ਜਮਾਨਤ ਕਿਸਨੂੰ ਕਹਿੰਦੇ ਹਨ 


 ਕਿਸੇ ਗ੍ਰਿਫਤਾਰ ਵਿਅਕਤੀ ਨੂੰ ਉਸ ਜ ਤੋਂ ਜਮਾਨਤ ਬਾਂਡ ਪੱਤਰ ਜਾਂ ਮੁਚਲਕਾ ਲੈ ਕੇ ਇਸ ਵਾਅਦੇ ਨਾਲ ਛੱਡਣਾ ਕਿ ਜਦੋਂ ਕਦੇ ਵੀ ਲੋੜ ਹੋਵੇਗੀ ਜਾਂ ਕਿਹਾ ਜਾਵੇਗਾ ਉਹ - ਵਿਅਕਤੀ ਪੁਲਿਸ ਜਾਂ ਅਦਾਲਤ ਦੇ ਸਾਹਮਣੇ ਹਾਜ਼ਰ ਹੋਵੇਗਾ ਅਤੇ ਉਹ ਜਮਾਨਤ ਬਾਂਡ ਪੱਤਰ ਜਾਂ ਮੁਚਲਕੇ ਦੀਆਂ ਨਿਰਧਾਰਿਤ ਸ਼ਰਤਾਂ ਦਾ ਪੂਰੀ ਤਰ੍ਹਾਂ ਪਾਲਣ ਕਰੇਗਾ, ਜਮਾਨਤ ਅਖਵਾਉਂਦਾ ਹੈ।



ਪੈਰੋਲ


ਪੈਰੋਲ ਜਮਾਨਤ ਦਾ ਹੀ ਇਕ ਸੀਮਿਤ ਰੂਪ ਹੈ। ਇਕ ਕੈਦੀ ਨੂੰ ਕੁਝ ਦਿਨਾਂ ਲਈ ਸ਼ਰਤ ਸਮੇਤ ਰਿਹਾਅ ਕਰਨ ਨੂੰ ਪੈਰੋਲ ਕਹਿੰਦੇ ਹਨ। ਇਸ ਵਿੱਚ ਕੈਦੀ ਇਹ ਵਚਨ ਦਿੰਦਾ ਹੈ ਕਿ ਜੇਕਰ ਉਸਨੂੰ ਪੈਰੋਲ 'ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਭੱਜਣ ਦੀ ਕੋਸ਼ਿਸ਼ ਨਹੀਂ ਕਰੇਗਾ ਅਤੇ ਨਿਰਧਾਰਿਤ ਸਮੇਂ ਅੰਦਰ ਹੀ ਦੁਬਾਰਾ ਕਸਟਡੀ ਵਿੱਚ ਆ ਜਾਵੇਗਾ।


 


ਜਮਾਨਤ ਬਾਂਡ ਪੱਤਰ ਕਿਸਨੂੰ ਕਹਿੰਦੇ ਹਨ ?


ਜਮਾਨਤ ਬਾਂਡ ਪੱਤਰ ਜਿਸਨੂੰ ਜਮਾਨਤਨਾਮਾ ਵੀ ਕਿਹਾ ਜਾਂਦਾ ਹੈ, ਇਕ ਅਜਿਹਾ ਬਾਂਡ ਪੱਤਰ ਹੁੰਦਾ ਹੈ ਜਿਸ ਵਿੱਚ ਗ੍ਰਿਫਤਾਰ ਜਾਂ ਰੋਕੇ ਗਏ ਵਿਅਕਤੀ ਤੋਂ ਉਸ ਲਈ ਇਕ ਅਜਿਹੇ ਵਿਅਕਤੀ ਨੂੰ ਜਮਾਨਤਦਾਰ ਵਜੋਂ ਪੇਸ਼ ਕੀਤਾ ਜਾਂਦਾ ਹੈ ਜੋ ਸਮਾਜ ਦਾ ਇਕ ਜ਼ਿੰਮੇਵਾਰ ਵਿਅਕਤੀ ਹੁੰਦਾ ਹੈ।


ਜਮਾਨਤਦਾਰ ਵਜੋਂ ਆਇਆ ਉਹ ਵਿਅਕਤੀ ਇਹ ਵਚਨ ਦਿੰਦਾ ਹੈ ਕਿ ਗ੍ਰਿਫਤਾਰ ਜਾਂ ਰੋਕਿਆ ਗਿਆ ਵਿਅਕਤੀ ਜਮਾਨਤ ਦੀਆਂ ਸ਼ਰਤਾਂ ਦਾ ਪੂਰੀ ਤਰ੍ਹਾਂ ਪਾਲਣ ਕਰੇਗਾ ਅਤੇ ਜੇਕਰ ਉਹ ਅਜਿਹਾ ਨਹੀਂ ਕਰਦਾ ਹੈ ਤਾਂ ਜਮਾਨਤਦਾਰ ਵਜੋਂ ਆਉਣ ਵਾਲੇ ਵਿਅਕਤੀ ਨੂੰ ਇਕ ਨਿਸ਼ਚਿਤ ਰਕਮ ਦਾ ਭੁਗਤਾਨ ਕਰਨਾ ਹੋਵੇਗਾ। ਜਮਾਨਤ ਬਾਂਡ ਪੱਤਰ ਨਾਲ ਇਕ ਹਲਫ਼ਨਾਮਾ ਦੇਣਾ ਹੁੰਦਾ ਹੈ।


 


ਮੁਚਲਕਾ


ਗ੍ਰਿਫਤਾਰ ਜਾਂ ਰੋਕੇ ਗਏ ਵਿਅਕਤੀ ਦੁਆਰਾ ਦਿੱਤਾ ਗਿਆ ਇਕ ਇਕਰਾਰਨਾਮਾ, ਜਿਸ ਵਿੱਚ ਉਹ ਵਿਅਕਤੀ ਇਹ ਵਚਨ ਦਿੰਦਾ ਹੈ ਕਿ ਜਦੋਂ ਕਦੇ ਵੀ ਜ਼ਰੂਰੀ ਹੋਵੇਗਾ ਉਹ ਅਦਾਲਤ ਜਾਂ ਪੁਲਿਸ ਦੇ ਸਾਹਮਣੇ ਹਾਜ਼ਰ ਹੋਵੇਗਾ ਅਤੇ ਇਕਰਾਰਨਾਮੇ ਦੀਆਂ ਨਿਰਧਾਰਤ ਸ਼ਰਤਾਂ ਦਾ ਪਾਲਣ ਕਰੇਗਾ, ਮੁਚਲਕਾ ਅਖਵਾਉਂਦਾ ਹੈ।


ਆਰੋਪ-ਪੱਤਰ ਜਮ੍ਹਾ ਹੋਣ ਦੇ ਬਾਅਦ ਪੁਲਿਸ-ਮੁਚਲਕਾ ਦੀ ਵੈਧਤਾ ਖਤਮ ਹੋ ਜਾਂਦੀ ਹੈ ਅਤੇ ਉਸ ਹਾਲਤ ਵਿੱਚ ਅਦਾਲਤ ਤੋਂ ਹੀ ਜਮਾਨਤ ਲਈ ਦੋਸ਼ੀ ਨੂੰ ਨਵਾਂ ਬੇਨਤੀ ਪੱਤਰ ਦਾਖਿਲ ਕਰਨਾ ਹੋਵੇਗਾ।


 


 



ABP Sanjha WhatsApp Channel ਨਾਲ ਵੀ ਜੁੜੋ - https://whatsapp.com/channel/0029Va7Nrx00VycFFzHrt01l 


Join Our Official Telegram Channel: https://t.me/abpsanjhaofficial