ ਲੋਕ ਸਮੁੰਦਰੀ ਭੋਜਨ ਦੀ ਭਾਲ ਵਿੱਚ ਸਮੁੰਦਰ ਦੇ ਤਲ ਖੋਦਦੇ ਹਨ। ਇਸ ਕਬੀਲੇ ਦੇ ਲੋਕ ਜ਼ਮੀਨ 'ਤੇ ਘੱਟ ਹੀ ਨਜ਼ਰ ਆਉਂਦੇ ਹਨ ਅਤੇ ਹਮੇਸ਼ਾ ਪਾਣੀ ਦੇ ਹੇਠਾਂ ਰਹਿਣਾ ਪਸੰਦ ਕਰਦੇ ਹਨ। ਇਨ੍ਹਾਂ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਕਈ ਸੌ ਸਾਲ ਪਹਿਲਾਂ ਫਿਲੀਪੀਨਜ਼ ਦੇ ਲੋਕਾਂ ਨੇ ਇਨ੍ਹਾਂ ਨੂੰ ਆਪਣੀ ਧਰਤੀ ਤੋਂ ਬਾਹਰ ਕੱਢ ਦਿੱਤਾ ਸੀ। ਜਿਸ ਤੋਂ ਬਾਅਦ ਉਹਨਾਂ ਨੇ ਸਮੁੰਦਰ 'ਵ ਹੀ ਆਪਣਾ ਪਿੰਡ ਵਸਾਇਆ। ਇਨ੍ਹਾਂ ਲੋਕਾਂ ਨੂੰ ਸਮੁੰਦਰ ਦੇ ਬੰਜਾਰੇ ਵੀ ਕਿਹਾ ਜਾਂਦਾ ਹੈ।


 



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।