ਚਿਹਰੇ 'ਤੇ ਕੁਦਰਤੀ ਚਮਕ ਬਣਾਈ ਰੱਖਣ ਲਈ ਕੁੜੀਆਂ ਕੀ ਕਰਦੀਆਂ ਹਨ? ਹਰ ਤਰ੍ਹਾਂ ਦੀਆਂ ਮਹਿੰਗੀਆਂ ਕਰੀਮਾਂ, ਲੋਸ਼ਨਾਂ ਅਤੇ ਘਰੇਲੂ ਉਪਚਾਰਾਂ ਨੂੰ ਅਜ਼ਮਾਉਣ ਤੋਂ ਵੀ ਨਹੀਂ ਝਿਝਕਦੀਆਂ। ਪਰ ਜੇਕਰ ਸੁੰਦਰਤਾ ਪ੍ਰਾਪਤ ਕਰਨ ਦੇ ਇਨ੍ਹਾਂ ਨੁਸਖਿਆਂ ਵਿੱਚੋਂ ਕਿਸੇ ਜਾਨਵਰ ਦਾ ਪਿਸ਼ਾਬ ਪੀਣ ਦਾ ਜ਼ਿਕਰ ਕੀਤਾ ਜਾਵੇ, ਤਾਂ ਤੁਸੀਂ ਕੀ ਸੋਚੋਗੇ?
ਇਹ ਸੁਣ ਕੇ ਤੁਹਾਨੂੰ ਘਬਰਾਹਟ ਜ਼ਰੂਰ ਹੋਈ ਹੋਵੇਗੀ ਪਰ ਇਹ ਸੱਚ ਹੈ ਕਿ ਖੂਬਸੂਰਤੀ ਲਈ ਇਹ ਕੁੜੀ ਰੋਜ਼ਾਨਾ ਅਮਰੀਕਾ ਦੇ ਕੁੱਤੇ ਦਾ ਪਿਸ਼ਾਬ ਪੀਂਦੀ ਹੈ।
ਜੇਕਰ ਤੁਸੀਂ ਚਮੜੀ ਦੀ ਖੂਬਸੂਰਤੀ ਦਾ ਰਾਜ਼ ਜਾਣਨਾ ਚਾਹੁੰਦੇ ਹੋ, ਤਾਂ ਜਾਣੋ ਇਸ ਲੀਨ ਨਾਮ ਦੀ ਔਰਤ ਤੋਂ। ਉਸ ਦਾ ਮੰਨਣਾ ਹੈ ਕਿ ਚਮਕਦਾਰ ਚਮੜੀ ਨੂੰ ਬਣਾਈ ਰੱਖਣ ਲਈ ਉਹ ਲੰਬੇ ਸਮੇਂ ਤੋਂ ਰੋਜ਼ਾਨਾ ਕੁੱਤੇ ਦੇ ਪਿਸ਼ਾਬ ਦਾ ਸੇਵਨ ਕਰ ਰਹੀ ਹੈ, ਜਿਸ ਨਾਲ ਉਸ ਨੂੰ ਮੁਹਾਸੇ ਤੋਂ ਛੁਟਕਾਰਾ ਮਿਲਦਾ ਹੈ ਅਤੇ ਉਸ ਦੀ ਚਮੜੀ ਨੂੰ ਕੁਦਰਤੀ ਚਮਕ ਵੀ ਮਿਲਦੀ ਹੈ।
ਇਸ ਦੇ ਲਈ ਲੀਨ ਲਿਊ ਨਾਮ ਦੀ ਇਹ ਔਰਤ ਆਪਣੇ ਕੁੱਤੇ ਨੂੰ ਪਾਰਕ ਲੈ ਜਾਂਦੀ ਹੈ ਅਤੇ ਫਿਰ ਉਸ ਦਾ ਪਿਸ਼ਾਬ ਗਲਾਸ 'ਚ ਪਾ ਕੇ ਬਿਨਾਂ ਕਿਸੇ ਝਿਜਕ ਦੇ ਪੀਂਦੀ ਹੈ।
ਲੀਨ ਦਾ ਮੰਨਣਾ ਹੈ ਕਿ ਕੁੱਤੇ ਦੇ ਪਿਸ਼ਾਬ ਵਿੱਚ ਵਿਟਾਮਿਨ ਏ ਅਤੇ ਵਿਟਾਮਿਨ ਈ ਅਤੇ 10 ਗ੍ਰਾਮ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਚਮੜੀ ਨੂੰ ਸੁਧਾਰਨ ਦੇ ਨਾਲ-ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਦਾ ਹੈ। ਵੈਸੇ ਤਾਂ ਮਾਮਲਾ ਜੋ ਵੀ ਹੋਵੇ ਪਰ ਆਪਣੀ ਖੂਬਸੂਰਤੀ ਨੂੰ ਵਧਾਉਣ ਲਈ ਇਹ ਉਪਾਅ ਕੌਣ ਕਰਨਾ ਚਾਹੇਗਾ, ਇਹ ਗੱਲ ਸੁਣ ਕੇ ਕਿਸੇ ਦਾ ਵੀ ਮੰਨ ਉਲਟੀ ਕਰਨ ਨੂੰ ਹੋ ਸਕਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।