Election Results 2024
(Source: ECI/ABP News/ABP Majha)
ਮਿਲੋ ਸੋਸ਼ਲ ਮੀਡੀਆ ਦੀ ਫਿਟਨੈੱਸ ਕੌਰ ਨਾਲ, ਚੌਕਾ ਦੇਣਗੇ ਫਿਟਨੈੱਸ ਦੇ ਰਾਜ਼
ਗੁਰਪ੍ਰੀਤ ਕੌਰ ਦਾ ਮੰਨਣਾ ਹੈ ਕਿ ਫਿਟਨੈੱਸ ਵਿੱਚ ਬਦਲਾਅ ਆਉਣ ਤੋਂ ਪੂਰੀ ਜੀਵਨ ਸੈਲੀ ਹੀ ਬਦਲ ਜਾਂਦੀ ਹੈ। ਉਨ੍ਹਾਂ ਕਿਹਾ ਜਦੋਂ ਮੈਂ ਵੇਟ ਟਰੇਨਿੰਗ ਸ਼ੁਰੂ ਕੀਤੀ ਤਾਂ ਇਹ ਮੈਨੂੰ ਉਕਾਉਣ ਵਾਲਾ ਲੱਗਦਾ ਸੀ। ਸਿਹਤ ਠੀਕ ਰੱਖਣ ਦੇ ਲਈ ਕੈਲਿਸਥੈਨਿਕ ਕਰਨ ਜਾਇਆ ਕਰਦੀ ਸੀ ਤੇ ਉਹ ਮੈਨੂੰ ਪਸੰਦ ਸੀ। ਇਸ ਨਾਲ ਮੇਰਾ ਖਾਣਾ-ਪੀਣਾ ਵੀ ਠੀਕ ਹੋ ਗਿਆ।
Download ABP Live App and Watch All Latest Videos
View In App21 ਸਾਲ ਦੀ ਸਿੱਖ ਮੁਟਿਆਰ ਗੁਰਪ੍ਰੀਤ ਕੌਰ ਨੂੰ ਸੋਸ਼ਲ ਮੀਡੀਆ ਉੱਤੇ ਲੋਕ ਫਿਟਨੈੱਸ ਕੌਰ ਦੇ ਨਾਮ ਨਾਲ ਜਾਣਦੇ ਹਨ। ਇਸ ਦੇ ਲੱਖਾਂ ਫੌਲਅਰਜ਼ ਹਨ। ਵਜ਼ਨ ਉਠਾਉਣ ਲਈ ਇਹ ਗੁਰਬਾਣੀ ਦੇ ਸ਼ਬਦ ਸੁਣਦੀ ਹੈ। ਉਹ ਜਦੋਂ ਕਸਰਤ ਕਰਦੀ ਹੈ ਤਾਂ ਕਿਸੇ ਗਟਾਰ ਜਾਂ ਡਰੰਮ ਵਾਲੇ ਮਿਊਜ਼ਿਕ ਦੀ ਜ਼ਰੂਰਤ ਨਹੀਂ ਹੁੰਦੀ ਬਲਕਿ ਸ਼ਬਦ ਸੁਣ ਕੇ ਸਰੀਰਕ ਊਰਜਾ ਮਿਲਦੀ ਹੈ। ਕੌਰ ਦੀ ਮਾਂ ਤੇ ਪਿਤਾ ਪੰਜਾਬੀ ਹਨ। ਉਨ੍ਹਾਂ ਨੇ ਹਮੇਸ਼ਾ ਪੰਜਾਬ ਨਾਲ ਜੁੜਾਓ ਰਿਹਾ ਹੈ।
ਇਹ ਨਾ ਸਿਰਫ਼ ਪਗੜੀ ਬੰਨ੍ਹਦੀ ਹੈ ਬਲਕਿ ਯੋਗ ਵੀ ਕਰਦੀ ਹੈ ਤੇ ਵੇਟ ਟਰੇਨਿੰਗ ਵੀ ਕਰਦੀ ਹੈ। ਉਨ੍ਹਾਂ ਟੀਵੀ ਦਾ ਔਖਾ ਕੋਰਸ ਨਿੰਜਾ ਵਾਰੀਅਰਜ਼ ਵੀ ਕਰ ਚੁੱਕੀ ਹੈ ਪਰ ਉਹ 17 ਸਾਲ ਦੀ ਉਮਰ ਵਿੱਚ ਹੀ ਆਖ਼ਰ ਸਿਹਤ ਪ੍ਰਤੀ ਇੰਨੀ ਜਾਗਰੂਕ ਕਿਵੇਂ ਹੋ ਗਈ? ਕੀ ਅਜਿਹਾ ਕਿਸੇ ਮੁਸੀਬਤ ਵਿੱਚ ਫਸਣ ਦੀ ਵਜ੍ਹਾ ਨਾਲ ਹੋਇਆ ਜਾਂ ਫਿਰ ਉਹ ਕੋਈ ਬਾਡੀ ਟਰੇਨਰ ਬਣਨਾ ਚਾਹੁੰਦੀ ਸੀ?
ਇਸ ਬਾਰੇ ਵਿੱਚ ਉਨ੍ਹਾਂ ਦੱਸਿਆ ਕਿ ਮੈਂ ਸਕੂਲ ਵਿੱਚ ਲੰਚ ਦੌਰਾਨ ਵੱਡੀ ਪੈਕਟ ਚਾਕਲੇਟ ਖ਼ਾਇਆ ਕਰਦੀ ਸੀ। ਮੈਨੂੰ ਸਭ ਲੋਕ ਕਹਿੰਦੇ ਸਨ ਕਿ ਤੁਸੀਂ ਕੁਝ ਨਹੀਂ ਕਰ ਪਾਉਂਦੇ। ਸਕੂਲ ਵਿੱਚ ਵੀ ਜਦੋਂ ਮੈਨੂੰ ਕੁਝ ਕਰਨ ਤੋਂ ਰੋਕਦਾ ਸੀ ਤਾਂ ਮੈਂ ਉਸ ਨੂੰ ਗ਼ਲਤ ਸਾਬਤ ਕਰਦੀ ਸੀ। ਯੂਨੀਵਰਸਿਟੀ ਜਾਣ ਤੋਂ ਪਹਿਲਾਂ ਜੰਕ ਫੂਡ ਨੂੰ ਘੱਟ ਕਰਨ ਦਾ ਵਿਚਾਰ ਬਣਾਇਆ।
- - - - - - - - - Advertisement - - - - - - - - -