ਬਜ਼ੁਰਗ ਨੇ ਘਰ ਬਾਹਰ ਹੀ ਲਾਇਆ ਟੋਲ ਟੈਕਸ, ਹਰੇਕ ਵਾਹਨ ਤੋਂ ਵਸੂਲੀ, ਵੀਡੀਓ ਵਾਇਰਲ
ਏਬੀਪੀ ਸਾਂਝਾ | 01 Oct 2019 04:41 PM (IST)
1
ਕਾਂਗੜਾ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜੁਰਗ ਟੋਲ ਟੈਕਸ ਲੈਂਦਾ ਦਿਖਾਈ ਦੇ ਰਿਹਾ ਹੈ।
2
ਵੀਡੀਓ ਕਾਂਗੜਾ ਦੇ ਜਵਾਲਾਜੀ ਦਾ ਹੈ, ਜਿੱਥੇ ਸਮੱਸਿਆਵਾਂ ਵੱਲ ਧਿਆਨ ਖਿੱਚਣ ਲਈ ਬਜ਼ੁਰਗ ਨੇ ਆਪਣੇ ਘਰ ਦੇ ਬਾਹਰ ਹੀ ਸੜਕ 'ਤੇ ਟੋਲ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਹੈ।
3
ਮਕਾਨ ਦੇ ਸਾਹਮਣੇ ਜ਼ਮੀਨ ਖਿਸਕਣ ਦਾ ਖ਼ਤਰਾ ਹੈ ਤੇ ਕੰਧ (ਰਿਟੇਨਿੰਗ ਵਾਲ) ਦੀ ਸਖ਼ਤ ਲੋੜ ਹੈ, ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।
4
ਬਜ਼ੁਰਗ ਦਾ ਦਾਅਵਾ ਹੈ ਕਿ ਵਿਧਾਇਕਾਂ ਨੇ ਉਨ੍ਹਾਂ ਨੂੰ ਖ਼ੁਦ ਇਸ ਦਾ ਇੰਤਜ਼ਾਮ ਕਰਨ ਲਈ ਕਿਹਾ ਹੈ। ਵਿਧਾਇਕਾਂ ਨੇ ਕਿਹਾ ਕਿ ਜਿੱਥੋਂ ਮਰਜ਼ੀ ਪੈਸੇ ਲਿਆਓ, ਇਸ ਦਾ ਕੰਮ ਤੁਹਾਨੂੰ ਖ਼ੁਦ ਹੀ ਕਰਾਉਣਾ ਪਏਗਾ।
5
ਇਸੇ ਲਈ ਬਜ਼ੁਰਗ ਨੇ ਹੁਣ ਸੜਕ ਦੇ ਅੱਧ ਵਿਚਕਾਰ ਆਪਣੀ ਕੁਰਸੀ ਡਾਹ ਲਈ ਹੈ ਤੇ ਸੜਕ ਤੋਂ ਆਉਣ-ਜਾਣ ਵਾਲਿਆਂ ਕੋਲੋਂ ਟੋਲ ਟੈਕਸ ਲੈਣਾ ਸ਼ੁਰੂ ਕਰ ਦਿੱਤਾ ਹੈ, ਤਾਂਕਿ ਉਹ ਖ਼ਤਰਨਾਕ ਸੜਕ 'ਤੇ ਰਿਟੇਨਿੰਗ ਵਾਲ ਬਣਵਾ ਸਕਣ।
6
7
8
9
10
11
12
13
14
15
16