ਪਾਣੀ 'ਚ ਮਿਲਾਓ ਇਹ 4 ਚੀਜ਼ਾਂ, ਕੁਝ ਦਿਨਾਂ 'ਚ ਬੇਦਾਗ ਹੋ ਜਾਏਗਾ ਚਿਹਰਾ
ਸ਼ਹਿਦ: ਸ਼ਹਿਦ ਬਾਰੇ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਸ਼ਹਿਦ ਚਿਹਰੇ ਨੂੰ ਸਾਫਟ ਬਣਾ ਦਿੰਦਾ ਹੈ। ਸ਼ਹਿਰ ਵਿੱਚ ਬੈਕਟਰੀਆ ਨਾਲ ਲੜਨ ਦੀ ਸਮਰੱਥਾ ਹੈ। ਜੇ ਤੁਸੀਂ ਹਰ ਰੋਜ਼ ਗਰਮ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਓਗੇ ਤਾਂ ਇਹ ਤੁਹਾਡੇ ਢਿੱਡ ਦੀ ਚਰਬੀ ਨੂੰ ਵੀ ਘਟਾਏਗਾ। ਇਸ ਦੇ ਨਾਲ ਹੀ ਤੁਹਾਡੇ ਚਿਹਰੇ ਤੋਂ ਵੀ ਦਾਗ-ਧੱਬੇ ਦੂਰ ਹੋ ਜਾਣਗੇ।
Download ABP Live App and Watch All Latest Videos
View In Appਚਿਹਰੇ ਦੇ ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਕਿਸਮਾਂ ਦੇ ਸੁੰਦਰਤਾ ਉਤਪਾਦਾਂ ਦੀ ਵਰਤੋਂ ਕਰਦੇ ਹਨ, ਪਰ ਇਹ ਜ਼ਿਆਦਾ ਫਾਇਦਾ ਨਹੀਂ ਕਰਦੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਉਪਚਾਰਾਂ ਬਾਰੇ ਦੱਸਾਂਗੇ, ਜਿਨ੍ਹਾਂ ਨਾਲ ਮਹਿੰਗੇ ਤੋਂ ਮਹਿੰਗੇ ਉਤਪਾਦਾਂ ਨਾਲੋਂ ਵੀ ਵਧੀਆ ਨਤੀਜੇ ਪਾਓਗੇ।
ਦਾਲਚੀਨੀ: ਜੇ ਤੁਸੀਂ ਆਪਣੇ ਚਿਹਰੇ ਨੂੰ ਨਿਖਾਰਨਾ ਚਾਹੁੰਦੇ ਹੋ ਤਾਂ ਦਾਲਚੀਨੀ ਪਾਊਡਰ ਤੇ ਸੇਬ ਦਾ ਕੁਝ ਟੁਕੜਾ ਉਬਲਦੇ ਪਾਣੀ ਵਿੱਚ ਮਿਲਾਓ। ਇਸ ਪਾਣੀ ਨੂੰ ਛਾਣ ਕੇ ਪੀਓ। ਇਹ ਤੁਹਾਡੇ ਸਰੀਰ ਦੇ ਖੂਨ ਸੰਚਾਰ ਵਿੱਚ ਵੀ ਸੁਧਾਰ ਕਰੇਗਾ। ਇਸ ਦੇ ਨਾਲ ਹੀ ਤੁਹਾਡਾ ਚਿਹਰਾ ਵੀ ਨਿੱਖਰ ਆਏਗਾ।
ਪੁਦੀਨਾ: ਜੇ ਤੁਸੀਂ ਪਾਣੀ ਵਿੱਚ ਪੁਦੀਨਾ ਮਿਲਾ ਕੇ ਪੀਓ ਤਾਂ ਇਹ ਤੁਹਾਡਾ ਪੇਟ ਵੀ ਸਾਫ ਕਰਦਾ ਹੈ। ਇਸ ਤੋਂ ਇਲਾਵਾ ਚਿਹਰੇ ਦੇ ਦਾਗ ਤੇ ਧੱਬੇ ਵੀ ਮਿਟ ਜਾਂਦੇ ਹਨ। ਜੇ ਤੁਸੀਂ ਗਰਮੀਆਂ ਵਿੱਚ ਇਸ ਪਾਣੀ ਦਾ ਸੇਵਨ ਕਰਦੇ ਹੋ ਤਾਂ ਗਰਮੀ ਤੋਂ ਵੀ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਤੁਹਾਡਾ ਚਿਹਰਾ ਵੀ ਚਮਕਦਾਰ ਰਹਿੰਦਾ ਹੈ।
ਨਿੰਬੂ: ਨਿੰਬੂ ਨੂੰ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਸ ਦੇ ਨਾਲ ਤੁਹਾਡੀ ਪਾਚਨ ਪ੍ਰਣਾਲੀ ਚੰਗੀ ਹੈ। ਨਿੰਬੂ ਪਾਣੀ ਪੀਣ ਨਾਲ ਪਸੀਨੇ ਦੇ ਰੂਪ ਵਿੱਚ ਤੁਹਾਡੇ ਸਰੀਰ ਦੀ ਸਾਰੀ ਗੰਦਗੀ ਨਿਕਲ ਜਾਂਦੀ ਹੈ।
- - - - - - - - - Advertisement - - - - - - - - -