ਖੁਲਾਸਾ: ਡਿਪਰੈਸ਼ਨ ਦੇ ਇਲਾਜ ਲਈ ਵੀਡੀਉ ਗੇਮਜ਼ ਖੇਡੋ

ਇਸ ਨੂੰ ਪ੍ਰਾਬਲਮ-ਸਾਲਵਿੰਗ ਥੈਰੇਪੀ (ਪੀਐਸਟੀ) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪ੍ਰਾਜੈਕਟ ਈਵੀਓ ਫੋਨਾਂ ਤੇ ਟੈਬਜ਼ ਉਤੇ ਚੱਲਦਾ ਹੈ, ਜੋ ਧਿਆਨ ਟਿਕਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਪ੍ਰਾਜੈਕਟ ਈਵੀਓ ਵਰਤਣ ਵਾਲੇ ਗਰੁੱਪ ਦੇ ਨਤੀਜਿਆਂ ’ਚ ਬੀਹੇਵੀਅਰਲ ਥੈਰੇਪੀ ਨਾਲੋਂ ਵੱਧ ਸੁਧਾਰ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਇਸ ਪ੍ਰਾਜੈਕਟ ਤਹਿਤ ਮੂਡ ਵਿੱਚ ਸੁਧਾਰ ਦਰਜ ਕੀਤਾ ਗਿਆ।
ਖੋਜਕਾਰਾਂ ਨੇ ਪਿਛਲੀ-ਉਮਰੇ ਨਿਰਾਸ਼ਾ ਦੇ ਸ਼ਿਕਾਰ ਬਾਲਗਾਂ ਉਤੇ ਅਧਿਐਨ ਕੀਤਾ ਹੈ। ਉਨ੍ਹਾਂ ਨੂੰ ਮੋਬਾਈਲ, ਟੈਬਲੈਟ ਆਧਾਰਤ ਟਰੀਟਮੈਂਟ ਤਕਨਾਲੋਜੀ, ਜਿਸ ਨੂੰ ਪ੍ਰਾਜੈਕਟ ਈਵੀਓ ਜਾਂ ਇਕ ਵਿਅਕਤੀ ਥੈਰੇਪੀ ਤਕਨੀਕ ਕਿਹਾ ਜਾਂਦਾ ਹੈ।
ਯੂਨੀਵਰਸਿਟੀ ਆਫ ਕੈਲੀਫੋਰਨੀਆ, ਸਾਂ ਫਰਾਂਸਿਸਕੋ ਦੇ ਜੋਆਕੁਇਨ ਏ ਐਨਗੁਏਰਾ ਨੇ ਦੱਸਿਆ, ‘ਈਵੀਓ ਸਿੱਧੇ ਤੌਰ ’ਤੇ ਨਿਰਾਸ਼ਾ ਦੇ ਲੱਛਣਾਂ ਦੇ ਇਲਾਜ ਲਈ ਡਿਜ਼ਾਈਨ ਨਹੀਂ ਕੀਤਾ ਗਿਆ ਸੀ। ਪਰ ਅਸੀਂ ਮੰਨ ਕੇ ਚੱਲੇ ਸੀ ਕਿ ਇਹ ਅਸਲ ਵਿੱਚ ਨਿਰਾਸ਼ਾ ਤੋਂ ਛੁਟਕਾਰੇ ਵਿੱਚ ਸਹਾਈ ਹੋ ਸਕਦਾ ਹੈ। ਹੁਣ ਤਕ ਦੇ ਨਤੀਜੇ ਆਸ ਵਾਲੇ ਰਹੇ ਹਨ।’
ਵਾਸ਼ਿੰਗਟਨ: ਜੇਕਰ ਨਿਰਾਸ਼ ਹੋ ਤਾਂ ਮੋਬਾਈਲ ਵੀਡੀਉ ਗੇਮ ਖੇਡਣਾ ਚੰਗਾ ਹੈ। ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਖੋਜਕਾਰ ਪੈਟਰੀਸ਼ੀਆ ਅਰੀਅਨ ਨੇ ਦੱਸਿਆ, ‘ਸਾਨੂੰ ਪਤਾ ਲੱਗਾ ਹੈ ਕਿ ਥੋੜ੍ਹੀ ਨਿਰਾਸ਼ਾ ਦੇ ਸ਼ਿਕਾਰ ਲੋਕਾਂ ਲਈ ਐਪਸ ਚੰਗੇ ਹਨ ਕਿਉਂਕਿ ਇਸ ਨਾਲ ਨਿਰਾਸ਼ਾ ਤੋਂ ਛੁਟਕਾਰਾ ਮਿਲਦਾ ਹੈ।’