ਸਕੂਲ ਬੱਸ ਹਾਦਸੇ ਮਗਰੋਂ ਲੋਕਾਂ ਦਾ ਪਾਰਾ ਸਿਖਰਾਂ 'ਤੇ, ਮੰਤਰੀ ਤੇ ਅਧਿਕਾਰੀ ਡੱਕੇ, ਗੱਡੀਆਂ ਦੀ ਭੰਨਤੋੜ
ਇਹ ਬੱਸ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਘਟਨਾ ਵਿੱਚ ਬੱਸ ਡਰਾਈਵਰ ਦੀ ਵੀ ਮੌਤ ਹੋ ਗਈ ਹੈ।
Download ABP Live App and Watch All Latest Videos
View In Appਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਲਾਗੇ ਖਲਿਨੀ ਇਲਾਕੇ ਵਿੱਚ ਸਰਕਾਰੀ ਬੱਸ ਦੇ ਘੱਡ ਵਿੱਚ ਡਿੱਗਣ ਕਾਰਨ ਦੋ ਵਿਦਿਆਰਥਣਾਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ।
ਗੁੱਸੇ ਵਿੱਚ ਆਏ ਲੋਕਾਂ ਨੇ ਮੀਡੀਆ ਕਰਮੀਆਂ ਨੂੰ ਵੀ ਨਾ ਬਖ਼ਸ਼ਿਆ।
ਲੋਕਾਂ ਨੇ ਸਿੱਖਿਆ ਮੰਤਰੀ ਸੁਰੇਸ਼ ਭਾਰਦਵਾਜ ਦਾ ਘਿਰਾਓ ਕੀਤਾ ਤੇ ਸੜਕ ਕੰਢੇ ਖੜ੍ਹੀਆਂ ਗੱਡੀਆਂ ਦੀ ਭੰਨਤੋੜ ਵੀ ਕੀਤੀ।
ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਪਰ ਦੁਰਘਟਨਾ ਗੰਭੀਰ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਵੀ ਖ਼ਦਸ਼ਾ ਹੈ।
ਲੋਕ ਪਹਿਲਾਂ ਤੋਂ ਹੀ ਸੜਕ 'ਤੇ ਰੇਲਿੰਗ ਤੇ ਹੋਰ ਕੋਈ ਸੁਰੱਖਿਆ ਵਿਵਸਥਾ ਨਾ ਹੋਣ ਕਾਰਨ ਤੇ ਖਸਤਾ ਹਾਲਤ ਬੱਸਾਂ ਗੁੱਸੇ ਵਿੱਚ ਸਨ।
ਘਟਨਾ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪੁੱਜਣ ਵਿੱਚ ਦੇਰੀ ਹੋਣ ਕਾਰਨ ਲੋਕਾਂ ਦਾ ਪਾਰਾ ਸੱਤਵੇਂ ਅਸਮਾਨ 'ਤੇ ਚੜ੍ਹ ਗਿਆ।
ਬੱਸ ਵਿੱਚ ਸੱਤ ਵਿਦਿਆਰਥਣਾਂ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਤੇ ਬਾਕੀ ਪੰਜ ਦੀ ਹਾਲਤ ਵੀ ਨਾਜ਼ੁਕ ਹੈ।
ਲੋਕਾਂ ਨੇ ਸੜਕ 'ਤੇ ਜਾਮ ਲਾ ਦਿੱਤਾ ਹੈ ਤੇ ਆਵਾਜਾਈ ਠੱਪ ਕਰ ਦਿੱਤੀ ਹੈ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਰਮੇਸ਼ ਨੇ ਦੁਰਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ।
- - - - - - - - - Advertisement - - - - - - - - -