ਜ਼ਿਆਦਾ ਫੋਨ ਵਰਤਦੇ ਹੋ ਤਾਂ ਹੋ ਜਾਓ ਖ਼ਬਰਦਾਰ!

ਡਾ. ਅਗਰਵਾਲ ਨੇ ਸੁਝਾਅ ਦਿੱਤੇ ਕਿ ਸੌਣ ਤੋਂ 30 ਮਿੰਟ ਪਹਿਲਾਂ ਕਿਸੇ ਵੀ ਇਲੈਕਟ੍ਰੋਨਿਕ ਗੈਜੇਟ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਨੂੰ ਇਲੈਕਟ੍ਰੋਨਿਕ ਕਰਫਿਊ ਆਖਦੇ ਹਨ। ਹਫਤੇ ’ਚ ਇੱਕ ਵਾਰ ਪੂਰੇ ਦਿਨ ਲਈ ਸੋਸ਼ਲ ਮੀਡੀਆ ਦੇ ਇਸਤੇਮਾਲ ਤੋਂ ਬਚੋ। ਮੋਬਾਈਲ ਫੋਨ ਦੀ ਵਰਤੋਂ ਸਿਰਫ ਕਾਲ ਕਰਨ ਲਈ ਕਰੋ। ਦਿਨ ਵਿੱਚ ਤਿਨ ਘੰਟੇ ਤੋਂ ਵੱਧ ਕੰਪਿਊਟਰ ਦੀ ਵਰਤੋਂ ਨਾ ਕਰੋ। ਮੋਬਾਈਲ ਦੀ ਵਰਤੋਂ ਵੀ ਦੋ ਘੰਟੇ ਤੋਂ ਵੱਧ ਨਾ ਕਰੋ।
ਡਾ. ਅਗਰਵਾਲ ਨੇ ਕਿਹਾ ਕਿ ਡਿਜੀਟਲ ਯੁਗ ਵਿੱਚ ਸੰਜਮ, ਯਾਨੀ ਤਕਨੀਕ ਦੀ ਹਲਕੀ ਫੁਲਕੀ ਵਰਤੋਂ ਹੀ ਚੰਗੀ ਸਿਹਤ ਦੀ ਕੁੰਜੀ ਹੈ।
ਏਡੀਐਚਡੀ ਦੇ ਕੁਝ ਸਭ ਤੋਂ ਆਮ ਲੱਛਣਾਂ ਵਿੱਚ ਧਿਆਨ ਨਾ ਦੇ ਪਾਉਣਾ (ਆਸਾਨੀ ਨਾਲ ਵਿਚਲਿਤ ਹੋਣਾ, ਵਿਵਸਥਿਤ ਹੋਣ ’ਚ ਕਠਨਾਈ, ਚੀਜ਼ਾਂ ਨੂੰ ਯਾਦ ਰੱਖਣ ਵਿੱਚ ਕਠਨਾਈ ਆਦਿ), ਹਾਈਪਰਐਕਟੀਵਿਟੀ (ਸ਼ਾਂਤ ਹੋ ਕੇ ਬੈਠਣ ਵਿੱਚ ਕਠਨਾਈ) ਤੇ ਅਚਾਨਕ ਕੁਝ ਕਰ ਬੈਠਣਾ (ਸੰਭਾਵੀ ਪ੍ਰਣਾਮ ਸੋਚੇ ਬਿਨਾਂ ਫੈਸਲਾ ਲੈਣਾ) ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਮੋਬਾਈਲ ਫੋਨ ਵਰਤਣ ਨਾਲ ਸਬੰਧਤ ਬਿਮਾਰੀਆਂ ਦਾ ਨਵਾਂ ਸਪੈਟਰਮ ਨੋਟਿਸ ’ਚ ਆਇਆ ਹੈ ਤੇ ਅਨੁਮਾਨ ਲਾਇਆ ਜਾ ਰਿਹਾ ਹੈ ਕਿ 10 ਸਾਲਾਂ ਵਿੱਚ ਇਹ ਸਮੱਸਿਆ ਮਹਾਂਮਾਰੀ ਦੀ ਰੂਪ ਧਾਰਨ ਕਰ ਲਏਗੀ।
ਹਾਰਟ ਕੇਅਰ ਫਾਊਂਡੇਸ਼ਨ (ਐਚਸੀਐਫਆਈ) ਦੇ ਪ੍ਰਧਾਨ ਡਾ. ਕੇਕੇ ਅਗਰਵਾਲ ਨੇ ਦੱਸਿਆ ਕਿ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਨਾਲ ਨੀਂਦ ਟੁੱਟਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਲੋਕ ਸੌਣ ਤੋਂ ਪਹਿਲਾਂ ਬਿਸਤਰੇ ’ਤੇ 30 ਤੋਂ 60 ਮਿੰਟ ਬਿਤਾਉਂਦੇ ਹਨ।
ਕਿਸ਼ੋਰਾਂ ਤੇ ਬੱਚਿਆਂ ਦੇ ਜ਼ਿਆਦਾ ਸਮੇਂ ਤਕ ਫੋਨ ’ਤੇ ਲੱਗੇ ਰਹਿਣ ਨਾਲ ਉਨ੍ਹਾਂ ਦੇ ਦਿਮਾਗ ’ਤੇ ਬੁਰਾ ਅਸਰ ਪੈ ਸਕਦਾ ਹੈ। ਇਨ੍ਹਾਂ ਵਿੱਚ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ (ਏਡੀਐਚਡੀ) ਦੇ ਲੱਛਣ ਪੈਦਾ ਹੋ ਸਕਦੇ ਹਨ। ਹਾਲ ਹੀ ਵਿੱਚ ਹੋਈ ਖੋਜ ਮੁਤਾਬਕ ਅਕਸਰ ਡਿਜੀਟਲ ਮੀਡੀਆ ਵਰਤਣ ਵਾਲਿਆਂ ਵਿੱਚ ਏਡੀਐਚਡੀ ਦੇ ਲੱਛਣ ਲਗਪਗ 10 ਫੀਸਦੀ ਤੋਂ ਵੱਧ ਹੁੰਦੇ ਹਨ। ਲੜਕੀਆਂ ਦੇ ਮੁਕਾਬਲੇ ਲੜਕਿਆਂ ਵਿੱਚ ਇਹ ਜ਼ੋਖਮ ਵਧੇਰੇ ਹੁੰਦਾ ਹੈ ਤੇ ਉਨ੍ਹਾਂ ਕਿਸ਼ੋਰਾਂ ਵਿੱਚ ਇਸ ਸਮੱਸਿਆ ਹੋਰ ਵੱਧ ਹੁੰਦੀ ਹੈ, ਜੋ ਪਹਿਲਾਂ ਕਦੀ ਤਣਾਓ ਦਾ ਸ਼ਿਕਾਰ ਰਹਿ ਚੁੱਕੇ ਹੋਣ। ਏਡੀਐਚਡੀ ਦੀ ਸਮੱਸਿਆ ਕਾਰਨ ਕਿਸ਼ੋਰਾਂ 'ਤੇ ਸਕੂਲ ਵਿੱਚ ਖਰਾਬ ਪ੍ਰਦਰਸ਼ਨ ਸਣੇ ਕਈ ਨਕਾਰਾਤਮਕ ਅਸਰ ਪੈਂਦੇ ਹਨ, ਜਿਸ ਕਾਰਨ ਗਲਤ ਕੰਮਾਂ ਵਿੱਚ ਦਿਲਚਸਪੀ, ਨਸ਼ਾਖੋਰੀ ਤੇ ਕਾਨੂੰਨੀ ਸਮੱਸਿਆਵਾਂ ਵਿੱਚ ਵਾਧਾ ਹੋ ਸਕਦਾ ਹੈ।